ਨਿਊਯਾਰਕ – ਦੁਨੀਆਂਭਰ ਵਿੱਚ ਇਸਲਾਮ ਸਬੰਧੀ ਫੈਲ ਰਹੀਆਂ ਗੱਲਤ ਫਹਿਮੀਆਂ ਨੂੰ ਦੂਰ ਕਰਨ ਲਈ ਪਾਕਿਸਤਾਨ, ਮਲੇਸ਼ੀਆ ਅਤੇ ਤੁਰਕੀ ਨੇ ਮਿਲ ਕੇ ਇੱਕ ਵੱਡਾ ਕਦਮ ਉਠਾਇਆ ਹੈ। ਇਹ ਤਿੰਨੇ ਦੇਸ਼ ਇੰਗਲਸ਼ ਭਾਸ਼ਾ ਵਿੱਚ ਇਸਲਾਮਿਕ ਟੀਵੀ ਚੈਨਲ ਲਾਂਚ ਕਰਨਗੇ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਜੋ ਕਿ ਇਸ ਸਮੇਂ ਅਮਰੀਕਾ ਦੇ ਦੌਰੇ ਤੇ ਹਨ, ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਚੈਨਲ ਮੁਸਲਮਾਨਾਂ ਦੀ ਆਵਾਜ਼ ਬਣ ਕੇ ਕੰਮ ਕਰੇਗਾ।
ਪ੍ਰਧਾਨਮੰਤਰੀ ਇਮਰਾਨ ਖਾਨ, ਤੁਰਕੀ ਦੇ ਰਾਸ਼ਟਰਪਤੀ ਤੈਇਪ ਇਰਦੋਗਨ ਅਤੇ ਮਲੇਸ਼ੀਆ ਦੇ ਪ੍ਰਧਾਨਮੰਤਰੀ ਮਹਾਤਿਰ ਮੁਹੰਮਦ ਨੇ ਆਪਸ ਵਿੱਚ ਗੱਲਬਾਤ ਕਰ ਕੇ ਇਹ ਤੈਅ ਕੀਤਾ ਕਿ ਦੁਨੀਆਂ ਵਿੱਚ ਇਸਲਾਮ ਨੂੰ ਲੈ ਕੇ ਜੋ ਭਰਮ ਪੈਦਾ ਕਰਨ ਵਾਲੀਆਂ ਅਤੇ ਨਾਕਾਰਤਮਕ ਅਫ਼ਵਾਹਾਂ ਫੈਲ ਰਹੀਆਂ ਹਨ। ਇਨ੍ਹਾਂ ਨੂੰ ਸਹੀ ਪ੍ਰਚਾਰ ਸਾਧਨਾਂ ਦੁਆਰਾ ਹੀ ਦੂਰ ਕੀਤਾ ਜਾ ਸਕਦਾ ਹੈ। ਇਹ ਚੈਨਲ ਫਿ਼ਲਮਾਂ ਅਤੇ ਸੀਰੀਅਲ ਬਣਾ ਕੇ ਮੁਸਲਿਮ ਸਮਾਜ ਨੂੰ ਸਿਿਖਅਤ ਕਰਨ ਅਤੇ ਇਸਲਾਮ ਧਰਮ ਸਬੰਧੀ ਦੁਨੀਆਂ ਨੂੰ ਜਾਗਰੂਕ ਕਰਨ ਦਾ ਕੰਮ ਕਰੇਗਾ।
ਇਸ ਚੈਨਲ ਦੇ ਮਾਧਿਅਮ ਦੁਆਰਾ ਵਿਸ਼ਵਭਰ ਵਿੱਚ ਮੁਸਲਮਾਨਾਂ ਬਾਰੇ ਗੱਲਤ ਭਾਵਨਾ ਰੱਖਣ ਵਾਲਿਆਂ ਨੂੰ ਇੱਕਜੁੱਟ ਹੋਣ ਤੋਂ ਰੋਕਿਆ ਜਾ ਸਕੇਗਾ। ਈਸ਼ਨਿੰਦਿਆ ਦੇ ਮਾਮਲੇ ਵਿੱਚ ਵੀ ਸਹੀ ਜਾਣਕਾਰੀ ਦੇਣ ਅਤੇ ਹੋਰ ਮਸਲਿਆਂ ਵੱਲ ਵੀ ਧਿਆਨ ਦਿੱਤਾ ਜਾਵੇਗਾ।