ਉੱਤਰ-ਪੱਛਮ ਭਾਗ ਵਿਚ ਇਕ ਅਜਿਹਾ ਖੇਤਰ ਹੈ, ਜਿਸ ਨੂੰ ਪੰਜਾਬ ਕਿਹਾ ਜਾਂਦਾ ਹੈ। ਇਹ ਸ਼ਬਦ ਫਾਰਸੀ ਤੋਂ ਲਿਆ ਗਿਆ ਹੈ। ਫਾਰਸੀ ਦਾ ਸ਼ਬਦ ਪੰਜ-ਆਬ ਅਰਥਾਤ ਪੰਜ-ਪਾਣੀ ਇਸ ਭਾਗ ਵਿਚ ਪੰਜ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਹਨ।
ਸਦੀਆਂ ਤੋਂ ਇਸ ਭਾਗ ਵਿਚ ਅਨੇਕਾਂ ਸਮਰਾਜਾਂ ਨੇ ਰਾਜ ਕੀਤਾ ਅਤੇ ਬਹੁਤ ਤਬਦੀਲੀਆਂ ਆਉਂਦੀਆਂ ਰਹੀਆਂ।
1947 ਵਿਚ ਪੰਜਾਬ ਦੀ ਬਹੁਤ ਵੱਡੀ ਘਟਨਾ ਹੈ, ਜਦੋਂ ਪੰਜਾਬ ਨੂੰ ਧਰਮ ਉੱਤੇ ਅਧਾਰਿਤ ਦੋ ਹਿੱਸਿਆਂ ਵਿਚ ਵੰਡਿਆ ਗਿਆ। ਮੁਸਲਮਾਨ ਅਬਾਦੀ ਵਾਲਾ ਭਾਗ ਪੱਛਮੀ ਪੰਜਾਬ ਅਤੇ ਸਿੱਖ ਹਿੰਦੂ ਆਬਾਦੀ ਵਾਲਾ ਪੂਰਬੀ ਪੰਜਾਬ ਹੋਂਦ ਵਿਚ ਆਏ।
ਲਗਭਗ 14 ਕਰੋੜ ਵਸੋਂ ਪੰਜਾਬੀ ਬੋਲਦੀ ਹੈ। ਇਹ (1) ਪੱਛਮੀ ਪੰਜਾਬ, (2) ਪੂਰਬੀ ਪੰਜਾਬ ਅਤੇ (3) ਵਿਦੇਸ਼ਾਂ ਵਿਚ ਵੱਸਦੇ ਹਨ। ਵੱਖੋ-ਵੱਖ ਥਾਵਾਂ ਉੱਤੇ ਇਨ੍ਹਾਂ ਦੇ ਵੱਖ-ਵੱਖ ਸਰੋਕਾਰ ਹਨ।
1. ਪੱਛਮੀ ਪੰਜਾਬ :- ਇਹ ਪਾਕਿਤਸਾਨ ਵਿਚ ਹੈ। ਇਸ ਦੀ ਵਸੋਂ ਲਗਭਗ 10 ਕਰੋੜ ਹੈ। ਪੰਜਾਬੀ ਬੋਲਦੇ ਹਨ ਇਸ ਪੰਜਾਬ ਵਿਚ ਮੁਖ ਸਾਰੋਕਾਰ ਗਰੀਬੀ, ਅਨਪੜ੍ਹਤਾ, ਵਧ ਵਸੋਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਅੱਤਵਾਦ ਆਦਿ ਹਨ। ਇਨ੍ਹਾਂ ਸਮੱਸਿਆਵਾਂ ਦਾ ਹਲ ਇਸ ਪ੍ਰਾਂਤ ਅਤੇ ਮੁਲਕ ਦੀ ਸਰਕਾਰ ਕੋਲ ਹੈ।
ਵੋਟਾ ਨਾਲ ਸਰਕਾਰਾਂ ਚੁਣੀਆਂ ਜਾਂਦੀਆਂ ਹਨ। ਲੋਕਾਂ ਨੂੰ ਦੂਰ ਅੰਦੇਸ਼ੀ, ਈਮਾਨਦਾਰ, ਸਮਰਪਿਤ, ਰਾਜਨੀਤਕ ਆਗੂ ਅੱਗੇ ਲਿਆਉਣੇ ਪੈਣਗੇ।
