ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਨੂੰ ਅਪੀਲ ਕੀਤੀ ਹੈ ਕਿ ਉਹ ਡਰੱਗ ਸਮੱਗਲਰਾਂ ਦੇ ਵਿਰੁੱਧ ਯੁੱਧ ਸ਼ੁਰੂ ਕਰੇ, ਅਮਰੀਕਾ ਇਸ ਸਬੰਧ ਵਿੱਚ ਹਰ ਤਰ੍ਹਾਂ ਦੀ ਮੱਦਦ ਕਰੇਗਾ। ਅਸਲ ਵਿੱਚ ਟਰੰਪ ਨੇ ਇਹ ਬਿਆਨ ਡਰੱਗ ਮਾਫੀਏ ਵੱਲੋਂ 9 ਔਰਤਾਂ ਅਤੇ ਇੱਕ ਬੱਚੇ ਦੀ ਕੀਤੀ ਗਈ ਹੱਤਿਆ ਦੇ ਬਾਅਦ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਇੱਕ ਟਵੀਟ ਵਿੱਚ ਲਿਿਖਆ ਹੈ ਕਿ ਜੇ ਮੈਕਸੀਕੋ ਨੂੰ ਇਨ੍ਹਾਂ ਦੈਂਤਾਂ ਨੂੰ ਸਮਾਪਤ ਕਰਨ ਵਿੱਚ ਮੱਦਦ ਦੀ ਲੋੜ ਹੈ ਤਾਂ ਅਮਰੀਕਾ ਇਸ ਲਈ ਤਿਆਰ ਹੈ।
ਉਤਰੀ ਮੈਕਸੀਕੋ ਦੇ ਸੋਨੋਰਾ ਅਤੇ ਚਿਹੁਆਹੁਆ ਦੇ ਰਾਜਾਂ ਦੀ ਸੀਮਾ ਦੇ ਨਾਲ ਲਗਦੇ ਖੇਤਰ ਰੇਂਚੋ ਡੇ ਲਾ ਮੋਰਾ ਵਿੱਚ ਡਰੱਗ ਤਸਕਰਾਂ ਨੇ ਸੋਮਵਾਰ ਨੂੰ ਘਾਤ ਲਗਾ ਕੇ ਹਮਲਾ ਕੀਤਾ ਸੀ। ਇਹ ਖੇਤਰ ਡਰੱਗ ਸਮੱਗਲਰਾਂ ਅਤੇ ਅਪਰਾਧੀਆਂ ਦੇ ਲਈ ਜਾਣਿਆ ਜਾਂਦਾ ਹੈ। ਜੂਲੀਅਨ ਨੇ ਇੱਕ ਰੇਡੀE ਨੂੰ ਦੱਸਿਆ ਕਿ ਉਸ ਦਾ ਕਜ਼ਨ ਆਪਣੇ ਚਾਰ ਬੱਚਿਆਂ ਸਮੇਤ ਏਅਰਪੋਰਟ ਜਾ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਦੀ ਵੈਨ ਤੇ ਹਮਲਾ ਹੋ ਗਿਆ। ਹਮਲਾਵਰਾਂ ਨੇ ਵੈਨ ਨੂੰ ਅੱਗ ਲਗਾ ਕੇ ਸੱਭ ਦੀ ਹੱਤਿਆ ਕਰ ਦਿੱਤੀ।
ਦੋ ਹੋਰ ਗੱਡੀਆਂ ਵਿੱਚ ਵੀ ਦੋ ਔਰਤਾਂ, ਇੱਕ ਲੜਕੇ ਅਤੇ ਇੱਕ ਲੜਕੀ ਦੀਆਂ ਲਾਸ਼ਾਂ ਮਿਲੀਆਂ। ਲੇਬਰਨ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ ਪੰਜ ਹੋਰ ਬੱਚੇ ਭੱਜਣ ਵਿੱਚ ਸਫਲ ਹੋ ਗਏ। ਟਰੰਪ ਨੇ ਕਿਹਾ ਕਿ ਮੈਕਸੀਕੋ ਦੇ ਲਈ ਇਹ ਸਹੀ ਸਮਾਂ ਹੈ ਕਿ ਉਹ ਅਮਰੀਕਾ ਦੀ ਮੱਦਦ ਨਾਲ ਤਸਕਰਾਂ ਦੇ ਖਿਲਾਫ਼ ਕਾਰਵਾਈ ਕਰ ਕੇ ਇਨ੍ਹਾਂ ਨੂੰ ਸਮਾਪਤ ਕਰ ਦੇਵੇ।