ਵਿਸ਼ਵ ਵਿਚ 193 ਛੋਟੇ ਅਤੇ ਵੱਡੇ ਮੁਲਕ ਹਨ ਅਤੇ 7 ਦੀਪ ਹਨ। ਸਾਰਿਆਂ ਦੇਸ਼ਾਂ ਦਾ ਆਪਣਾ ਸੱਭਿਆਚਾਰ ਹੈ।
ਕੈਨੇਡਾ ਉਤਰੀ ਅਮਰੀਕਾ ਖੰਡ ਦਾ ਹਿੱਸਾ ਹੈ ਅਤੇ ਖੇਤਰਫਲ ਵਜੋਂ ਵਿਸ਼ਵ ਵਿਚ ਦੂਜੇ ਨੰਬਰ ਉੱਤੇ ਹੈ। ਆਬਾਦੀ ਲਗਭਗ 3 ਅਤੇ 4 ਕਰੋੜ ਦੇ ਵਿਚਕਾਰ ਹੈ।
2018 ਵਿਚ ਯੂ.ਐਨ. ਓ. ਨੇ ਕੈਨੇਡਾ ਨੂੰ ਉਤਰੀ ਅਮਰੀਕਾ ਦਾ ਪਹਿਲਾ ਅਤੇ ਵਿਸ਼ਵ ਦਾ ਤੀਸਰਾ ਵਧੀਆ ਮੁਲਕ ਐਲਾਨਿਆ ਹੈ। ਵਧੀਆ ਮੁਲਕ ਦਾ ਫੈਸਲਾ ਕਰਨ ਸਮੇਂ 7 ਖੇਤਰਾਂ ਵਿਚ ਜਿਵੇਂ : ਵਪਾਰ ਦਾ ਵਾਤਾਵਰਣ, ਸੱਭਿਆਚਾਰ, ਸ਼ਾਂਤੀ ਅਤੇ ਅਮਨ, ਵਿਸ਼ਵ ਵਿਚ ਪਹਿਚਾਣ, ਮੌਸਮ, ਬਰਾਬਰਤਾ, ਖੁਸ਼ਹਾਲੀ, ਸਿਹਤ ਸਫਲਤਾ ਦਾ ਪੱਧਰ, ਅਧਾਰ ਮੰਨੇ ਜਾਂਦੇ ਹਨ।
ਇਸ ਤੋਂ ਬਿਨਾਂ ਕੈਨੇਡਾ ਹੋਰ ਬਹੁਤ ਖੇਤਰਾਂ ਵਿਚ ਮੱਲਾਂ ਮਾਰ ਰਿਹਾ ਹੈ, ਜਿਵੇਂ :
* ਕੈਨੇਡਾ ਇੱਕ ਬਹੁ ਸੱਭਿਆਚਾਰ ਵਾਲਾ ਮੁਲਕ ਹੈ। ਇਸ ਮੁਲਕ ਨੂੰ 1970 ਵਿੱਚ ਮਲਟੀਕਲਚਰਲ ਦੇਸ਼ ਐਲਾਨਿਆਂ ਗਿਆ ਹੈ।
* ਇਸ ਦੇਸ਼ ਵਿਚ ਅਨੇਕਾਂ ਧਰਮਾਂ, ਜਾਤੀਆਂ, ਸ਼ੇ੍ਣੀਆਂ ਆਦਿ ਵਾਲੇ ਲੋਕ ਆਪਸੀ ਪਿਆਰ ਅਤੇ ਸਤਿਕਾਰ ਨਾਲ
ਰਹਿੰਦੇ ਹਨ।
* ਆਰਥਿਕ ਪੱਖੋਂ ਮਜ਼ਬੂਤ ਹੈ। ਵਿਸ਼ਵ ਵਿਚ ਕੈਨੇਡਾ ਦੀ ਇਕੋਨਮੀ 10 ਨੰਬਰ ਉੱਤੇ ਹੈ।
* ਸਿਹਤ ਪੱਖੋਂ ਬਜ਼ੁਰਗਾਂ ਅਤੇ ਬੱਚਿਆਂ ਦਾ ਮੁਫ਼ਤ ਇਲਾਜ ਹੁੰਦਾ ਹੈ। ਬਾਕੀ ਵਰਗਾਂ ਨੂੰ ਵਧੀਆ ਸਿਹਤ ਸਹੂਲਤਾਂ
ਉਪਲੱਬਧ ਹਨ।
* ਦੇਸ਼ ਵਿਚ ਆਮ ਤੌਰ ’ਤੇ ਮਹੀਨੇ ਵਿਚ ਇਕ ਛੁੱਟੀ ਹੁੰਦੀ ਹੈ, ਜੋ ਆਮ ਤੌਰ ’ਤੇ ਸੋਮਵਾਰ ਦੀ ਹੁੰਦੀ ਹੈ। ਤਿੰਨ
ਛੁੱਟੀਆਂ ਇਕੱਠੀਆਂ ਹੋ ਜਾਂਦੀਆਂ, ਦੇਸ਼ ਵਾਸੀ ਘੁੰਮਣ-ਫਿਰਨ ਜਾਂਦੇ ਹਨ।
* ਹਰ ਇਕ ਦੀ ਘੱਟੋ-ਘਟ ਤਨਖਾਹ ਨਿਸ਼ਚਿਤ ਹੈ, ਮਨੋਰੰਜਨ ਕਰਦੇ ਹਨ।
* ਇਹ ਅਮਨ ਪਸੰਦ ਅਤੇ ਸੁਰੱਖਿਅਤ ਦੇਸ਼।
* ਸਥਿਰ ਰਾਜਨੀਤਕ ਸਿਸਟਮ ਹੈ।
