- ਕਵਲਦੀਪ ਸਿੰਘ ਕੰਵਲ
ਹਾਕਮ ਹੋਇਆ ਧਾੜਵੀ ਕੰਵਲ ਖੋਹੇ ਹੱਕ ਹਕੂਕ ।
ਸਾਰੇ ਮੁਰਦੇ ਦੱਬ ਗਏ ਓਏ ਕਿਤੋਂ ਨਾ ਨਿਕਲੀ ਕੂਕ ।
ਫਾਸ਼ੀਵਾਦ ਦਾ ਦੈਂਤ ਅੱਜ ਨੰਗਾ ਨੱਚੇ ਬਣ ਕਾਲ ।
ਜਵਾਨੀ ਦਾ ਲਹੂ ਪੀਂਵਦਾ ਨੋਚੇ ਤ੍ਰੀਮਤ ਬੁੱਢੇ ਬਾਲ ।
ਲਾਸ਼ਾਂ ਦੇ ਢੇਰ ਲਾ ਕੇ ਉੱਤੇ ਤਖ਼ਤ ਉਹ ਲੈਂਦਾ ਡਾਹ ।
ਸੜ੍ਹਕਾਂ ਸੁੰਨੀਆਂ ਕਰ ਕੇ ਉਹ ਨਗਾਰੇ ਰਿਹਾ ਵਜਾ ।
ਲੋਕਸ਼ਾਹੀ ਦੇ ਨਾਂ ਹੇਠ ਉਹ ਪਹਿਲਾਂ ਘੁੱਟਦਾ ਸਾਹ ।
ਮਖੋਟਾ ਉਹ ਵੀ ਲਾਹ ਫੇਰ ਆਉਂਦਾ ਤੋਪ ਟੈਂਕ ਚੜ੍ਹਾ ।
ਘਰ ਜਿਸਦਾ ਆਪਣਾ ਬਲਦਾ ਸਭ ਤੋਂ ਵੱਧ ਉਸ ਸੇਕ ।
ਅੱਗ ਪਰ ਜਦ ਹੈ ਫ਼ੈਲਦੀ ਲੈਂਦੀ ਸਭ ਨੂੰ ਵਿੱਚ ਸਮੇਟ ।
ਕੱਲਾ ਕੱਲਾ ਵੰਡ ਕੇ ਉਹ ਕਰਦਾ ਕੌਮਾਂ ਦਾ ਘਾਣ ।
ਜੇ ਅੱਜ ਤੂੰ ਨਾ ਬੋਲਿਆ ਕੱਲ ਵਾਰੀ ਸਿਰ ‘ਤੇ ਜਾਣ ।