ਚੰਗਾ ਭਲ਼ਾ ਬੰਦਾ ਸੀ ਗੁਰਦਾਸ ਮਾਨ ਯਾਰੋ।
ਕਿਵੇਂ ਭੁੱਲ ਗਿਆ, ਹੈ ਮਿਠਾਸ ਮਾਨ ਯਾਰੋ।
ਡਫ਼ਲੀ ਵਜਾਉਂਦਾ,ਤੇ ਪੰਜਾਬੀ ਗੀਤ ਗਾਉਂਦਾ,
ਦਿੱਤੀ ਜੋ ਪੰਜਾਬੀ ਨੇ ਸੌਗਾਤ ਮਾਨ ਯਾਰੋ।
ਸ਼ੁਹਰਤਾਂ ਦੀ ਭੁੱਖ, ਹੱਡਾਂ ਵਿੱਚ ਬਹਿ ਗਈ,
ਭੁੱਲ ਗਿਆ ਆਪਣੀ ਔਕਾਤ ਮਾਨ ਯਾਰੋ।
ਮਾਰ ਗਿਆ ਮਾਨ ਨੂੰ, ਘੁਮੰਡ ਬੁਰੀ ਤਰ੍ਹਾਂ ,
ਆਖਦਾ ਜੋ ਸਾਰਿਆਂ ਦਾ ਦਾਸ ਮਾਨ ਯਾਰੋ।
ਫਿੱਕੇ ਬੋਲ ਬੋਲੇ, ਤਮੀਜ਼ ਛਿੱਕੇ ਟੰਗ ਕੇ,
ਕੀਤਾ ਕਿਵੇਂ ਲੋਕਾਂ ਨੂੰ, ਨਿਰਾਸ ਮਾਨ ਯਾਰੋ।
ਅੱਖਾਂ ਤੇ ਬਿਠਾਇਆ ਕਿਵੇਂ ਸੀ ਪੰਜਾਬੀ ਨੇ ,
ਕਿਵੇਂ ਭੁੱਲ ਬੈਠਾ, ਇਤਹਾਸ ਮਾਨ ਯਾਰੋ।
ਕਿਵੇਂ ਇਨ੍ਹੇ ਲਾਅਣਤਾਂ ਦਾ ਹਾਰ ਗਲ਼ ਪਾਇਆ,
ਰੋਲ਼ ਦਿੱਤੀ ਕਲਾ ਦੀ ਸੌਗਾਤ ਮਾਨ ਯਾਰੋ।
ਮਾਨ ਸੀ ਪੰਜਾਬੀਆਂ ਦਾ,ਝੱਲਿਆ ਨਾ ਗਿਆ,
ਮਾਣ ਮਰ ਜਾਣੇ ਕੋਲੋਂ, ਖਾਸ ਸਨਮਾਨ ਯਾਰੋ।