ਤਹਿਰਾਨ – ਈਰਾਨ ਦੇ ਤੇਲ ਟੈਂਕਰਾਂ ਤੇ ਦੋ ਮਿਸਾਈਲਾਂ ਨਾਲ ਹੋਏ ਹਮਲਿਆਂ ਤੋਂ ਬਾਅਦ ਵੱਡਾ ਧਮਾਕਾ ਹੋਇਆ। ਇਸ ਨਾਲ ਤੇਲ ਟੈਂਕਰਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ। ਈਰਾਨ ਦੀ ਤੇਲ ਕੰਪਨੀ ਦਾ ਕਹਿਣਾ ਹੈ ਕਿ ਸਬਿਤੀ ਨਾਮ ਦੇ ਸੁਪਰ ਟੈਂਕਰ ਤੇ ਸ਼ੁਕਰਵਾਰ ਦੀ ਸਵੇਰ ਨੂੰ ਜੇਦਾ ਬੰਦਰਗਾਰ ਤੋਂ 60 ਮੀਲ ਦੀ ਦੂਰੀ ਤੇ ਇਹ ਹਮਲੇ ਹੋਏ। ਇਸ ਹਮਲੇ ਨਾਲ ਵੇਸੇਲ ਦੇ ਦੋ ਟੈਂਕ ਬਹੁਤ ਬੁਰੀ ਤਰ੍ਹਾਂ ਨਾਲ ਡੈਮੇਜ਼ ਹੋਏ ਹਨ, ਜਿਸ ਕਰਕੇ ਲਾਲ ਸਾਗਰ ਵਿੱਚ ਤੇਲ ਲੀਕ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਸਥਿਤੀ ਤਣਾਅਪੂਰਣ ਬਣੀ ਹੋਈ ਹੈ। ਸਾਊਦੀ ਅਰਬ ਨੇ ਇਨ੍ਹਾਂ ਧਮਾਕਿਆਂ ਸਬੰਧੀ ਕੋਈ ਵੀ ਪ੍ਰਤੀਕਿਿਰਆ ਨਹੀਂ ਦਿੱਤੀ। ਉਥੇ ਕੰਮ ਕਰਨ ਵਾਲੇ ਸੁਰੱਖਿਅਤ ਦੱਸੇ ਜਾ ਰਹੇ ਹਨ। ਇਨ੍ਹਾਂ ਹਮਲਿਆਂ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਦਾ ਵੀ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ। ਸਾਊਦੀ ਅਰਬ ਅਤੇ ਈਰਾਨ ਦੇ ਸਬੰਧ ਪਹਿਲਾਂ ਹੀ ਚਿੰਤਾਜਨਕ ਹਨ ਅਤੇ ਹੁਣ ਦੋਵਾਂ ਦੇਸ਼ਾਂ ਵਿੱਚਕਾਰ ਤਣਾਅ ਹੋਰ ਵੀ ਵੱਧ ਸਕਦਾ ਹੈ। ਵਰਨਣਯੋਗ ਹੈ ਕਿ ਪਿੱਛਲੇ ਮਹੀਨੇ ਸਾਊਦੀ ਅਰਬ ਦੇ ਤੇਲ ਭੰਡਾਰਾਂ ਤੇ ਮਿਸਾਈਲਾਂ ਨਾਲ ਹਮਲੇ ਹੋਏ ਸਨ, ਜਿਸ ਦਾ ਆਰੋਪ ਈਰਾਨ ਤੇ ਲਗਾਇਆ ਗਿਆ ਸੀ।