ਨਵੀਂ ਦਿੱਲੀ – ਯੂਪੀ ਪੁਲਿਸ ਦੀ ਐਸਆਈਟੀ ਟੀਮ ਨੂੰ ਆਖਿਰਕਾਰ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਇਆਨੰਦ ਨੂੰ ਰੇਪ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਐਸਆਈਟੀ ਦੀ ਟੀਮ ਸਵਾਮੀ ਨੂੰ ਪਹਿਲਾਂ ਟਰਾਮਾ ਸੈਂਟਰ ਲੈ ਕੇ ਗਈ ਸੀ। ਸਵਾਮੀ ਨੂੰ ਟਰਾਮਾ ਸੈਂਟਰ ਵਿੱਚ ਵਿਖਾਉਣ ਦੇ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਆਰੋਪੀ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਕੋਰਟ ਨੇ ਸਵਾਮੀ ਦੇ ਖਿਲਾਫ਼ ਧਾਰਾ 376 ਸੀ, 354 ਡੀ, 342 ਅਤੇ 506 ਦੇ ਤਹਿਤ ਮੁਕਦਮਾ ਦਰਜ਼ ਕਰ ਕੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਗੰਭੀਰ ਧਰਾਵਾਂ ਦੇ ਚੱਲਦੇ ਚਿਨਮਇਆਨੰਦ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਮੈਜਿਸਟਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ਼ ਕਰਵਾਉਣ ਦੇ ਬਾਅਦ ਸਵਾਮੀ ਤੇ ਬਲਾਤਕਾਰ ਦਾ ਆਰੋਪ ਲਗਾਉਣ ਵਾਲੀ ਲਾਅ ਦੀ ਵਿਿਦਆਰਥਣ ਨੇ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਵਰਨਾ ਉਹ ਆਤਮਦਾਹ ਕਰ ਲਵੇਗੀ। ਇਸ ਮਾਮਲੇ ਵਿੱਚ ਪੀੜਤ ਲੜਕੀ ਨੇ ਕਿਹਾ ਸੀ ਕਿ ਜੇ ਸਰਕਾਰ ਇੰਤਜ਼ਾਰ ਕਰ ਰਹੀ ਹੈ ਕਿ ਉਹ ਮਰ ਜਾਵੇ ਤਾਂ ਉਹ ਆਪਣੇ ਆਪ ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਲਵੇਗੀ। ਪੀੜਿਤਾ ਨੇ ਕਿਹਾ ਕਿ ਮੈਜਿਸਟਰੇਟ ਦੇ ਸਾਹਮਣੇ ਬਿਆਨ ਦੇਣ ਦੇ ਤੀਸਰੇ ਦਿਨ ਵੀ ਨਾ ਤਾਂ ਬਲਾਤਕਾਰ ਅਤੇ ਨਾ ਹੀ ਸਰੀਰਕ ਸੋਸ਼ਣ ਦੀ ਰਿਪੋਰਟ ਦਰਜ਼ ਕੀਤੀ ਗਈ ਅਤੇ ਨਾ ਹੀ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸਵਾਮੀ ਸ਼ੁਕਦੇਵਾਨੰਦ ਲਾਅ ਕਾਲਜ ਵਿੱਚ ਪੜ੍ਹਨ ਵਾਲੀ ਐਲਐਲਐਮ ਦੀ ਵਿਿਦਆਰਥਣ ਨੇ 24 ਅਗੱਸਤ ਨੂੰ ਇੱਕ ਵੀਡੀE ਵਾਇਰਲ ਕਰਕੇ ਸਵਾਮੀ ਚਿਨਮਇਆਨੰਦ ਤੇ ਸਰੀਰਕ ਸੋੋਸ਼ਣ ਅਤੇ ਕਈ ਲੜਕੀਆਂ ਦੀ ਲਾਈਫ਼ ਬਰਬਾਦ ਕਰਨ ਦੇ ਆਰੋਪ ਲਗਾਏ ਅਤੇ ਉਸ ਨੇ ਆਪਣੇ ਅਤੇ ਆਪਣੇ ਪ੍ਰੀਵਾਰ ਦੀ ਜਾਨ ਨੂੰ ਵੀ ਖ਼ਤਰਾ ਦੱਸਿਆ। ਵੀਡੀE ਵਾਇਰਲ ਹੋਣ ਦੇ ਬਾਅਦ ਵਿਿਦਆਰਥਣ ਲਾਪਤਾ ਹੋ ਗਈ ਸੀ।