* 12ਵੀਂ ਜਮਾਤ ਤੱਕ ਵਿਦਿਆ ਮੁਫ਼ਤ ਹੈ।
* ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਆਰਥਿਕ ਮੱਦਦ ਮਿਲਦੀ ਹੈ।
* 65 ਸਾਲ ਤੋਂ ਉਪਰ ਵਾਲੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਹੈ।
* ਮੁਲਕ ਝੀਲਾਂ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਿਆ ਪਿਆ ਹੈ।
* ਦੇਸ਼ ਦੇ ਕਾਨੂੰਨ ਸਖਤ ਹਨ ਬਿਨਾਂ ਭੇਦਭਾਵ ਇਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ।
* ਬਜ਼ੁਰਗਾਂ ਲਈ ਕਈ ਬੋਲੀਆਂ ਵਿਚ ਮੁਫਤ ਅਖਬਾਰ ਉਪਲਬਧ ਹਨ।
* ਆਪਣੇ ਦੁਸ਼ਮਣਾਂ ਨਾਲ ਵੀ ਦੋਸਤੀ ਪਾ ਲੈਂਦੇ ਹਨ।
* ਇੱਕ ਦੂਜੇ ਨੂੰ ਮੁਸਕੁਰਾ ਕੇ ਮਿਲਦੇ ਹਨ।
* ਸਰਕਾਰ ਛੋਟੇ ਕਾਰੋਬਾਰੀਆਂ ਦੀ ਮੱਦਦ ਪਹਿਲ ਦੇ ਆਧਾਰ ’ਤੇ ਕਰਦੀ ਹੈ।
* ਬੈਂਕ ਘਰ ਬਨਾਉਣ ਅਤੇ ਖਰੀਦਣ ਲਈ ਘੱਟ ਵਿਆਜ਼ ’ਤੇ ਕਰਜ਼ਾ ਦਿੰਦੇ ਹਨ।
* ਇਕ ਦੂਜੇ ਦੀ ਪ੍ਰਾਈਵੇਸੀ ਦਾ ਸਤਿਕਾਰ ਕਰਦੇ ਹਨ।
* ਇੱਕ ਦੂਜੇ ਦੇ ਘਰ ਸਮਾਂ ਨਿਸ਼ਚਿਤ ਕਰਕੇ ਜਾਂਦੇ ਹਨ।
* ਟਰੈਫਿਕ ਦੇ ਨਿਯਮ ਸਖਤ ਨਾਲ ਲਾਗੂ ਕੀਤੇ ਜਾਂਦੇ ਹਨ।
* ਕੋਈ ਵੀ ਹੁਨਰ ਦਾ ਕੰਮ ਕਰਨ ਤੋਂ ਪਹਿਲਾਂ ਯੋਗ ਸਿੱਖਿਆ ਲੈਣੀ ਪੈਂਦੀ ਹੈ।
* ਵਿਸ਼ਵ ਵਿੱਚ ਹੈਪੀ ਇਨਡੈਕਸ ਕਾਫੀ ਉਚਾ ਹੈ।
* ਚਾਹੇ ਗਲਤੀ ਕੀਤੀ ਵੀ ਨਾ ਹੋਵੇ, ਫਿਰ ਵੀ ਸੌਰੀ ਕਹਿ ਦਿੰਦੇ ਹਨ।
* ਦੇਸ਼ ਵਿਚ ਭਿਖਾਰੀ ਨਜ਼ਰ ਨਹੀਂ ਆਉਂਦੇ।
* ਇਸ ਦੇਸ਼ ਵਿਚ ਹਿੰਸਕ ਖਰੜੇ, ਰੋਡ ਜਾਮ, ਰੇਲ ਜਾਮ, ਘਿਰਾਓ ਆਦਿ ਨਹੀਂ ਹੁੰਦੇ।
* ਮਰਡਰ, ਡਕੈਤੀ, ਚੇਨ ਸਨੈਚਿੰਗ, ਪੋਕਟ ਮਾਰ ਆਦਿ ਦਾ ਨਾਮੋ ਨਿਸ਼ਾਨ ਨਹੀਂ ਹੈ।
* ਅਮਰੀਕਾ ਤੇ ਯੂਰਪ ਨਾਲੋਂ ਤਲਾਕ ਰੇਟ ਘੱਟ ਹੈ।
* ਸਰਕਾਰ ਅਤੇ ਬੈਂਕਾਂ ਵਿਚ ਕੰਮ ਰੂਟੀਨ ਵਿਚ ਹੋ ਜਾਂਦੇ ਹਨ।