ਇਸਲਾਮਾਬਾਦ – ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਲਗਦਾੀ 1450 ਏਕੜ ਜ਼ਮੀਨ ਨੂੰ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਇਸ ਬਾਰੇ ਪਾਕਿਸਤਾਨ ਸਰਕਾਰ ਨੇ ਵਿਸ਼ੇਸ਼ ਸੂਚਨਾ ਜਾਰੀ ਕਰ ਦਿੱਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀ ਕਰ ਕੇ ਨਾਮ ਜਪੋ, ਕਿਰਤ ਕਰੋ ਕਰੋ ਅਤੇ ਵੰਡ ਛੱਕੋ ਦਾ ਮਨੁੱਖਤਾਵਾਦੀ ਸੰਦੇਸ਼ ਦਿੱਤਾ ਸੀ।ਪਾਕਿਸਤਾਨ ਸਰਕਾਰ ਦੇ ਉਪਰਾਲਿਆਂ ਸਦਕਾ ਹੁਣ ਇਹ ਦੁਨੀਆਂਭਰ ਵਿੱਚ ਸੱਭ ਤੋਂ ਵੱਡਾ ਗੁਰਦੁਆਰਾ ਬਣੇਗਾ। ਪਾਕਿਸਤਾਨ ਵੱਲੋਂ ਪਹਿਲੇ ਪੜਾਅ ਦਾ ਕੰ ਪੂਰਾ ਕਰ ਲਿਆ ਗਿਆ ਹੈ। ਦੂਸਰੇ ਅਤੇ ਤੀਸਰੇ ਪੜਾਅ ਦਾ ਕੰਮ ਅਗਲੇ ਦੋ ਸਾਲਾਂ ਵਿੱਚ ਪੂਰਾ ਹੋ ਜਾਵੇਗਾ। ਪਾਕਿਸਤਾਨੀ ਇਤਿਹਾਸਕਾਰ ਸ਼ਬੀਰ ਨੇ ਇੱਕ ਵੀਡੀE ਜਾਰੀ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਗੁਦੁਆਰਾ ਸਾਹਿਬ ਦੇ ਆਸਪਾਸ ਕਰਵਾਏ ਗਏ ਨਿਰਮਾਣ ਕਾਰਜਾਂ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਭਵਨ ਦੀ ਸਦੀਆਂ ਪੁਰਾਣੀ ਵਿਰਾਸਤ ਦੇ ਨਾਲ ਛੇੜਛਾੜ ਨਹੀਂ ਕੀਤੀ ਗਈ। ਮੁੱਖ ਭਵਨ ਆਪਣੇ ਪੁਰਾਣੇ ਰੂਪ ਵਿੱਚ ਹੀ ਹੈ। ਦਰਸ਼ਨੀ ਡਿਊਢੀ ਅਤੇ ਪਰਿਕਰਮਾਂ ਦੇ ਆਲੇ-ਦੁਆਲੇ ਖੁਸ਼ਬੂਦਾਰ ਫੁੱਲ ਲਗਾਏ ਗਏ ਹਨ। ਮੁੱਖ ਭਵਨ ਵਿੱਚ ਸਫੇਦ ਰੰਗ ਦਾ ਪੇਂਟ ਕੀਤਾ ਗਿਆ ਹੈ। ਲੰਗਰ ਹਾਲ ਅਤੇ ਯਾਤਰੀ ਨਿਵਾਸ ਦੇ ਨਿਰਮਾਣ ਦਾ ਕੰਮ ਪੂਰਾ ਹੋ ਚੁੱਕਾ ਹੈ। ਹੁਣ ਸਰਕਾਰ ਚਾਰ ਯਾਤਰੀ ਨਿਵਾਸਾਂ ਦਾ ਨਿਰਮਾਣ ਕਰੇਗੀ। ਯਾਤਰੀ ਨਿਵਾਸ ਦੇ ਹਰ ਭਵਨ ਵਿੱਚ ਇੱਕ ਹਜ਼ਾਰ ਸ਼ਰਧਾਲੂ ਠਹਿਰ ਸਕਣਗੇ। ਰਾਵੀ ਦਰਿਆ ਤੋਂ ਥੋੜੀ ਹੀ ਦੂਰੀ ਤੇ ਇੱਕ ਏਕੜ ਜਮੀਨ ਤੇ ਵਿਸ਼ਵ ਦਾ ਸੱਭ ਤੋਂ ਵੱਡਾ ਖੰਡਾ ਲਗਾਇਆ ਗਿਆ ਹੈ। ਇਸ ਤੋਂ ਕੁਝ ਹੀ ਗਜ਼ ਦੀ ਦੂਰੀ ਤੇ ਮੀਨਾਰ-ਏ- ਪਾਕਿਸਤਾਨ ਦਾ ਇੱਕ ਸੰਕੇਤਿਕ ਮਾਡਲ ਫੁੱਲਾਂ ਨਾਲ ਬਣਾਇਆ ਗਿਆ ਹੈ।
ਪਾਕਿਸਤਾਨ ਸਰਕਾਰ ਦੂਸਰੇ ਅਤੇ ਤੀਸਰੇ ਪੜਾਅ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਜ਼ਦੀਕ ਫਾਈਵ ਸਟਾਰ ਹੋਟਲ ਦਾ ਨਿਰਮਾਣ ਵੀ ਕਰੇਗੀ। ਇਸ ਦੇ ਨਾਲ ਹੀ ਦੁਨੀਆਂਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਅੰਤਰਰਾਸ਼ਟਰੀ ਪੱਧਰ ਦੇ ਬਾਜ਼ਾਰ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ।