ਪੈਰਿਸ, (ਸੁਖਵੀਰ ਸਿੰਘ ਸੰਧੂ)- ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਲੇਕ ਮਿਸ਼ੀਗਨ ਦੇ ਕੰਢੇ ਉਪਰ ਬਣੇ ਮਿਊਜ਼ਮ ਅੇਡਲਰ ਪਲੇਤਟ੍ਰੀਅਮ ਜਿਹੜਾ ਬਹੁਤ ਸੋਹਣੇ ਸੁਹਾਵਣੇ ਦਿੱਲ ਖਿੱਚ ਸਥਾਨ ਉਪਰ ਬਣਿਆ ਹੋਇਆ ਹੈ। ਹਰੇ ਘਾਹ ਦੀ ਗੋਦ ਵਿੱਚ ਬੈਠ ਕੇ ਸਾਫ ਸੁਥਰੇ ਵਾਤਾਵਰਣ ਵਿੱਚ ਕੁਦਰਤੀ ਨਜ਼ਾਰਾ ਜਿੰਦਗੀ ਦੇ ਦੁੱਖ ਦਰਦ ਨੂੰ ਭੁੱਲਾ ਦਿੰਦਾ ਹੈ। ਇਸ ਜਗ੍ਹਾ ਉਪਰ ਬਣੇ ਹੋਏ ਮਿਊਜ਼ਮ ਵਿੱਚ ਫਿਲਮੀ ਨਹੀ ਅਸਲੀ ਇੱਕ ਚੰਦ ਦਾ ਟੁੱਕੜਾ ਹੈ। ਭੂਰੇ ਰੰਗ ਦਾ ਤਿਕੋਣੇ ਸ਼ੀਸੇ ਵਿੱਚ ਬੰਦ ਕੀਤਾ ਹੋਇਆ ਹੈ। ਜਿਸ ਨੂੰ ਅਪੋਲੋ 15 ਨੇ ਧਰਤੀ ਉਪਰ 30 ਜੁਲਾਈ 1971 ਨੂੰ ਲਿਆਦਾ ਸੀ। ਜਿਹੜਾ ਚੰਦ ਤਹਿ ਉਪਰ ਚਾਰ ਬਿਲੀਅਨ ਸਾਲ ਪੁਰਾਣਾ ਇੱਕ ਜਗ੍ਹਾ ਉਪਰ ਹੀ ਟਿੱਕਿਆ ਹੋਇਆ ਸੀ। ਜਿਸ ਨੂੰ ਲੋਕੀ ਅਸਚਰਜ਼ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਹਨ। ਪਰ ਸਮਝ ਨਹੀ ਆ ਰਹੀ ਸੀ ਲੋਕੀ ਇਸ ਦੀ ਕੀਮਤ ਨੂੰ ਮਾਪਦੇ ਹਨ, ਜਾਂ ਇਸ ਦੇ ਸੁਹੱਪਣ ਨੂੰ ਪਰ ਸੋਹਣਾ ਤਾਂ ਘੱਟ ਲੱਗਦਾ ਹੈ ,ਕੀਮਤੀ ਜਰੂਰ ਹੈ।