ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਸਾਬਕਾ ਫੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਉਪਰ ਕੜਕੜਡੂਮਾ ਕੋਰਟ ਨਵੀ ਦਿੱਲੀ ਵਿਖੇ ਸੈਸ਼ਨ ਕੋਰਟ ਵਿੱਚ ਜੁੱਤੀ ਸੁੱਟਣ ਬਾਰੇ ਚੱਲ ਰਹੇ ਕੇਸ ਦੀ ਸੁਣਵਾਈ ਮਾਨਯੋਗ ਜੱਜ ਸ੍ਰੀ ਪ੍ਰਨਾਇਕ ਨਾਇਕ ਨੇ 14 ਦਸੰਬਰ ਪਾਈ ਹੈ । ਅੱਜ ਕੋਰਟ ਅੰਦਰ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਦੇ ਐਡਵੋਕੇਟ ਸ ਅਵਤਾਰ ਸਿੰਘ ਅਤੇ ਐਡਵੋਕੇਟ ਸ੍ਰ ਆਰ ਐਸ ਜੁਨੇਜਾ ਨੇ ਬਹਿਸ ਦੌਰਾਨ ਪੀਰਮੁਹੰਮਦ ਉਪਰ ਲੱਗੀਆ ਧਰਾਵਾ ਹਟਾਉਣ ਦੀ ਅਪੀਲ ਕੀਤੀ ਤੇ ਦਲੀਲ ਦਿੰਦਿਆ ਕਿਹਾ ਕਿ 29 ਅਪ੍ਰੈਲ 2013 ਨੂੰ ਕਾਗਰਸੀ ਨੇਤਾ ਸੱਜਣ ਕੁਮਾਰ ਨੂੰ ਬਰੀ ਕਰਨ ਵਕਤ ਜੋ ਹੰਗਾਮਾ ਹੋਇਆ ਸੀ ਉਸ ਸਮੇ ਕਰਨੈਲ ਸਿੰਘ ਪੀਰ ਮੁਹੰਮਦ ਦੀ ਕਿਸੇ ਨਾਲ ਨਿੱਜੀ ਰੰਜਿਸ਼ ਨਹੀ ਸੀ ਉਹਨਾ ਨੇ ਆਪਣੇ ਗੁੱਸੇ ਦਾ ਪ੍ਰਗਾਟਾਵਾ ਅਦਾਲਤ ਦੀ ਤੌਹੀਨ ਲਈ ਨਹੀ ਕੀਤਾ ਸੀ ਬਲਕਿ ਆਪਣੇ ਕੌਮੀ ਜਜਬਾਤਾ ਦਾ ਪ੍ਰਗਟਾਵਾ ਕੀਤਾ ਸੀ ।ਨਵੰਬਰ 1984 ਨਸਲਕੁਸ਼ੀ ਦੇ ਇਸ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਜਿਸ ਕੜਕੜਡੂੰਮਾ ਕੋਰਟ ਵਿੱਚੋ ਬਰੀ ਕੀਤਾ ਗਿਆ ਸੀ ਉਸੇ ਕੇਸ ਵਿੱਚ ਹੀ ਮਾਨਯੋਗ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜਾ ਸੁਣਾਈ ਤੇ ਉਹ ਦੋਸ਼ੀ ਇਸ ਵਕਤ ਜੇਲ ਦੀਆ ਸੁਲਾਖਾ ਵਿੱਚ ਹੈ ।ਲੰਮੀ ਬਹਿਸ ਤੋ ਬਾਅਦ ਜੱਜ ਸਾਹਿਬ ਨੇ ਕਰਨੈਲ ਸਿੰਘ ਪੀਰ ਮੁਹੰਮਦ ਉਪਰ ਲੱਗੀ 186 ਧਾਰਾ ਹਟਾਕੇ ਕੇਸ ਲੋਕ ਅਦਾਲਤ ਵਿੱਚ ਲਿਜਾਣ ਲਈ ਅਰਜੀ ਦੇਣ ਦੀ ਮਨਜੂਰੀ ਦਿੱਤੀ । ਹੁਣ ਆਸ ਪ੍ਰਗਟਾਈ ਜਾ ਸਕਦੀ ਹੈ ਕਿ 14 ਦਸੰਬਰ ਨੂੰ ਫੈਸਲਾ ਸੁਣਾਇਆ ਜਾਵੇਗਾ।
ਕੜਕੜਡੂਮਾ ਕੋਰਟ ਦਿੱਲੀ ਟਕਸਾਲੀ ਅਕਾਲੀ ਆਗੂ ਦੇ ਕੇਸ ਦਾ ਫੈਸਲਾ 14 ਦਸੰਬਰ ਨੂੰ ਸੁਣਾਏਗੀ
This entry was posted in ਪੰਜਾਬ.