ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕਸ਼ਮੀਰ ਮਸਲੇ ਤੇ ਵਿਚੋਲਗੀ ਕਰਨ ਦੀ ਗੱਲ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਅਤੇ ਪਾਕਿਸਤਾਨ ਦਾ ਦੋਪੱਖੀ ਮੁੱਦਾ ਹੈ ਅਤੇ ਇਸ ਨੂੰ ਇਨ੍ਹਾਂ ਦੋਵਾਂ ਦੇਸ਼ਾਂ ਵੱਲੋਂ ਮਿਲ ਕੇ ਹਲ ਕਰਨਾ ਚਾਹੀਦਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਮੈਂ ਆਪਣੇ ਵੱਲੋਂ ਪੂਰੀ ਕੋਸਿ਼ਸ਼ ਕਰਾਂਗਾ ਕਿ ਮੈਂ ਇਸ ਮਾਮਲੇ ਵਿੱਚ ਵਿਚੋਲਗੀ ਜਾਂ ਫਿਰ ਜੋ ਵੀ ਮੈਂ ਕਰ ਸਕਦਾ ਹੋਵਾਂਗਾ,ਕਰਾਂਗਾ।
ਡੋਨਲਡ ਟਰੰਪ ਨੇ ਕਿਹਾ, ‘ਇੱਥੇ ਦੋ ਦੇਸ਼ਾਂ ਦੇ ਵਿੱਚ ਜਟਿਲ ਸਮੱਸਿਆਵਾਂ ਹਨ। ਮੈਂ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਮੈਂ ਵਿਚੋਲਗੀ ਕਰ ਸਕਾਂ ਜਾਂ ਕੁਝ ਵੀ ਕਰ ਸਕਾਂ। ਦੋਵਾਂ ਦੇਸ਼ਾਂ ਦੇ ਚੰਗੇ ਸਬੰਧ ਹਨ ਪਰ ਇਸ ਸਮੇਂ ਉਹ ਦੋਸਤ ਬਿਲਕੁਲ ਨਹੀਂ ਹਨ।’ ਇਸ ਤੋਂ ਪਹਿਲਾਂ ਵੀ ਟਰੰਪ ਨੇ ਕਸ਼ਮੀਰ ਮੁੱਦੇ ਤੇ ਸਾਲਸੀ ਕਰਨ ਦੀ ਗੱਲ ਕੀਤੀ ਸੀ। ਅਸਲ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਵੀ ਅਮਰੀਕੀ ਰਾਸ਼ਟਰਪਤੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਸੀ।
Washington DC:US President Donald Trump reacts on Kashmir issue, says “…There are tremendous problems between those 2 countries. I’ll do the best I can to mediate or do something. Great relationship with both of them. But they aren’t exactly friends at this moment”(20.8)
ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਨੂੰ ਘੱਟ ਕਰਨ ਲਈ ਹਾਲ ਹੀ ਵਿੱਚ ਇਮਰਾਨ ਖਾਨ ਅਤੇ ਮੋਦੀ ਨਾਲ ਫ਼ੋਨ ਤੇ ਗੱਲ ਕੀਤੀ ਸੀ। ਦੋਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਟਰੰਪ ਨੇ ਕਿਹਾ, ‘ਸੱਚ ਕਹਾਂ ਤਾਂ, ਇਹ ਇੱਕ ਬਹੁਤ ਹੀ ਵਿਸਫੋਟਕ ਸਥਿਤੀ ਹੈ। ਮੇਰੀ ਕਲ੍ਹ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨਾਲ ਗੱਲ ਕੀਤੀ ਸੀ। ਉਹ ਦੋਵੇਂ ਮੇਰੇ ਦੋਸਤ ਹਨ। ਉਹ ਮਹਾਨ ਲੋਕ ਹਨ। ਉਹ ਆਪਣੇ ਦੇਸ਼ ਨਾਲ ਪਿਆਰ ਕਰਦੇ ਹਨ।’