‘ਅਕਾਲੀ ਦਲ ਬਾਦਲ ਨੇ ਨਵੰਬਰ 1984 ਦੇ ਗਵਾਹ ਦੀ ਅੰਤਿਮ ਅਰਦਾਸ ਮੌਕੇ ਗੈਰ ਹਾਜ਼ਰ ਰਹਿਕੇ ਪੀੜਤ ਪਰਿਵਾਰ ਨੂੰ ਵਿਸਾਰਿਆ।’ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਗਵਾਹ ਤੇਜਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਅਕਾਲੀ ਦਲ ਬਾਦਲ ਤੇ ਸ੍ਰੋਮਣੀ ਕਮੇਟੀ ਦਾ ਕੋਈ ਨੁਮਾਇੰਦਾ ਨਾ ਪਹੁੰਚਿਆ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਤੇਜਿੰਦਰ ਸਿੰਘ ਬਲੌਂਗੀ ਨੇ 35 ਸਾਲ ਬੈਡ ਤੇ ਜਿੰਦਗੀ ਤੇ ਮੌਤ ਵਿਚਕਾਰ ਸੰਘਰਸ਼ ਕਰਕੇ ਗੁਜਾਰੇ ਪਰ ਅਖੀਰ ਦੁਨੀਆਂ ਤੋ ਰੁਖ਼ਸਤ ਹੋਣ ਸਮੇਂ ਵੀ ਇਨਸਾਫ ਪ੍ਰਾਪਤ ਨਹੀ ਹੋਇਆ । ਇਸ ਮੌਕੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਬਰ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਨੇ ਕਿਹਾ ਬਾਦਲ ਅਕਾਲੀ ਦਲ ਨੇ ਸਿਰਫ ਨਵੰਬਰ 1984 ਸਿੱਖ ਨਸਲਕੁਸ਼ੀ ਉਪਰ ਸਿਆਸਤ ਕਰਕੇ ਲਾਹਾ ਲਿਆ ਹੈ ਪਰ ਪੀੜਤਾ ਦੀ ਬਣਦੀ ਸਹਾਇਤਾ ਤੋਂ ਮੁਨਕਰ ਹੀ ਰਿਹਾ ਹੈ ਅੱਜ ਵੀ ਬਾਦਲ ਦਲ ਦਾ ਕੋਈ ਨੁਮਾਇੰਦਾ ਨਜ਼ਰ ਨਹੀਂ ਆਇਆ । ਉਹਨਾਂ ਪੀੜਤ ਪਰਿਵਾਰ ਨੂੰ ਹੌਂਸਲਾ ਦਿੰਦਿਆ ਕਿਹਾ ਕਿ ਉਹ ਹਰ ਸੰਭਵ ਸਹਾਇਤਾ ਕਰਨਗੇ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਦੇ ਬੇਟੇ ਕੰਵਲਬੀਰ ਸਿੰਘ ਸਿੱਧੂ, ਬਲਾਕ ਸੰਮਤੀ ਮੈਂਬਰ ਤੇਜਵੰਤ ਸਿੰਘ ਗਰੇਵਾਲ, ਲੰਬੜਦਾਰ ਤਿਰਲੋਚਨ ਸਿੰਘ ਮਾਨ, ਸੂਰਜਾ ਦੇਵੀ ਪਤਨੀ ਦਿਨੇਸ਼ ਚੰਦ ਸਰਪੰਚ ਬਲੌਗੀ, ਕੁਲਦੀਪ ਸਿੰਘ ਬਿੱਟੂ, ਬੀ ਐਸ ਪ੍ਰੇਮੀ ਬਾਲਾ ਜੀ, ਵਿਜੇ ਪਾਠਕ ਸਮੇਤ ਅਨੇਕਾ ਸ਼ਖਸੀਅਤਾ ਹਾਜਰ ਸਨ । ਸ੍ਰ.ਤੇਜਿੰਦਰ ਸਿੰਘ ਦੇ ਵੱਡੇ ਭਰਾ ਮਨਜੀਤ ਸਿੰਘ ਬਲੌਗੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਨਵੰਬਰ 1984 ਨਸਲਕੁਸ਼ੀ ਦੇ ਗਵਾਹ ਤੇਜਿੰਦਰ ਸਿੰਘ ਬਲੌਗੀ ਦੀ ਅੰਤਿਮ ਅਰਦਾਸ ਨੂੰ ਅਕਾਲੀ ਲੀਡਰਸ਼ਿਪ ਭੁੱਲੀ
This entry was posted in ਪੰਜਾਬ.