ਕਰਾਚੀ – ਪਾਕਿਸਤਾਨ ਨੇ ਬੁੱਧਵਾਰ ਨੂੰ ਕਰਾਚੀ ਹਵਾਈ ਖੇਤਰ ਨੂੰ 31 ਅਗੱਸਤ ਤੱਕ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਨਾਗਰਿਕ ਉਡਾਣ ਸੀਏਏ ਨੇ ਨੋਟਮ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ 28 ਅਗੱਸਤ ਤੋਂ 31 ਅਗੱਸਤ ਤੱਕ ਕਰਾਚੀ ਏਅਰਸਪੇਸ ਦੇ ਤਿੰਨ ਮਾਰਗਾਂ ਨੂੰ ਬੰਦ ਕਰਨ ਦੀ ਸੂਚਨਾ ਦਿੱਤੀ ਗਈ। ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਨੋਟਮ ਦੇ ਅਨੁਸਾਰ ਕਰਾਚੀ ਹਵਾਈ ਖੇਤਰ ਵਿੱਚ ਤਿੰਨ ਮਾਰਗਾਂ ਤੋਂ ਬੱਚਣ ਦੇ ਲਈ ਸੂਚਨਾ ਦੇ ਦਿੱਤੀ ਗਈ ਹੈ। ਏਅਰਸਪੇਸ ਬੰਦ ਕਰਨ ਦਾ ਕੋਈ ਕਾਰਣ ਨਹੀਂ ਦੱਸਿਆ ਗਿਆ।
ਕਰਾਚੀ ਏਅਰਸਪੇਸ ਨੂੰ ਬੰਦ ਕਰਨ ਦੀ ਸੂਚਨਾ ਉਸ ਸਮੇਂ ਆਈ ਹੈ, ਜਦੋਂ ਕਿ ਪਾਕਿਸਤਾਨ ਦੇ ਕੈਬਨਿਟ ਮੰਤਰੀ ਫਵਾਦ ਹੁਸੈਨ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਪਾਕਿਸਤਾਨ, ਭਾਰਤ ਦੇ ਲਈ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਭਾਰਤ ਦੇ ਅਫ਼ਗਾਨਿਸਤਾਨ ਨਾਲ ਵਪਾਰ ਦੇ ਲਈ ਵੀ ਆਪਣੇ ਖੇਤਰ ਦੀ ਵਰਤੋਂ ਕਰਨ ਤੇ ਭਾਰਤ ਉਪਰ ਪਾਬੰਦੀਆਂ ਲਗਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ।
ਪਾਕਿਸਤਾਨ ਦਾ ਏਅਰਸਪੇਸ ਬੰਦ ਹੋਣ ਨਾਲ ਭਾਰਤ ਤੋਂ ਦੱਖਣੀ ਏਸ਼ੀਆ ਅਤੇ ਯੂਰੋਪ ਦੇ ਵੱਖ-ਵੱਖ ਹਿੱਸਿਆਂ ਵਿੱਚ ਆਉਣ-ਜਾਣ ਵਾਲੇ ਜਹਾਜ਼ਾਂ ਨੂੰ ਲੰਬਾ ਰੂਟ ਲੈਣਾ ਪਵੇਗਾ। ਉਨ੍ਹਾਂ ਨੂੰ ਪਾਕਿਸਤਾਨ ਦੀ ਬਜਾਏ ਮੁੰਬਈ-ਅਰਬਸਾਗਰ, ਮਸਕਟ-ਖਾੜੀ ਦਾ ਰੂਟ ਲੈਣਾ ਪਵੇਗਾ। ਇਸ ਨਾਲ ਪੂਰਬੀ ਤੱਟ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਦਾ ਅਮਰੀਕਾ ਜਾਣ ਦਾ ਸਮਾਂ ਵੀ ਵੱਧ ਜਾਵੇਗਾ ਅਤੇ ਜਹਗਜ਼ਰਾਨੀ ਕੰਪਨੀਆਂ ਦਾ ਖਰਚ ਵੀ ਵੱਧ ਜਾਵੇਗਾ।