ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਕਮੇਟੀ ਦੇ 3 ਮੈਂਬਰਾਂ ਅਤੇ 1 ਕਰਮਚਾਰੀ ਖਿਲਾਫ ਅਪਰਾਧਿਕ ਸ਼ਿਕਾਇਤ ਦਿੱਤੀ ਹੈ। ਥਾਨਾ ਨੌਰਥ ਐਵੀਨਿਊ ਵਿਖੇ ਕੀਤੀ ਸ਼ਿਕਾਇਤ ਵਿਚ ਜੀਕੇ ਨੇ ਕਮੇਟੀ ਮੈਂਬਰਾਂ ਜਗਦੀਪ ਸਿੰਘ ਕਾਹਲੋਂ, ਹਰਜੀਤ ਸਿੰਘ ਪੱਪਾ, ਰਮਿੰਦਰ ਸਿੰਘ ਸਵੀਟਾ ਅਤੇ ਹਰਜੀਤ ਸਿੰਘ ਵਲੋਂ ਯੋਜਨਾਬੱਧ ਤਰੀਕੇ ਨਾਲ ਜੀਕੇ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਤੱਥਹੀਣ ਦੋਸ਼ਾਂ ਦੇ ਅਧਾਰ ‘ਤੇ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਹੈ। ਦਰਅਸਲ, ਕਮੇਟੀ ਦੀ ਤਰਫੋਂ, ਜੀਕੇ ਖਿਲਾਫ ਡੀਸੀਪੀ ਨਵੀਂ ਦਿੱਲੀ ਨੂੰ ਕੱਲ ਸ਼ਿਕਾਇਤ ਦਿੱਤੀ ਗਈ ਸੀ। ਜਿਸ ਵਿਚ ਕਾਹਲੋਂ ਦੀ ਤਰਫੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਜੀਕੇ ਨੇ ਕਮੇਟੀ ਪ੍ਰਧਾਨ ਰਹਿੰਦਿਆਂ ਹਰਜੀਤ ਸਿੰਘ ਨੂੰ 10 ਲੱਖ ਰੁਪਏ ਦਾ ਕਰਜ਼ਾ ਦੇਣ ਦੀ ਪ੍ਰਵਾਨਗੀ ‘ਤੇ ਦਸਤਖਤ ਕੀਤੇ ਸਨ। ਪਰ ਹਰਜੀਤ ਕਹਿ ਰਿਹਾ ਹੈ ਕਿ ਉਸ ਨੂੰ ਕਰਜ਼ੇ ਦੇ ਨਾਮ ‘ਤੇ ਕੋਈ ਰਕਮ ਨਹੀਂ ਮਿਲੀ ਹੈ।
ਜੀਕੇ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਰੇ ਮੁਲਜ਼ਮਾਂ ਦਾ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਏ। ਨਾਲ ਹੀ ਇਸ ਮਾਮਲੇ ਵਿੱਚ ਉਨ੍ਹਾਂ ਖਿਲਾਫ ਕੀਤੀ ਸ਼ਿਕਾਇਤ ਨੂੰ ਬੇਬੁਨਿਆਦ, ਝੂਠੀ, ਨਿੰਦਿਆ ਅਤੇ ਮਾਣਹਾਨੀ ਦੀ ਕਾਰਵਾਈ ਵੀ ਜੀਕੇ ਨੇ ਕਰਾਰ ਦਿੱਤਾ। ਇਸ ਦੇ ਨਾਲ ਹੀ ਜੀਕੇ ਨੇ ਪੁਲਿਸ ਨੂੰ ਹਰਜੀਤ ਸਿੰਘ ਵਲੋਂ ਦਸਤਖਤ ਕੀਤੇ ਗਏ ਨਕਦੀ ਵਾਊਚਰ ਦੇ ਦਸਤਖਤ ਨੂੰ ਫੋਰੈਂਸਿਕ ਜਾਂਚ ਲਈ ਸੀਏਫਐਸਐਲ ਭੇਜਣ ਦੀ ਮੰਗ ਵੀ ਕੀਤੀ ਹੈ। ਜੀਕੇ ਨੇ ਕਿਹਾ ਕਿ ਸਭ ਕੁਝ ਜਾਨਣ ਦੇ ਬਾਵਜੂਦ, ਕਮੇਟੀ ਆਗੂ ਉਲਝਣ ਫੈਲਾਉਣ ਲਈ ਮੈਨੂੰ 10 ਲੱਖ ਰੁਪਏ ਨਕਦ ਦੇਣ ਦੇ ਝੂਠੇ ਦਾਅਵੇ ਕਰ ਰਹੇ ਹਨ। ਜੀਕੇ ਨੇ ਕਿਹਾ ਕਿ ਜਦੋਂ ਤੋਂ ਮੈਂ 2 ਅਕਤੂਬਰ ਨੂੰ ਨਵੀਂ ਪਾਰਟੀ ਦੀ ਘੋਸ਼ਣਾ ਕਰਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਕਮੇਟੀ ਆਗੂ ਘਬਰਾਹਟ ਅਤੇ ਸਦਮੇ ਵਿੱਚ ਹਨ। ਇਸ ਲਈ ਜਦੋਂ ਕੁਝ ਵੀ ਨਹੀਂ ਮਿਲਿਆ, ਇੱਕ ਕਰਮਚਾਰੀ ਵਲੋਂ ਇੱਕ ਝੂਠਾ ਬਿਆਨ ਲਿਖਵਾਕੇ ਅਤੇ ਇੱਕ ਜਾਅਲੀ ਸਕ੍ਰਿਪਟ ਲਿਖ ਕੇ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਰਚੀ ਗਈ।
ਜੀਕੇ ਨੇ ਕਿਹਾ ਕਿ ਅਜਿਹੇ ਦੋਸ਼ਾਂ ਤੋਂ ਡਰਦਿਆਂ, ਮੈਂ ਦੌੜਣ ਵਾਲਿਆਂ ਵਿੱਚ ਸ਼ਾਮਲ ਨਹੀਂ ਹਾਂ। ਇਸ ਦੀ ਬਜਾਏ, ਹੁਣ ਇਨ੍ਹਾਂ ਝੂਠਾਂ ਦੇ ਝੁੰਡ ਨੂੰ ਕਾਨੂੰਨੀ ਸਜ਼ਾ ਦਿਵਾਉਣਾ ਮੇਰੀ ਪ੍ਰਾਥਮਿਕਤਾ ਹੈ। ਜੀਕੇ ਨੇ ਬਿਨਾ ਕਿਸੇ ਪ੍ਰਮਾਣਿਕਤਾ, ਜਾਂਚ ਅਤੇ ਸਬੂਤਾਂ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਝੂਠੇ ਪ੍ਰਚਾਰ ਲਈ ਫਰਜ਼ੀ ਖਬਰਾਂ ਰਾਹੀ ਮਾਨਹਾਨੀ ਕਰਨ ਦੇ ਦੋਸ਼ੀਆਂ ਖਿਲਾਫ ਪੁਲਿਸ ਨੂੰ ਧਾਰਾ 182, 211 499,500,501,503 ਅਤੇ 504 ਤਹਿਤ ਅਪਰਾਧਿਕ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਜੀਕੇ ਨੇ ਕਿਹਾ ਕਿ ਜਾਅਲੀ ਸਕ੍ਰਿਪਟਾਂ ਰਾਹੀ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਸਜਾ ਯੋਗ ਅਪਰਾਧ ਹੈ। ਇਸ ਲਈ, ਜਿਹੜੇ ਲੋਕ ਪੁਲਿਸ ਨੂੰ ਝੂਠੀ ਸ਼ਿਕਾਇਤਾਂ ਕਰਦੇ ਹਨ ਅਤੇ ਅਖਬਾਰਾਂ ਵਿਚ ਝੂਠੇ ਬਿਆਨ ਦਿੰਦੇ ਹਨ, ਉਹ ਸਜ਼ਾ ਦੇ ਬਰਾਬਰ ਦੇ ਭਾਗੀਦਾਰ ਹਨ।