ਫ਼ਤਹਿਗੜ੍ਹ ਸਾਹਿਬ – “ਇਹ ਬਹੁਤ ਦੁੱਖ, ਅਫ਼ਸੋਸ ਅਤੇ ਗੈਰ-ਕਾਨੂੰਨੀ ਢੰਗ ਨਾਲ ਹੁਕਮਰਾਨਾਂ ਵੱਲੋਂ ਵੱਡੀ ਵਿਤਕਰੇ ਵਾਲੀ ਜ਼ਾਲਮਨਾਂ ਕਾਰਵਾਈ ਹੈ ਕਿ ਜੇਕਰ ਇਕ ਗੁਰਸਿੱਖ ਕਿਸੇ ਦੂਸਰੇ ਮੁਲਕ ਦੇ ਗੁਰਸਿੱਖ ਨਾਲ ਟੈਲੀਫੋਨ ਤੇ ਗੱਲਬਾਤ ਸਾਂਝੀ ਕਰਦਾ ਹੈ, ਤਾਂ ਇੰਡੀਆ ਹਕੂਮਤ ਉਸ ਗੁਰਸਿੱਖ ਉਤੇ ਧਾਰਾ 121 ਅਤੇ 121ਏ ਅਧੀਨ ਬLਗਾਵਤ ਦਾ ਕੇਸ ਦਰਜ ਕਰ ਦਿੰਦੀ ਹੈ । ਜਦੋਂਕਿ ਸਿੱਖ ਇਕ ਕੌਮ ਹੈ, ਜੋ ਸਾਰੇ ਮੁਲਕਾਂ ਵਿਚ ਵੱਸਦੀ ਹੈ । ਜੇਕਰ ਇੰਡੀਆ ਅਤੇ ਪਾਕਿਸਤਾਨ ਹਕੂਮਤ ਦੇ ਵਿਚਕਾਰ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ ਹੈ ਤਾਂ ਆਪਣੀ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਧਰਤੀ ਲਹਿੰਦੇ ਵਾਲੇ ਪੰਜਾਬ ਅਤੇ ਚੜ੍ਹਦੇ ਵਾਲੇ ਪੰਜਾਬ ਦੇ ਨਿਵਾਸੀਆ ਵਿਚ ਤਾਂ ਉਸੇ ਤਰ੍ਹਾਂ ਪੁਰਾਤਨ ਪਿਆਰ ਹੈ ਅਤੇ ਆਪਣੀਆ ਡੂੰਘੀਆਂ ਸਾਂਝਾ ਹਨ । ਇਸਦੇ ਬਾਵਜੂਦ ਹਰਪਾਲ ਸਿੰਘ ਪਾਲਾ ਜੋ ਜਲੰਧਰ ਦੇ ਪਿੰਡ ਭਤੀਜਾ ਦਾ ਨਿਵਾਸੀ ਹੈ, ਉਸ ਵੱਲੋਂ ਸ. ਗੋਪਾਲ ਸਿੰਘ ਚਾਵਲਾ ਸਾਬਕਾ ਸਕੱਤਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਟੈਲੀਫੋਨ ਉਤੇ ਗੱਲਬਾਤ ਹੋਣ ਨੂੰ ਲੈਕੇ ਉਸ ਉਤੇ ਬLਗਾਵਤ ਦਾ ਕੇਸ ਦਰਜ ਕਰ ਦੇਣਾ ਇਕ ਵੱਡਾ ਜੁਲਮ ਤੇ ਵਿਤਕਰਾ ਹੀ ਨਹੀਂ ਬਲਕਿ ਸਿੱਖ ਕੌਮ ਨੂੰ ਜ਼ਲੀਲ ਕਰਨ ਵਾਲੇ ਦੁੱਖਦਾਇਕ ਅਮਲ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਪਾਲ ਸਿੰਘ ਪਾਲਾ ਵੱਲੋਂ ਸ. ਗੋਪਾਲ ਸਿੰਘ ਚਾਵਲਾ ਨਾਲ ਹੋਈ ਗੱਲਬਾਤ ਨੂੰ ਆਧਾਰ ਬਣਾਕੇ ਇਕ ਗੁਰਸਿੱਖ ਨੂੰ ਦੂਜੇ ਗੁਰਸਿੱਖ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਰੋਕਣ ਦੀ ਗੈਰ-ਕਾਨੂੰਨੀ, ਗੈਰ-ਇਨਸਾਨੀ ਅਤੇ ਗੈਰ-ਇਖ਼ਲਾਕੀ ਹੋਈ ਕਾਰਵਾਈ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੀ ਸਾਜ਼ਿਸ ਦਾ ਹਿੱਸਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਤਾਂ ਮੁਲਕ ਦੀ ਵੰਡ ਬਿਲਕੁਲ ਨਹੀਂ ਸੀ ਚਾਹੁੰਦੀ । ਲੇਕਿਨ ਜਵਾਹਰ ਲਾਲ ਨਹਿਰੂ, ਗਾਂਧੀ, ਪਟੇਲ ਆਦਿ ਆਗੂਆਂ ਨੇ ਉਸ ਸਮੇਂ ਦੇ ਅੰਗਰੇਜ਼ ਵਾਈਸਰਾਏ ਸ੍ਰੀ ਵਾਵਿਲ ਨਾਲ ਲੰਡਨ ਵਿਖੇ 1945 ਵਿਚ ਗੱਲਬਾਤ ਕਰਦੇ ਹੋਏ ਬੰਗਾਲ ਅਤੇ ਪੰਜਾਬ ਦੇ ਦੋ ਟੁਕੜੇ ਕਰਨ ਦੀ ਗੱਲ ਨੂੰ ਪ੍ਰਵਾਨਗੀ ਦੇ ਕੇ ਮਨੁੱਖਤਾ ਵਿਰੋਧੀ ਵੰਡ ਕਰਵਾਈ । ਇਸ ਹੋਏ ਫੈਸਲੇ ਤੋਂ ਪੰਜਾਬੀਆਂ ਤੇ ਸਿੱਖ ਕੌਮ ਨੂੰ ਜਾਣੂ ਨਾ ਕਰਵਾਕੇ ਉਪਰੋਕਤ ਹਿੰਦੂ ਆਗੂਆ ਨੇ ਉਸ ਸਮੇਂ ਵੀ ਸਿੱਖ ਕੌਮ ਨਾਲ ਵੱਡਾ ਧੋਖਾ ਕੀਤਾ । ਅੱਜ ਜੇਕਰ ਅਸੀਂ ਆਪਣੀ ਪੁਰਾਤਨ ਇਤਿਹਾਸਿਕ ਧਰਤੀ ਲਹਿੰਦੇ ਪੰਜਾਬ ਵਿਚ ਵਿਚਰਣ ਵਾਲੇ ਸਿੱਖਾਂ ਨਾਲ ਆਪਣੇ ਸਮਾਜਿਕ, ਪਰਿਵਾਰਿਕ ਅਤੇ ਕੌਮੀ ਗੱਲਬਾਤ ਕਰਦੇ ਹਾਂ ਤਾਂ ਹਿੰਦੂਤਵ ਹੁਕਮਰਾਨ ਸਾਡੀ ਇਸ ਗੱਲਬਾਤ ਵਿਚੋਂ ਵੀ ਬLਗਾਵਤ ਦੀ ਗੱਲ ਨੂੰ ਉਭਾਰਕੇ ਸਿੱਖ ਕੌਮ ਉਤੇ ਦੇਸ਼ਧ੍ਰੋਹੀ, ਬLਗਾਵਤ ਦੇ ਕੇਸ ਦਰਜ ਕਰਕੇ ਸਿੱਖ ਕੌਮ ਨਾਲ ਕਾਨੂੰਨੀ ਅਤੇ ਸਮਾਜਿਕ ਤੌਰ ਤੇ ਦੂਸਰੇ ਦਰਜੇ ਦੇ ਸ਼ਹਿਰੀਆਂ ਵਾਲਾ ਅਣਮਨੁੱਖੀ ਵਰਤਾਰਾ ਕਰ ਰਹੇ ਹਨ, ਜਿਸ ਨੂੰ ਸਿੱਖ ਕੌਮ ਬਿਲਕੁਲ ਸਹਿਣ ਨਹੀਂ ਕਰੇਗੀ । ਉਨ੍ਹਾਂ ਕਿਹਾ ਕਿ ਜੇਕਰ ਸ. ਹਰਪਾਲ ਸਿੰਘ ਪਾਲਾ ਨੇ ਸ. ਗੋਪਾਲ ਸਿੰਘ ਚਾਵਲਾ ਨਾਲ ਕੋਈ ਫੋਨ ਤੇ ਗੱਲਬਾਤ ਕਰ ਲਈ ਹੈ ਤਾਂ ਸ. ਚਾਵਲਾ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹਿਮ ਅਹੁਦੇ ਸਕੱਤਰ ਦੀ ਸੇਵਾ ਤੇ ਰਹੇ ਹਨ । ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਸਿੱਖਾਂ ਦੀਆਂ ਆਪਣੀਆ ਸਾਂਝਾ ਪਹਿਲੇ ਵੀ ਸਨ ਅਤੇ ਅੱਜ ਵੀ ਹਨ । ਅਜਿਹੀ ਪਰਿਵਾਰਿਕ, ਸਮਾਜਿਕ ਸਾਂਝ ਨੂੰ ਤਾਰਪੀਡੋ ਕਰਕੇ ਇਹ ਕਹਿਣਾ ਕਿ ਸ. ਹਰਪਾਲ ਸਿੰਘ ਪਾਲਾ ਫ਼ੌਜ ਸੰਬੰਧੀ ਸੂਚਨਾ ਦੇ ਰਿਹਾ ਸੀ, ਵਿਚ ਕੋਈ ਦਲੀਲ ਨਹੀਂ । ਜਦੋਂਕਿ ਗੂਗਲ ਉਤੇ ਸਰਚ ਮਾਰਕੇ ਪਾਕਿਸਤਾਨ ਤੇ ਇੰਡੀਆ ਦੀਆਂ ਫ਼ੌਜਾਂ ਦੇ ਸਬ ਸੈਂਟਰ, ਮਨੀਸ਼ਨ ਅਤੇ ਹੋਰ ਜਾਣਕਾਰੀ ਜੋ ਉਪਲੱਬਧ ਹੈ, ਉਹ ਕੋਈ ਵੀ ਪ੍ਰਾਪਤ ਕਰ ਸਕਦਾ ਹੈ । ਇਹ ਤਾਂ ਇਕ ਗੈਰ-ਦਲੀਲ ਢੰਗ ਨਾਲ ਬਹਾਨਾ ਬਣਾਕੇ ਸ. ਹਰਪਾਲ ਸਿੰਘ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਜਿਸ ਨੂੰ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦੂਤਵ ਹੁਕਮਰਾਨਾਂ ਦੀ ਸਿੱਖ ਵਿਰੋਧੀ ਸਾਜ਼ਿਸ ਕਰਾਰ ਦਿੰਦੇ ਹਨ ਅਤੇ ਖ਼ਬਰਦਾਰ ਕਰਦੇ ਹਨ ਕਿ ਅਜਿਹੇ ਸਿੱਖ ਵਿਰੋਧੀ ਨਫ਼ਰਤ ਭਰੇ ਅਮਲ ਕਰਕੇ ਹੁਕਮਰਾਨ ਨਾ ਤਾਂ ਸਿੱਖ ਕੌਮ ਨੂੰ ਦਬਾਅ ਸਕਣਗੇ ਅਤੇ ਨਾ ਹੀ ਸਿੱਖ ਕੌਮ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀਅਤ ਅਤੇ ਜ਼ਬਰ-ਜੁਲਮ ਨੂੰ ਪ੍ਰਵਾਨ ਕਰੇਗੀ ।