…ਦੋ ਸਾਲ ਹੋ ਗਏ,
…ਖੌਰੇ ਕਿੱਥੇ ਖੋ ਗਏ,
ਨਾ ਸੋਚ ਨੇ ਗੱਲ ਕੋਈ ਬੁੱਝੀ।
…ਨੈਣਾਂ ਭਾਲਿਆ,
…ਬੜਾ ਖੰਗਾਲਿਆ,
ਨਾ ਦਿਲ ਨੂੰ ਰਾਹ ਕੋਈ ਸੁੱਝੀ।
…ਕਹਾਂ ਕੀ ਏਨੂੰ,
…ਕੁਝ ਸਮਝ ਨਾ ਆਵੇ ਮੈਨੂੰ,
ਨਾ ਗੱਲ ਹੁਣ ਰਹੀ ਕੋਈ ਗੁੱਝੀ।
…ਉਮਰਾਂ ਦੇ ਗੇੜੇ,
…ਇਹ ਸਫਰ ਲੰਮੇਰੇ,
ਜਿੰਦ ਨਿਮਾਣੀ ਗਮਾਂ ਵਿੱਚ ਰੁੱਝੀ।
…ਪੈੜਾਂ ਮਿਟੀਆਂ,
…ਵਫਾਵਾਂ ਲੁੱਟੀਆਂ,
ਸੀਨੇ ਕੋਈ ਕਟਾਰੀ ਚੁਭੀ।
…ਸਿਵੇ ਉਡੀਕਣ,
…ਮੌਤ ਉਲੀਕਣ,
ਪੱਥਰ-ਲੀਕ ਇੱਕ ਮੱਥੇ ਖੁੱਭੀ।
ਪੱਥਰ-ਲੀਕ ਇੱਕ ਮੱਥੇ ਖੁੱਭੀ।