ਪਾਣੀ ਨੇ ਹੈ ਰੰਗ ਵਿਖਾਇਆ।
ਬੰਦਾ ਫਿਰਦਾ ਹੈ ਘਬਰਾਇਆ।।
ਜੀਵਨ ਜਿਹੜਾ ਦਿੰਦਾ ਪਾਣੀ,
ਓਸੇ ਦੀ ਇਹ ਦਰਦ ਕਹਾਣੀ।
ਹੱਦੋਂ ਵੱਧ ਜਦ ਬੱਦਲ ਵਰ੍ਹਦਾ,
ਰੱਬ ਰੱਬ ਤਦ ਹੈ ਬੰਦਾ ਕਰਦਾ।
ਮੌਸਮ ਦੀ ਇਹ ਮਾਰ ਬੁਰੀ ਹੈ,
ਹਰ ਸ਼ੈਅ ਦੀ ਭਰਮਾਰ ਬੁਰੀ ਹੈ।
ਕੁਦਰਤ ਸਭ ਤੋਂ ਸ਼ਕਤੀਸ਼ਾਲੀ,
ਇੱਕੋ ਹੱਥ ਨਾਲ ਮਾਰੇ ਤਾਲੀ।
ਬੌਣਾ ਇਸਦੇ ਅੱਗੇ ਬੰਦਾ,
ਬੱਸ ਤਮਾਸ਼ਾ ਲੱਗੇ ਬੰਦਾ।
ਇਸਦਾ ਅੰਤ ਜੇ ਪਾਵੇ ਬੰਦਾ
ਰੱਬ ਹੀ ਫਿਰ ਬਣ ਜਾਵੇ ਬੰਦਾ।