ਚੰਡੀਗੜ੍ਹ – ਪੰਜਾਬ ਵਿੱਚ ਸਰਦੀਆਂ ਸ਼ੁਰੂ ਹੁੰਦੇ ਹੀ ਰਾਜ ਵਿੱਚ ਏਅਰ ਕਵਾਲਿਟੀ ਇੰਡੈਕਸ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ। ਰਾਜ ਦੇ ਜਿਆਦਾਤਰ ਹਿੱਸਿਆਂ ਵਿੱਚ ਸੰਘਣੀ ਧੁੰਧ ਦੇ ਬਦਲ ਛਾਏ ਹੋਏ ਹਨ। ਪਟਿਆਲਾ ਅਤੇ ਮੰਡੀ ਗੋਬਿੰਦ ਗੜ੍ਹ ਸੱਭ ਤੋਂ ਖਰਾਬ ਏਕਿਯੂਆਈ ਨਾਲ ਜੂਝਦੇ ਰਹੇ। ਪਟਿਆਲਾ ਨਗਰ ਨਿਗਮ ਨੇ ਇਸ ਸਬੰਧ ਵਿੱਚ ਇੱਕ ਬੈਠਕ ਬੁਲਾ ਕੇ ਖੁਲ੍ਹੇ ਖੇਤਰ ਵਿੱਚ ਕੂੜੇ ਨੂੰ ਅੱਗ ਲਗਾਉਣ ਦੇ ਖਿਲਾਫਲ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ।
ਲੁਧਿਆਣਾ ਵਿੱਚ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਸ਼ੁਕਰਵਾਰ ਅਤੇ ਸ਼ਨਿਚਰਵਾਰ ਨੂੰ ਧੁੰਧ ਦੇ ਬੱਦਲਾਂ ਕਾਰਣ ਖੇਤਾਂ ਵਿੱਚ ਜਲਾਈ ਜਾ ਰਹੀ ਪਰਾਲੀ ਦਾ ਪਤਾ ਨਹੀਂ ਲਗਾ ਸਕਿਆ। ਐਤਵਾਰ ਨੂੰ ਅੱਗ ਲਗਾਉਣ ਦੇ 2,856 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਵਿੱਚੋਂ ਜਿਆਦਾਤਰ ਸੰਗਰੂਰ, ਮਾਨਸਾ,ਪਟਿਆਲਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਬਰਨਾਲਾ ਅਤੇ ਬਠਿੰਡਾ ਤੋਂ ਰਿਪੋਰਟ ਕੀਤੇ ਗਏ ਸੀ।
ਅੰਕੜਿਆਂ ਤੋਂ ਪਤਾ ਚਲਿਆ ਕਿ ਐਤਵਾਰ ਤੱਕ, ਤਰਨਤਾਰਨ ਦੇ ਦੇ ਕੁਲ 2,672 ਮਾਮਲੇ, ਸੰਰੂਰ ਤੋਂ 2,903, ਪਟਿਆਲਾ ਤੋਂ 2,422, ਮੁਕਤਸਰ ਤੋਂ 1,524, ਮਾਨਸਾ ਤੋਂ 1,447, ਕਪੂਰਥਲਾ ਤੋਂ 1,068, ਜਲੰਧਰ ਤੋਂ 918, ਗੁਰਦਾਸਪੁਰ ਤੋਂ 1,191, ਫਿਰੋਜਪੁਰ ਤੋਂ 3,053, 1,102 ਸ਼ਾਮਿਲ ਸਨ। ਬਠਿੰਡਾ ਅਤੇ ਫਰੀਦਕੋਟ ਤੋਂ 1,795 ਅਤੇ ਅੰਮ੍ਰਿਤਸਰ ਤੋਂ 1,107 ਮਾਮਲੇ ਸਨ।