ਮੈਂ ਨਤਮਸਤਕ ਹਾਂ…
ਤੁਹਾਡੇ ਕੋਲ ਅਸੀਮ ਕੁਵਤ ਹੈ…
ਪਵਿੱਤਰਤਾ ਦੀ ਗਹਿਰਾਈ ਰੱਖਣ ਦੀ…
ਨਿਰਮਾਣਤਾ ਦੀ ਡੂੰਘਾਈ ਨਾਪਣ ਦੀ…
ਨਾਨਕ ਦੀ ਬਾਣੀ ਬਨਣ ਦੀ…
ਬੁੱਲੇ ਦੀਆਂ ਕਾਫ਼ੀਆਂ ਅਮਰ ਕਰਨ ਦੀ…
ਵਾਰਿਸ ਦੀ ਹੀਰ ਬਨਣ ਦੀ…
ਸ਼ਿਵ ਦੀ ਪੀੜ ਹਰਨ ਦੀ…
ਸ਼ੀਤ ਹਵਾਵਾਂ ਨੂੰ ਕਲਾਵੇ ਭਰਨ ਦੀ…
ਬੇਪਨਾਹ ਮੁਹੱਬਤ ਨੂੰ ਬਿਆਨਣ ਦੀ…
ਦਿਲੀ ਭਾਵਾਂ ਨੂੰ ਸਿਆਨਣ ਦੀ…
ਨੀਲੇ ਅਰਸ਼ਾਂ ਨੂੰ ਗਲ ਲਾਵਣ ਦੀ…
ਜੋਸ਼ਾਂ ਨੂੰ ਤੂਫ਼ਾਨ ਬਨਾਵਣ ਦੀ…
ਤੇ ਰੂਹੀ-ਮੁਹੱਬਤਾਂ ਨੂੰ…
ਅਮਰ ਕਰਨ ਦੀ…
ਤੁਸੀਂ ਜੁੱਗ-ਜੁੱਗ ਜੀਓ…
ਤੁਸੀਂ ਅਮਰ ਹੋ…।