ਨਵੀਂ ਦਿੱਲੀ – ਭਾਰਤ ਵਿੱਚ ਮੋਟਰਸ ਕੰਪਨੀਆਂ ਦੀ ਸੇਲ ਲਗਾਤਾਰ ਹੇਠਾਂ ਡਿੱਗਦੀ ਹੀ ਜਾ ਰਹੀ ਹੈ। ਟਾਟਾ ਮੋਟਰਸ ਦੀ ਸਤੰਬਰ ਮਹੀਨੇ ਦੀ ਕੁਲ ਵਿਕਰੀ 48 ਫੀਸਦੀ ਤੋਂ ਘੱਟ ਕੇ 36,376 ਵਾਹਣ ਰਹਿ ਗਈ ਹੈ। ਇਸ ਕੰਪਨੀ ਨੇ ਪਿੱਛਲੇ ਸਾਲ ਸਤੰਬਰ ਵਿੱਚ 69,991 ਵਾਹਣ ਵੇਚੇ ਸਨ। ਇਹ ਜਾਣਕਾਰੀ ਕੰਪਨੀ ਨੇ ਖੁਦ ਬਿਆਨ ਜਾਰੀ ਕਰ ਕੇ ਦਿੱਤੀ ਹੈ।
ਪਿੱਛਲੇ ਮਹੀਨੇ ਟਾਟਾ ਮੋਟਰਸ ਦੀ ਕੁਲ ਘਰੇਲੂ ਵਿਕਰੀ 50 ਫੀਸਦੀ ਤੋਂ ਘੱਟ ਕੇ 32,376 ਵਾਹਣ ਰਹਿ ਗਈ, ਜੋ ਕਿ ਪਿੱਛਲੇ ਸਾਲ ਸਤੰਬਰ ਵਿੱਚ 64,598 ਵਾਹਣ ਸੀ। ਮਾਰੂਤੀ ਸੁਜੁਕੀ ਦੀ ਵਿਕਰੀ ਵਿੱਚ ਵੀ 24 ਫੀਸਦੀ ਦੀ ਗਿਰਾਵਟ ਆਈ ਹੈ। ਮਹਿੰਦਰਾ ਦੀ ਵਿਕਰੀ ਵਿੱਚ ਵੀ 21 ਪ੍ਰਤੀਸ਼ਤ ਦੀ ਕਮੀ ਆਈ ਹੈ।ਟੋਇਟਾ ਦੀ ਇੰਡਸਟਰੀ ਵਿੱਚ ਵੀ 17 ਫੀਸਦੀ ਸੇਲ ਘੱਟ ਹੋਈ ਹੈ। ਹੌਂਡਾ ਕਾਰ ਕੰਪਨੀ ਦੀ ਵਿਕਰੀ ਵਿੱਚ 37 ਫੀਸਦੀ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ।
ਇਸ ਦੌਰਾਨ ਯਾਤਰੀ ਵਾਹਣਾਂ ਦੀ ਘਰੇਲੂ ਵਿਕਰੀ 8,097 ਯੂਨਿਟ ਰਹੀ, ਜੋ ਪਿੱਛਲੇ ਸਾਲ ਦੇ ਇਸੇ ਸਮੇਂ ਵਿੱਚ 18,429 ਵਾਹਣਾਂ ਦੀ ਵਿਕਰੀ ਤੋਂ 56 ਫੀਸਦੀ ਘੱਟ ਹੈ। ਟਾਟਾ ਮੋਟਰਸ ਦੇ ਯਾਤਰੀ ਵਾਹਣ ਕਾਰੋਬਾਰ ਯੂਨਿਟ ਦੇ ਪ੍ਰਧਾਨ ਮਿਅੰਕ ਪਾਰੀਕ ਨੇ ਕਿਹਾ ਕਿ ਸਤੰਬਰ ਵਿੱਚ ਵੀ ਵਾਹਣਾਂ ਦੀ ਵਿਕਰੀ ਵਿੱਚ ਗਿਰਾਵਟ ਦਾ ਦੌਰ ਜਾਰੀ ਹੈ।