ਨਵੀਂ ਦਿੱਲੀ – ਕਾਂਗਰਸ ਦੇ ਉਚ ਨੇਤਾ ਕਰਣ ਸਿੰਘ ਨੇ ਕਿਹਾ ਕਿ ਨਿਹੱਥੇ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਅਤੇ ਉਸ ਕੋਲੋਂ ਜਬਰਦਸਤੀ ਜੈ ਸ੍ਰੀ ਰਾਮ ਦੇ ਨਾਅਰੇ ਲਗਵਾਉਣੇ ਕੇਵਲ ਹਿੰਦੂ ਧਰਮ ਹੀ ਨਹੀਂ ਸਗੋਂ ਈਸ਼ਵਰ ਦਾ ਵੀ ਅਪਮਾਨ ਹੈ। ਉਨ੍ਹਾਂ ਨੇ ਇਹ ਸ਼ਬਦ ਸ਼ਸ਼ੀ ਥਰੂਰ ਦੀ ਨਵੀਂ ਪੁਸਤਕ ‘ਦਾ ਹਿੰਦੂ ਵੇ: ਐਨ ਇੰਟਰੋਡਕਸ਼ਨ ਟੂ ਹਿੰਦੂਇਜ਼ਮ’ ਦੀ ਰਲੀਜ਼ ਦੇ ਮੌਕੇ ਤੇ ਕਹੇ।
ਉਨ੍ਹਾਂ ਨੇ ਝਾਰਖੰਡ ਸੂਬੇ ਦੇ ਇੱਕ ਮਾਬ ਲਿੰਚਿੰਗ ਦੇ ਮਾਮਲੇ ਦਾ ਜ਼ਿਕਰ ਕੀਤਾ। ਇਸ ਮਾਮਲੇ ਵਿੱਚ ਇੱਕ ਮੁਸਲਮਾਨ ਨੌਜ਼ਵਾਨ ਤਰਬੇਜ਼ ਅੰਸਾਰੀ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਗਿਆ ਸੀ। ਤਰਬੇਜ਼ ਤੇ ਕਥਿਤ ਤੌਰ ਤੇ ਪਸੂ ਚੋਰੀ ਕਰਨ ਦਾ ਆਰੋਪ ਲਗਾਇਆ ਗਿਆ ਅਤੇ ਉਸ ਨੂੰ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਣ ਲਈ ਕਿਹਾ ਗਿਆ। ਇਸ ਘਟਨਾ ਨੂੰ ਕੁਝ ਨਿਊਜ਼ ਚੈਨਲਾਂ ਨੇ ਵੀ ਵਿਖਾਇਆ ਸੀ। ਜਦੋਂ ਕਿ ਪੋਸਟਮਾਰਟਮ ਰਿਪੋਰਟ ਵਿੱਚ ਅੰਸਾਰੀ ਦੀ ਮੌਤ ਦੀ ਵਜ੍ਹਾ ਕਾਰਡਿਅਕ ਅਰੈਸਟ ਦੱਸਿਆ ਗਿਆ ਸੀ।
ਕਰਣ ਨੇ ਕਿਹਾ ਕਿ ਸ੍ਰੀ ਰਾਮ ਤਾਂ ਦਿਆਲੂ ਸਨ। ਕੀ ਆਪ ਨੂੰ ਲਗਦਾ ਹੈ ਕਿ ਇੱਕ ਗਰੀਬ ਲੜਕੇ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੌਰਾਨ ਭੀੜ ਵੱਲੋਂ ਸ੍ਰੀ ਰਾਮ ਦਾ ਨਾਮ ਲੈਣਾ ਜਾਇਜ਼ ਹੈ। ਇੱਕ ਹਿੰਦੂ ਹੋਣ ਦੇ ਨਾਤੇ ਉਨ੍ਹਾਂ ਨੇ ਸ਼ਰਮਿੰਦਗੀ ਮਹਿਸੂਸ ਕੀਤੀ।
ਇਸ ਦੌਰਾਨ ਸ਼ਸ਼ੀ ਥਰੂਰ ਨੇ ਵੀ ਕਿਹਾ, ‘ਲੰਿਿਚੰਗ ਦੇ ਨਾਮ ਤੇ ਜੋ ਕੀਤਾ ਜਾ ਰਿਹਾ ਹੈ,ਉਹ ਹਿੰਦੂ ਧਰਮ ਦੇ ਮੂਲ ਸਿਧਾਂਤਾਂ ਦਾ ਪ੍ਰਤੀਨਿਿਧਤਵ ਨਹੀਂ ਕਰਦਾ। ਇੱਕ ਵਿਚਾਰਧਾਰਾ ਦੇ ਤਹਿਤ ਜੈ ਸ੍ਰੀ ਰਾਮ ਦਾ ਨਾਅਰਾ ਲਗਾਉਣ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ, ਜਦੋਂ ਕਿ ਭਗਵਾਨ ਸ੍ਰੀ ਰਾਮ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਅਸਾਂ ਤਾਂ ਕੇਵਲ ਰਾਮ ਦੀ ਪੂਜਾ ਅਤੇ ਪ੍ਰਾਰਥਨਾ ਕਰਨਾ ਹੀ ਸਿੱਖਿਆ ਹੈ। ਸਮੱਸਿਆ ਤਦ ਪੈਦਾ ਹੁੰਦੀ ਹੈ, ਜਦੋਂ ਕੁਝ ਲੋਕ ਧਰਮ ਦੇ ਅਦਰਸ਼ਾਂ ਦੇ ਉਲਟ ਵਿਹਾਰ ਕਰਦੇ ਹਨ। ਅਸੀਂ ਖੁਦ ਨੂੰ ਹਿੰਦੂ ਮੰਨਦੇ ਹਾਂ। ਸਾਨੂੰ ਨਹੀਂ ਲਗਦਾ ਕਿ ਉਹ ਸਾਡੇ ਲਈ ਕੁਝ ਬੋਲਦੇ ਹਨ।’