ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ ਦੀ ਜੀਡੀਪੀ ਗਰੋਥ ਵਿੱਚ ਆਈ ਗਿਰਾਵਟ ਨੂੰ ਵੇਖਦੇ ਹੋਏ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਨੇ ਇਕਨਾਮਿਕ ਸਲੋਡਾਊਨ ਦੇ ਲਈ ਮੋਦੀ ਸਰਕਾਰ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਹ ਮੈਨ ਮੇਡ ਕਰਾਈਸਿਸ ਹੈ,ਜੋ ਮਾੜੇ ਪ੍ਰਬੰਧ ਦੇ ਚੱਲਦੇ ਪੈਦਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੀ ਤਿਮਾਹੀ ਦੀ ਜੀਡੀਪੀ ਗਰੋਥ 5 ਫੀਸਦੀ ਰਹੀ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਦੇਸ਼ ਲੰਬੇ ਸਲੋਡਾਊਨ ਦੇ ਦੌਰ ਵਿੱਚ ਹੈ। ਭਾਰਤ ਦੇ ਕੋਲ ਜਿਆਦਾ ਤੇਜ਼ ਗਤੀ ਨਾਲ ਗਰੋਥ ਦੀ ਯੋਗਤਾ ਹੈ, ਪਰ ਮੋਦੀ ਸਰਕਾਰ ਦੇ ਚੌਤਰਫ਼ਾ ਕੁਸ਼ਾਸਨ ਕਰਕੇ ਹਾਲਾਤ ਵਿਗੜੇ ਹਨ।
ਮੈਨਿਯੂਫੈਕਚਰਿੰਗ ਸੈਕਟਰ ਦੀ ਕਮਜ਼ੋਰ ਗਰੋਥ ਤੇ ਮੋਦੀ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਡਾ[ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਸਿਰਫ਼ 0[6 ਫੀਸਦੀ ਰਹਿ ਗਈ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਸਾਡੀ ਇਕਾਨਮੀ ਹੁਣ ਤੱਕ ਨੋਟਬੰਦੀ ਵਰਗੀ ਬਜ਼ਰ ਗੱਲਤੀ ਤੋਂ ਉਭਰ ਨਹੀਂ ਸਕੀ। ਇਸ ਦੇ ਇਲਾਵਾ ਗੱਲਤ ਢੰਗ ਨਾਲ ਲਾਗੂ ਕੀਤੀ ਜੀਐਸਟੀ ਨਾਲ ਅਰਥਵਿਵਸਥਾ ਦੀ ਸਥਿਤੀ ਹੋਰ ਵੀ ਖਰਾਬ ਹੋਈ ਹੈ।
ਉਨ੍ਹਾਂ ਨੇ ਕਿਹਾ, ‘ਘਰੇਲੂ ਮੰਗ ਅਤੇ ਉਪਭੋਗ ਵਿੱਚ ਗਰੋਥ 18 ਮਹੀਨੇ ਦੇ ਹੇਠਲੇ ਪੱਧਰ ਤੇ ਹੈ। ਜੀਡੀਪੀ ਗਰੋਥ ਵੀ 15 ਸਾਲਾਂ ਵਿੱਚ ਸੱਭ ਤੋਂ ਘੱਟ ਹੈ। ਇਸ ਦੇ ਇਲਾਵਾ ਟੈਕਸ ਰੈਵੇਨਿਯੂ ਵਿੱਚ ਵੀ ਕਮੀ ਹੈ। ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰੀਆਂ ਵਿੱਚ ਟੈਕਸ ਟੈਰਰਿਜ਼ਮ ਦਾ ਖੌਫ਼ ਹੈ।’ ਇਨਵੈਸਟਰਜ਼ ਵਿੱਚ ਸ਼ੱਕ ਦਾ ਮਾਹੌਲ ਹੈ ਅਤੇ ਅਜਿਹੇ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਕਾਨਮੀ ਦੀ ਰਿਕਵਰੀ ਅਜੇ ਸੰਭਵ ਨਹੀ ਹੈ।
ਮੋਦੀ ਸਰਕਾਰ ਤੇ ਬੇਰੁਜ਼ਗਾਰੀ ਨੂੰ ਬੜਾਵਾ ਦੇਣ ਦਾ ਆਰੋਪ ਲਗਾੳਂਦੇ ਹੋਏ ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਇੱਕਲੇ ਆਟੋਮੋਬਾਇਲ ਸੈਕਟਰ ਵਿੱਚ ਹੀ 3[5 ਲੱਖ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਇਸ ਦੇ ਇਲਾਵਾ ਅਸੰਗਠਿਤ ਖੇਤਰ ਵਿੱਚ ਵੀ ਵੱਡੇ ਪੱਧਰ ਤੇ ਨੌਕਰੀਆਂ ਗਈਆਂ ਹਨ, ਜਿਸ ਨਾਲ ਗਰੀਬ ਤੱਬਕੇ ਦੇ ਮਜ਼ਦੂਰਾਂ ਦੇ ਸਾਹਮਣੇ ਰੁਜ਼ਗਾਰ ਦੀ ਸਮੱਸਿਆ ਪੈਦਾ ਹੋ ਗਈ ਹੈ।