ਰਿਆਦ – ਸਾਊਦੀ ਅਰਬ ਦੀ ਸੱਭ ਤੋਂ ਅਮੀਰ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਦੋ ਫੈਸਿਲਿਟੀ ਸੈਂਟਰਾਂ ਤੇ ਹੋਏ ਡਰੋਨ ਹਮਲਿਆਂ ਨਾਲ ਅੱਗ ਲਗ ਗਈ ਹੈ। ਸਾਊਦੀ ਅਰਬ ਦੇ ਗ੍ਰਹਿ ਮੰਤਰੀ ਨੇ ਇਸ ਗੱਲ ਦੀ ਪੁਸæਟੀ ਕੀਤੀ ਹੈ ਕਿ ਇਹ ਅੱਗ ਡਰੋਨ ਹਮਲਿਆਂ ਦੇ ਕਾਰਣ ਹੀ ਲਗੀ ਹੈ। ਅਜੇ ਤੱਕ ਇਨ੍ਹਾਂ ਡਰੋਨ ਹਮਲਿਆਂ ਦੀ ਕਿਸੇ ਨੇ ਵੀ ਜਿੰਮੇਵਾਰੀ ਨਹੀਂ ਲਈ। ਇਹ ਦੁਨੀਆਂ ਦਾ ਸੱਭ ਤੋਂ ਵੱਡਾ
ਤੇਲ ਪਲਾਂਟ ਹੈ।
ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘ਸਵੇਰੇ ਚਾਰ ਵਜੇ ਉਦਯੋਗਿਕ ਸੁਰੱਖਿਆ ਬਲਾਂ ਦੀਆਂ ਟੀਮਾਂ ਨੇ ਫਾਇਰਿੰਗ ਦਾ ਜਵਾਬ ਦਿੱਤਾ। ਅਬਕੈਕ ਅਤੇ ਖੁਰਾਇਸ ਸਥਿਤ ਫੈਸਿਲਿਟੀ ਸੈਂਟਰਸ ਤੇ ਡਰੋਨ ਅਟੈਕ ਹੋਇਆ ਸੀ।’ ਸਰਕਾਰੀ ਅਧਿਕਾਰੀਆਂ ਅਨੁਸਾਰ ਦੋਵਾਂ ਹੀ ਮਾਮਲਿਆਂ ਵਿੱਚ ਅੱਗ ਤੇ ਕੰਟਰੋਲ ਕਰ ਲਿਆ ਗਿਆ ਹੈ। ਇਨ੍ਹਾਂ ਡਰੋਨ ਹਮਲਿਆਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਪਿੱਛੇ ਕਿਸ ਦਾ ਹੱਥ ਹੈ। ਇਹ ਪਲਾਂਟ ਪਹਿਲਾਂ ਵੀ ਅੱਤਵਾਦੀਆਂ ਦੇ ਨਿਸæਾਨੇ ਤੇ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਮਲਾਵਰਾਂ ਨੇ ਅਟੈਕ ਕਰਨ ਦੀ ਕੋਸਿæਸæ ਕੀਤੀ ਸੀ ਜੋ ਕਿ ਅਸਫਲ ਰਹੀ ਸੀ।