ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਹੁਤ ਜਲਦੀ ਕੋਈ ਵੱਡੀ ਘੋਸ਼ਣਾ ਕਰ ਸਕਦੇ ਹਨ। ਰਾਸ਼ਟਰਪਤੀ ਟਰੰਪ ਨੇ ਟਵੀਟ ਕਰ ਕੇ ਕਿਹਾ ਹੈ, “ਹੁਣੇ-ਹੁਣੇ ਕੁਝ ਬਹੁਤ ਵੱਡਾ ਹੋਇਆ ਹੈ।” ਅਮਰੀਕਾ ਵੱਲੋਂ ਦੁਨੀਆਂਭਰ ਵਿੱਚ ਦਹਿਸ਼ਤ ਫੈਲਾਉਣ ਵਾਲੇ ਆਈਐਸਆਈਐਸ ਮੁੱਖੀ ਅਬੂ ਬਕਰ ਅਲ ਬਗਦਾਦੀ ਨੂੰ ਨਿਸ਼ਾਨਾ ਬਣਾ ਕੇ ਅਪਰੇਸ਼ਨ ਚਲਾਇਆ ਹੋਇਆ ਹੈ। ਇਸ ਲਈ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਮਰੀਕੀ ਹਮਲੇ ਦੌਰਾਨ ਬਗਦਾਦੀ ਮਾਰਿਆ ਗਿਆ ਹੈ ਪਰ ਅਜੇ ਤੱਕ ਸਰਕਾਰੀ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ।ਉਤਰਪੱਛਮੀ ਸੀਰੀਆ ਵਿੱਚ ਅਮਰੀਕੀ ਸੈਨਾ ਨੇ ਸ਼ਨਿਚਰਵਾਰ ਨੂੰ ਇੱਕ ਰੇਡ ਕੀਤੀ ਜਿਸ ਵਿੱਚ ਆਈਐਸਆਈਐਸ ਚੀਫ਼ ਬਗਦਾਦੀ ਨੂੰ ਨਿਸ਼ਾਨਾ ਬਣਾਇਆ। ਇਸ ਰੇਡ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਕਰਨ ਦੇ ਲਈ ਬਾਇEਮੀਟ੍ਰਿਕ ਢੰਗ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਬਗਦਾਦੀ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਕਈ ਵਾਰ ਪਹਿਲਾਂ ਵੀ ਬਗਦਾਦੀ ਦੀ ਮੌਤ ਸਬੰਧੀ ਖ਼ਬਰਾਂ ਆਈਆਂ ਸਨ ਜੋ ਕਿ ਬਾਅਦ ਵਿੱਚ ਅਫ਼ਵਾਹਾਂ ਹੀ ਸਾਬਿਤ ਹੁੰਦੀਆਂ ਰਹੀਆਂ ਹਨ।
ਅਬੂ ਬਕਰ-ਅਲ ਬਗਦਾਦੀ 1971 ਵਿੱਚ ਸਾਮਰਾ ਦੇ ਨਜ਼ਦੀਕ ਇਰਾਕ ਵਿੱਚ ਪੈਦਾ ਹੋਇਆ ਸੀ। ਉਸ ਨੇ ਬਗਦਾਦ ਵਿੱਚ ਇਸਲਾਮੀ ਵਿਿਗਆਨ ਯੂਨੀਵਰਿਸਟੀ ਤੋਂ ਮਾਸਟਰ ਦੀ ਡਿਗਰੀ ਅਤੇ ਪੀਐਚਡੀ ਕੀਤੀ ਸੀ। ਬਗਦਾਦੀ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਇੱਕ ਮੰਨੇ ਪ੍ਰਮੰਨੇ ਪ੍ਰੀਵਾਰ ਦਾ ਪੜ੍ਹਿਆ ਲਿਿਖਆ ਇਮਾਮ ਹੈ। ਉਹ 2010 ਵਿੱਚ ਅੱਤਵਾਦੀ ਸੰਗਠਨ ਅਲਕਾਇਦਾ ਦਾ ਸਰਗਨਾ ਬਣ ਗਿਆ ਸੀ। ਇਸ ਸਮੇਂ ਬਗਦਾਦੀ ਆਈਐਸ ਆਈਐਸ ਦਾ ਨੇਤਾ ਮੰਨਿਆ ਜਾ ਰਿਹਾ ਹੈ।