ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ਰੱਫ਼ ਕਸ਼ਮੀਰ ਮੁੱਦੇ ਨੂੰ ਲੈ ਕੇ ਆਪਣੀ ਸਿਆਸੀ ਜ਼ਮੀਨ ਤਲਾਾਸ਼ਣ ਦੀ ਕੋਸਿ਼ਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਪਾਕਿਸਤਾਨ ਦੇ ਖੂਨ ਵਿੱਚ ਹੈ ਅਤੇ ਕੁਝ ਵੀ ਹੋ ਜਾਵੇ ਸਾਰਾ ਦੇਸ਼ ਸੈਨਾ ਸਮੇਤ ਕਸ਼ਮੀਰ ਦੇ ਲੋਕਾਂ ਦੇ ਨਾਲ ਖੜ੍ਹਾ ਰਹੇਗਾ। ਦੁਬੱਈ ਵਿੱਚ ਰਹਿ ਰਹੇ ਸਾਬਕਾ ਆਰਮੀ ਚੀਫ਼ ਨੇ ਕਾਰਗਿਲ ਸੰਘਰਸ਼ ਦੀ ਗੱਲ ਕਰਦੇ ਹੋਏ ਆਰੋਪ ਲਗਾਇਆ ਕਿ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਸ਼ਾਂਤੀ ਦੇ ਯਤਨਾਂ ਦੇ ਬਾਵਜੂਦ ਭਾਰਤ ਉਸ ਨੂੰ ਵਾਰ-ਵਾਰ ਧਮਕੀਆਂ ਦੇ ਰਿਹਾ ਹੈ।
ਜਨਰਲ ਮੁਸ਼ਰੱਫ਼ ਨੇ ਕਿਹਾ, ‘ਸ਼ਾਇਦ, ਭਾਰਤੀ ਸੈਨਾ ਕਾਰਗਿਲ ਦਾ ਯੁੱਧ ਭੁੱਲ ਗਿਆ ਹੈ।’ ਉਨ੍ਹਾਂ ਨੇ ਦਾਅਵਾ ਕੀਤਾ ਕਿ 1999 ਵਿੱਚ ਇਸ ਸੰਘਰਸ਼ ਨੂੰ ਸਮਾਪਤ ਕਰਵਾਉਣ ਲਈ ਭਾਰਤ ਨੂੰ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਤੋਂ ਮੱਦਦ ਮੰਗਣੀ ਪਈ ਸੀ। ਆਲ ਪਾਕਿਸਤਾਨ ਮੁਸਲਿਮ ਲੀਗ ਦੇ 76 ਸਾਲਾਂ ਪ੍ਰਧਾਨ ਨੇ ਪਾਰਟੀ ਦੇ ਸਥਾਪਨਾ ਦਿਵਸ ਤੇ ਦੁਬੱਈ ਤੋਂ ਟੈਲੀਫ਼ੋਨ ਦੇ ਰਾਹੀਂ ਇਸਲਾਮਾਬਾਦ ਵਿੱਚ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਇਹ ਟਿਪਣੀ ਕੀਤੀ। ਉਹ ਆਪਣੀ ਖਰਾਬ ਸਿਹਤ ਕਰ ਕੇ ਕੁਝ ਸਮਾਂ ਰਾਜਨੀਤਕ ਸਰਗਰਮੀਆਂ ਤੋਂ ਦੂਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਰਾਸ਼ਟਰ ਅਤੇ ਸੈਨਾ ਆਪਣੇ ਖੂਨ ਦੇ ਆਖਰੀ ਕਤਰੇ ਤੱਕ ਸੰਘਰਸ਼ ਕਰਦੀ ਰਹੇਗੀ ਅਤੇ ਸਾਡੀ ਸ਼ਾਂਤੀ ਦੀ ਇੱਛਾ ਨੂੰ ਕਮਜੋਰੀ ਨਾ ਸਮਝਿਆ ਜਾਵੇ, ਸਾਡੀ ਸੈਨਾ ਭਾਰਤ ਨੂੰ ਕਰਾਰਾ ਜਵਾਬ ਦੇਣ ਲਈ ਤਿਆਰ ਹੈ।