ਮੁੰਬਈ/ ਅੰਮ੍ਰਿਤਸਰ – ਸੁਪਰੀਮ ਕੌਸਲ ਨਵੀਂ ਮੁੰਬਈ ਗੁਰਦਵਾਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਮੁੰਬਈ ਦੀਆਂ ਸੰਗਤਾਂ ਵਿੱਚ ਅੰਤਰਰਾਸ਼ਟਰੀ ਨਗਰ ਕੀਰਤਨ ਪ੍ਰਤੀ ਭਾਰੀ ਉਤਸ਼ਾਹ ਹੈ ਅਤੇ ਸੰਗਤਾਂ ਵਲੋਂ ਆਪ ਮੁਹਾਰੇ ਹੁੰਮ ਹੁੰਮਾ ਕੇ ਪੂਰੀ ਸ਼ਰਧਾ ਨਾਲ ਸਵਾਗਤ ਕੀਤਾ ਜਾ ਰਿਹਾ ਹੈ।
ਸ: ਸਿੱਧੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ , ਪਾਕਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਨੂੰ ਨਵੀਂ ਮੁੰਬਈ ਦੇ ਗੁਰਦੁਆਰਾ ਸੀ. ਬੀ. ਡੀ. ਬੇਲਾਪੁਰ ਤੋਂ ਅਗਲੇ ਪੜਾਅ ਗੁ: ਐਰੋਲੀ ਲਈ ਰਵਾਨਾ ਕਰਨ ਪਹੁੰਚੇ ਸਨ ਨੇ ਗੁਰਦੁਆਰ ਸਾਹਿਬ ਵਿਖੇ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਪੰਜ ਪਿਆਰਿਆਂ ਅਤੇ ਨਿਸ਼ਾਨਚੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਉਨਾਂ ਸੰਗਤ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਮੁੰਬਈ ਦੀਆਂ ਸਿੱਖ ਸੰਗਤਾਂ ਸਿੱਖੀ ਪ੍ਰਚਾਰ ਪ੍ਰਸਾਰ ਲਈ ਸ੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਪੂਰਨ ਸਹਿਯੋਗ ਦੇਣਗੀਆਂ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਾਡੇ ਸਮਿਆਂ ‘ਚ ਆਉਣਾ ਸਾਡੇ ਲਈ ਵਡੀ ਖੁਸ਼ਕਿਸਮਤੀ ਹੈ। ਉਨਾਂ ਗੁਰੂ ਸਾਹਿਬਾਨ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ। ਨਗਰ ਕੀਰਤਨ ਪੂਰੀ ਖ਼ਾਲਸਈ ਜਾਹੋ-ਜਲਾਲ ਅਤੇ ਸ਼ਾਨੋ ਸ਼ੌਕਤ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਉਨਾਂ ‘ਚ ਭਾਰੀ ਉਤਸ਼ਾਹ ਦੇਖਿਆ ਗਿਆ।
ਇਸ ਮੌਕੇ ਸਾਬਕਾ ਮੰਤਰੀ ਗਨੇਸ਼ ਨਾਇਕ, ਵਿਧਾਇਕ ਪ੍ਰਸ਼ਾਨ ਠਾਕੁਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਨਰੂਲ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ, ਗੁ: ਕਮੇਟੀ ਕਾਮੋਠੇ ਦੇ ਪ੍ਰਧਾਨ ਚਰਨਦੀਪ ਸਿੰਘ, ਗੁ: ਪਨਵੇਲ ਦੇ ਪ੍ਰਧਾਨ ਹਰਵਿੰਦਰ ਸਿੰਘ, ਅਮਰਜੀਤ ਸਿੰਘ ਵਾਸ਼ੀ, ਅਮਰਿਤਪਾਲ ਸਿੰਘ ਐਰੋਲੀ, ਦਲਜੀਤ ਸਿੰਘ ਬਲ, ਮਲਕੀਤ ਸਿੰਘ ਬਲ, ਸਤਨਾਮ ਸਿੰਘ ਮਾਨ, ਹੀਰਾ ਸਿੰਘ ਪੱਡਾ, ਜਸਬੀਰ ਸਿੰਘ ਧਾਮ, ਗੁ: ਸਿੰਘ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ, ਸ. ਭੁਪਿੰਦਰ ਸਿੰਘ, ਸੋ੍ਰਮਣੀ ਕਮੇਟੀ ਮੈਬਰ ਸੁਰਜੀਤ ਸਿੰਘ ਭਿਟੇਵੱਡ, ਜਸਵਿੰਦਰ ਸਿੰਘ ਸ਼ਹੂਰਾ, ਵਧੀਕ ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ, ਪਰਮਜੀਤ ਸਿੰਘ ਵਧੀਕ ਮੈਨੇਜਰ, ਰਜਵੰਤ ਸਿੰਘ ਸੁਪਰਵਾਈਜ਼ਰ, ਅਜੀਤ ਸਿੰਘ, ਸੁਖਬੀਰ ਸਿੰਘ ਇੰਚਾਰਜ, ਗੁਰਲਾਲ ਸਿੰਘ ਆਦਿ ਮੌਜੂਦ ਸਨ।