ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਕ ਨਵਾਂ ਏਅਰਪੋਰਟ ਆਮ ਲੋਕਾਂ ਲਈ ਖੋਲ੍ਹ ਦਿੱਤਾ ਹੈ, ਜਿਸ ਦਾ ਆਕਾਰ 100 ਫੁੱਟਬਾਲਾਂ ਦੇ ਮੈਦਾਨਾਂ ਜਿੰਨ੍ਹਾਂ ਵੱਡਾ ਹੈ। ਸਟਾਰਫਿਸ਼ ਮੱਛੀ ਵਰਗਾ ਵਿਖਾਈ ਦੇਣ ਵਾਲਾ ਇਹ ਏਅਰਪੋਰਟ ਥਏਨਆਨਮਨ ਚੌਂਕ ਤੋਂ 46 ਕਿਲੋਮੀਟਰ ਦੱਖਣ ਵਿੱਚ ਲਾਂਗਫਾਂਗਦੀ ਸੀਮਾ ਤੇ ਸਥਿਤ ਹੈ।
ਇਹ ਏਅਰਪੋਰਟ 700,000 ਵਰਗ ਮੀਟਰ (173 ਏਕੜ) ਵਿੱਚ ਫੈਲਿਆ ਹੋਇਆ ਹੈ।ਇਮਾਰਤ ਨੂੰ ਇਰਾਕੀ-ਬਿ੍ਟਸ਼ ਵਾਸਤੂਕਾਰ ਜਾਹਾ ਹਦੀਦ ਨੇ ਡਿਜ਼ਾਈਨ ਕੀਤਾ ਸੀ, ਉਸ ਦੀ ਮੌਤ 2016 ਵਿੱਚ ਹੋ ਗਈ ਸੀ।ਇਸ ਪਰਿਯੋਜਨਾ ਤੇ 24 ਹਜ਼ਾਰ ਕਰੋੜ ਰੁਪੈ (17[5 ਬਿਲੀਅਨ ਡਾਲਰ) ਦਾ ਖਰਚ ਆਇਆ ਹੈ, ਜੇ ਇਸ ਪ੍ਰੋਜੈਕਟ ਵਿੱਚ ਰੇਲ ਅਤੇ ਰੋਡ ਤੇ ਹੋਣ ਵਾਲੇ ਖਰਚ ਨੂੰ ਵੀ ਜੋੜ ਲਿਆ ਜਾਵੇ ਤਾਂ ਇਹ ਲਾਗਤ ਚਾਰ ਲੱਖ ਕਰੋੜ ਰੁਪੈ ਤੱਕ ਪਹੁੰਚ ਜਾਵੇਗੀ। ਟਰਮੀਨਲ ਦੇ ਹੇਠਾਂ ਇੱਕ ਟਰੇਨ ਸਟੇਸ਼ਨ ਅਤੇ ਮੈਟਰੋ ਲਾਈਨ ਹ, ਜੋ 20 ਮਿੰਟ ਵਿੱਚ ਯਾਤਰੀਆਂ ਨੂੰ ਬੀਜਿੰਗ ਦੇ ਕੇਂਦਰ ਵਿੱਚ ਪਹੁੰਚਾ ਦੇਵੇਗੀ।
ਚੀਨ ਵਿੱਚ ਕਮਿਊਨਿਸਟ ਸ਼ਾਸਨ ਦੇ 70 ਸਾਲ ਪੂਰੇ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਇਸ ਏਅਰਪੋਰਟ ਦੀ ਸ਼ੁਰੂਆਤ ਨੂੰ ਸਰਕਾਰ ਦੀ ਵੱਡੀ ਉਪਲੱਭਦੀ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ।ਉਮੀਧ ਹੈ ਕਿ ਇਹ ਏਅਰਪੋਰਟ 2040 ਤੋਂ ਮੁਕੰਮਲ ਰੂਪ ਵਿੱਚ ਕੰਮ ਸ਼ੁਰੂ ਹੋਵੇਗਾ। ਇਸ ਦੇ 8 ਰਨਵੇ ਹੋਣਗੇ। ਹਰ ਸਾਲ ਇਸ ਏਅਰਪੋਰਟ ਤੋਂ 10 ਕਰੋੜ ਯਾਤਰੀ ਸਫ਼ਰ ਕਰ ਸਕਣਗੇ।