ਨਵੀਂ ਦਿੱਲੀ- ਜੰਮੂ-ਕਸ਼ਮੀਰ ਵਿੱਚ ਹਾਲ ਹੀ ਵਿੱਚ ਧਾਰਾ 370 ਅਤੇ ਧਾਰਾ 35ਏ ਨੂੰ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਦਾ ਉਲੰਘਣ ਕਰ ਕੇ ਹਟਾਏ ਜਾਣ ਤੇ ਮੋਦੀ ਅਤੇ ਸ਼ਾਹ ਦੀ ਸਖਤ ਆਲੋਚਨਾ ਹੋ ਰਹੀ ਹੈ। ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵੀ ਇਸ ਵਿਵਾਦਤ ਮੁੱਦੇ ਤੇ ਦੇਸ਼ ਦੀ ਮੌਜੂਦਾ ਸਥਿਤੀ ਤੇ ਚਿੰਤਾ ਪ੍ਰਗੱਟ ਕੀਤੀ ਹੈ। ਉਨ੍ਹਾਂ ਨੇ ਇਸ ਬਾਰੇ ਆਪਣੀ ਪ੍ਰਤੀਕਿਿਰਆ ਦਿੰਦੇ ਹੋਏ ਕਿਹਾ ਕਿ ਜੇ ਭਾਰਤ ਦੇ ਵਿਚਾਰ ਨੂੰ ਜਿਊਂਦਾ ਰੱਖਣਾ ਹੈ ਤਾਂ ਜੰਮੂ-ਕਸ਼ਮੀਰ ਦੇ ਨਾਗਰਿਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।
ਡ. ਮਨਮੋਹਨ ਸਿੰਘ ਨੇ ਐਸ ਜੈਪਾਲ ਰੈਡੀ ਦੀ ਯਾਦ ਵਿੱਚ ਬੁਲਾਈ ਗਈ ਸ਼ੋਕ ਸਭਾ ਵਿੱਚ ਕਿਹਾ ਕਿ ਸਰਕਾਰ ਦੇ ਇਸ ਫੈਂਸਲੇ ਨਾਲ ਕਈ ਲੋਕ ਸਹਿਮੱਤ ਨਹੀਂ ਹਨ। ਇਹ ਜਰੂਰੀ ਹੈ ਕਿ ਇਨ੍ਹਾਂ ਸੱਭ ਲੋਕਾਂ ਦੀ ਗੱਲ ਵੀ ਸੁਣੀ ਜਾਣੀ ਚਾਹੀਦੀ ਹੈ। ਇਹ ਲੋਕ ਦੇਸ਼ ਬਾਰੇ ਸੋਚਦੇ ਹਨ, ਇਸ ਲਈ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਦੇਸ਼ ਇੱਕ ਬਹੁਤ ਹੀ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਵਰਨਣਯੋਗ ਹੈ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜ਼ਾ ਸਮਾਪਤ ਕਰਕੇ ਇਸ ਨੂੰ ਤਿੰਨ ਹਿਿਸਆਂ ਵਿੱਚ ਵੰਡ ਦਿੱਤਾ ਹੈ।
ਵਾਈਕੋ ਨੇ ਵੀ ਇਸ ਮੁੱਦੇ ਤੇ ਕਿਹਾ, ‘ੳਨ੍ਹਾਂ ਨੇ (ਬੀਜੇਪੀ) ਕਸ਼ਮੀਰ ਨੂੰ ਚਿੱਕੜ ਵਿੱਚ ਧੱਕ ਦਿੱਤਾ ਹੈ। ਮੈਂ ਪਹਿਲਾਂ ਵੀ ਕਸ਼ਮੀਰ ਤੇ ਆਪਣੇ ਵਿਚਾਰ ਪੇਸ਼ ਕਰ ਚੁੱਕਾ ਹਾਂ। ਕਸ਼ਮੀਰ ਮੁੱਦੇ ਤੇ ਮੈਂ ਕਾਂਗਰਸ ਤੇ 30 ਫੀਸਦੀ ਅਤੇ ਤੇ 30 ਫੀਸਦੀ ਅਤੇ ਬੀਜੇਪੀ ਤੇ 70 ਫੀਸਦੀ ਹਮਲੇ ਕਰ ਚੁੱਕਿਆਂ ਹਾਂ।’