ਪਾਵਰਕਾਮ ਐਂਡ ਟ੍ਰਸਾਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਮੌੜ ਦੀ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਰਾਜੇਸ਼ਕੁਮਾਰ ,ਡਵੀਜਨ ਪ੍ਰਧਾਨ ਸੁਖਵਿੰਦਰ ਸਿੰਘ, ਵਿੱਤ ਸਕੱਤਰ ਵਿੱਕੀ ਸਿੰਘ ਲੋਹਟ, ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਮਿਲ ਹੋਏ । ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ (ਪਾਵਰਕਾਮ)ਜੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਅਤੇ ਜਰਨਲ ਸਕੱਤਰ ਖੁਸ਼ਦੀਪ ਸਿੰਘ , ਡਵੀਜ਼ਨ ਪ੍ਰਧਾਨ ਸੁਖਵਿੰਦਰ ਸਿੰਘ , ਸੁਖਪਾਲ ਸਿੰਘ , ਗੁਰਵਿੰਦਰ ਸਿੰਘ ਸਿੰਘ ਨੰਦ ਲਾਲ ,ਰਣਧੀਰ ਦਾਸ ਤੇ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਗਲਤ ਪਾਲਸੀ ਤਹਿਤ ਸੈਂਕੜੇ ਕਾਮੇ ਬੇਰੋਜ਼ਗਾਰ ਹੋ ਗਏ ਹਨ, ਉਨ੍ਹਾਂ ਕਾਮਿਆਂ ਨੂੰ ਕੰਮ ਤੋਂ ਕੱਢ ਕੇ ਘਰਾਂ ਨੂੰ ਤੋਰ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ਾਂ ਦੇ ਦੌਰਾਨ ਪਾਵਰਕਾਮ ਦੀ ਮੈਨੇਜਮੈਂਟ ਸਬੰਧਿਤ ਪੰਜਾਬ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਪਰ ਕੋਈ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ ਜੱਥੇਬੰਦੀ ਵਲੋਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਸੀ.ਐਚ.ਬੀ ਠੇਕਾ ਕਾਮਿਆਂ ਦੇ ਹੋਏ ਹਾਦਸਿਆਂ ਕਾਰਨ ਸੈਂਕੜੇ ਕਾਮਿਆਂ ਆਭੰਗ ਹੋ ਗਏ ਅਤੇ ਕਿੰਨੇ ਹੀ ਕਾਮੇ ਮੌਤ ਦੇ ਮੂੰਹਾਂ ਵਿੱਚ ਚਲੇ ਗਏ। ਇਹਨਾਂ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜਾ ਦਬਾਉਣ , 30 ਸਤੰਬਰ ਦੀ ਛਾਂਟੀ ਨੂੰ ਰੱਦ ਕਰਵਾਉਣ ਲਈ, ਕੱਢੇ ਕਾਮੇ ਬਹਾਲ ਕਰਵਾਉਣ ਲਈ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਹੱਲ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ।ਪਿਛਲੇ ਦਿਨੀਂ 18-9-2019 ਨੂੰ ਲੱਗੇ ਸਾਝੇ ਧਰਨੇ ਦੌਰਾਨ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮਿਤੀ 27-9-2019 ਨੂੰ ਲਿਖਤੀ ਮੀਟਿੰਗ ਦੇ ਕੇ ਮੰਗਾ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਪਾਵਰਕਾਮ ਮਨੇਜਮੈਂਟ ਵਲੋਂ ਮਿਤੀ 27 ਅਕਤੂਬਰ ਨੂੰ ਮੀਟਿੰਗ ਤੋਂ ਭੱਜਣ ਤੇ ਉਸੇ ਦਿਨ ਪਟਿਆਲਾ ਮਹਿਲਾਂ ਵੱਲ ਮਾਰਚ ਕਰਨ ਤੇ ਪ੍ਰਸ਼ਾਸਨ ਵਲੋਂ ਮਿਤੀ 11-10-2019 ਦੁਆਰਾ ਲਿਖਤੀ ਮੀਟਿੰਗ ਦਿੱਤੀ ਗਈ । ਮਿਤੀ 28-9-2019 ਦੀ ਹੋਈ ਪਰਿਵਾਰਾਂ ਸਮੇਤ ਕੰਨਵੈਨਸ਼ਨ ਵਿੱਚ ਪ੍ਰਸਾਸ਼ਨ ਵਲੋਂ ਮਾਰਚ ਤੋਂ ਰੋਕਦਿਆਂ ਮਿਤੀ 3-10-2019 ਨੂੰ ਦੁਆਰਾ ਪ੍ਰੰਬਧਕੀ ਡਾਇਰੈਕਟਰ ਪਾਂਡਵ ਨਾਲ ਲਿਖਤੀ ਮੀਟਿੰਗ ਦਿੱਤੀ ਗਈ ਪਰ ਪਾਵਰਕਾਮ ਮਨੇਜਮੈਂਟ ਉਸ ਮੀਟਿੰਗ ਤੋਂ ਵੀ ਟਾਲ-ਮਟੋਲ ਕਰ ਕੇ ਮਿਤੀ 2-10-2019 ਨੁੂੰ ਲਿਖਤੀ ਫਰਮਾਨ ਜਾਰੀ ਕਰਕੇ ਮਿਤੀ 11-10-2019 ਨੂੰ ਕੱਢੇ ਕਾਮਿਆਂ ਨੂੰ ਬਹਾਲ ਕਰਨ ਕਰਨ ਦਾ ਭਰੋਸਾ ਦਿੱਤਾ ਗਿਆ ਸੀ । ਮਿਤੀ 5-10-2019 ਨੂੰ ਰੋਜਗਾਰ ਮੇਲੇ ਤੇ ਆ ਰਹੇ ਚਮਕੌਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੀਆਂ ਝੰਡੀਆਂ ਦਿਖਾਉਣ ਤੇ ਪ੍ਰਸ਼ਾਸਨ ਵਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੈਠਕ ਕਰਵਾ ਕੇ ਮੁੱਖ ਮੰਤਰੀ ਪੰਜਾਬ /ਬਿਜਲੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਵਾਈ ਗਈ ਸੀ ਜਿਸ ਦੇ ਵਜੋਂ ਮੰਗ-ਪੱਤਰ ਸੋਪਦਿਆਂ ਕੱਢੇ ਕਾਮਿਆਂ ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ ਸੀ । ਜਿਸ ਮਗਰੋਂ ਹੋਈ ਸਾਂਝੇ ਸੰਘਰਸ਼ ਦੌਰਾਨ ਮਿਤੀ 11-10-2019 ਨੂੰ ਪਾਵਰਕਾਮ ਮਨੇਜਮੈਟ ਪ੍ਰੰਬਧਕੀ ਡਾਇਰੈਕਟਰ ਪਾਂਡਵ ਡਿਪਟੀ ਉਪ-ਸਕੱਤਰ ਆਈ.ਆਰ ਬਲਵਿੰਦਰ ਸਿੰਘ ਗੁਰਮ, ਨਿਗਰਾਨ ਇੰਜੀਨੀਅਰ ਖਰੜ , ਨਾਲ ਹੋਈ ਮੀਟਿੰਗ ਵਿੱਚ 30 ਸਤੰਬਰ ਨੂੰ ਕੱਢੇ ਕਾਮਿਆਂ ਨੂੰ ਬਹਾਲ ਕਰਨ ਤੇ ਹੋਏ ਹਾਦਸੇ ਨੂੰ ਮੁਅਵਜਾ ਦੇਣ ਮੰਗ ਪੱਤਰ ਵਿੱਚ ਦਰਜ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਉਹਨਾਂ ਦੱਸਿਆ ਕਿ ਮੈਨੇਜਮੈਂਟ ਪਹਿਲਾਂ ਵੀ ਮੀਟਿੰਗ ਕਰ ਕੇ ਕੀਤੇ ਵਾਦਿਆਂ ਤੋਂ ਭੱਜ ਦੀ ਰਹੀ ਹੈ ਅਤੇ ਅੱਜ ਜਥੇਬੰਦੀ ਵੱਲੋਂ ਉਲੀਕੇ ਪ੍ਰੋਗਰਾਮ ਮੁਤਾਬਕ ਸ਼ਹਿਰ ਵਿੱਚ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ, ਪਰ ਪ੍ਰਸ਼ਾਸਨ ਵੱਲੋਂ ਕਿਰਤ ਵਿਭਾਗ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬੁਲਾ ਕੇ ਗੱਲਬਾਤ ਕਰਦਿਆਂ ਕੱਢੇ ਕਾਮੇ ਨੂੰ ਬਹਾਲ ਕਰਨ ਤੇ 30 ਸਤੰਬਰ ਦੀ ਛਾਂਟੀ ਰੱਦ ਕਰਨ ਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਹੱਲ ਲਈ ਮਿਤੀ 22-10-19 ਨੂੰ ਪਾਵਰਕਾਮ ਮੈਨੇਜਮੈਂਟ ਕਿਰਤ ਵਿਭਾਗ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਉਹਨਾਂ ਨੇ ਮਨੇਜਮੈੰਟ ਨੂੰ ਕੁਝ ਦਿਨ ਦਾ ਸਮਾਂ ਦਿੱਤਾ ਹੈ ਕਿ ਜੇਕਰ ਮੰਗਾਂ ਦਾ ਹੱਲ ਨਹੀ ਹੁੰਦਾ ਤਾਂ ਜਥੇਬੰਦੀ ਵਲੋਂ 25-10-2019 ਨੂੰ ਪੱਕਾ ਮੋਰਚਾ ਪਟਿਆਲਾ ਹੈਡ ਆਫਿਸ ਵਿਖੇ ਤੇ 27-10-2019 ਨੂੰ ਪਟਿਆਲਾ ਵਿਖੇ ਕਾਲੀ ਦਿਵਾਲੀ ਮਨਾਈ ਜਾਵੇਗੀ।
ਪੁਰਾਣੇ ਕਾਮਿਆਂ ਨੂੰ ਕੱਢ ਕੇ ਨਵੇਂ ਕਾਮੇ ਰੱਖਣ ਕਾਰਨ, ਪੁਰਾਣੇ ਕਾਮਿਆਂ ਨੂੰ ਬਹਾਲ ਕਰਾਉਣ ਸਬੰਧੀ ਡਵੀਜ਼ਨ ਮੌੜ ਵਿਖੇ ਲਗਾਇਆ ਗਿਆ ਧਰਨਾ
This entry was posted in ਪੰਜਾਬ.