2. ਪੂਰਬੀ ਪੰਜਾਬ :- ਇਹ ਭਾਰਤ ਦਾ ਹਿੱਸਾ ਹੈ। ਇਥੇ 3.5 ਕਰੋੜ ਲੋਕ ਵੱਸਦੇ ਹਨ। ਮੁੱਖ ਤੌਰ ’ਤੇ ਪੰਜਾਬੀ ਬੋਲਦੇ ਹਨ।
ਇਸ ਪੰਜਾਬ ਵਿਚ ਬੇਰੁਜ਼ਗਾਰੀ, ਨਸ਼ੇ ਅਤੇ ਭ੍ਰਿਸ਼ਟਾਚਾਰ ਆਦਿ ਮੁੱਖ ਸਰੋਕਾਰ ਹਨ। ਇੱਥੇ ਵੀ ਪੱਛਮੀ ਪੰਜਾਬ ਦੀ ਤਰ੍ਹਾਂ ਅਤੇ ਰਾਜਨੀਤਕ ਨੇਤਾ ਅੱਗੇ ਲਿਆਉਣੇ ਚਾਹੀਦੇ ਹਨ।
3.ਬਾਹਰਲੇ ਮੁਲਕਾਂ ਵਿਚ ਪੰਜਾਬੀ :- ਦੋਹਾਂ ਪੰਜਾਬ ਦੇ ਵਾਸੀ ਦਹਾਕਿਆਂ ਤੋਂ ਗਰੀਬੀ ਕਾਰਨ, ਜੀਵਨ ਪੱਧਰ ਹੋਰ ਅੱਛਾ ਕਰਨ ਦੀ ਇੱਛਾ, ਉਚ ਸਿੱਖਿਆ ਹਾਸਲ ਕਰਨ ਦੀ ਤਾਂਘ ਅਤੇ ਸਰਕਾਰਾਂ ਵੱਲੋਂ ਕਿਸੇ ਖਾਸ ਵਰਗ ਨਾਲ ਵਿਤਕਰਾ ਆਦਿ ਕਾਰਨ ਬਾਹਰਲੇ ਮੁਲਕਾਂ ਵਿਚ ਪ੍ਰਵਾਸ ਕਰਦੇ ਹਨ।
ਅੰਕੜਿਆਂ ਅਨੁਸਾਰ ਯੂ.ਕੇ. (7 ਲੱਖ), ਕੈਨੇਡਾ (5.5 ਲੱਖ), ਯੂ. ਐਸ. ਏ. (2.5 ਲੱਖ), ਅਸਟਰੇਲੀਆ (1.5 ਲੱਖ), ਮਲੇਸ਼ੀਆ (50 ਹਜ਼ਾਰ) ਪੰਜਾਬੀ ਰਹਿ ਰਹੇ ਹਨ। ਇਹ ਸੰਖਿਆ ਲਗਭਗ ਹੈ।
ਪ੍ਰਵਾਸੀ ਪੰਜਾਬੀਆਂ ਦੀਆਂ ਦੋ ਸ਼੍ਰੇਣੀਆਂ ਮੰਨੀਆਂ ਜਾ ਸਕਦੀਆਂ ਹਨ।
ੳ. ਗੁਲਫ ਮੁਲਕਾਂ ਦੇ ਪੰਜਾਬੀ
ਅ. ਗੋਰੇ ਮੁਲਕਾਂ ਦੇ ਪੰਜਾਬੀ
ੳ. ਗੁਲਫ ਮੁਲਕ ਦੇ ਪੰਜਾਬੀਆਂ ਦੇ ਸਰੋਕਾਰ ਅਤੇ ਹੱਲ :- ਅਰਬ ਵਿਚ (ਮਿਡਲ ਈਸਟ) ਪਰਸੀਅਨ ਗੁਲਫ ਦੇ ਨਾਲ ਲਗਦਾ ਭਾਗ ਗੁਲਫ ਅਖਵਾਉਂਦਾ ਹੈ। ਇਸ ਵਿਚ 6 ਦੇਸ਼ ਹਨ। ਸਾਊਦੀ ਅਰਬ, ਯੂ.ਏ.ਈ., ਬੇਹਰੀਨ, ਕਤਰ, ਕੁਵੈਤ ਅਤੇ ਉਮਨ ਇੰਨੇ ਮੁਲਕਾਂ ਵਿਚ ਤਾਨਸਾਹ ਹਨ। ਗੁਲਫ ਵਿਚ ਐਕਸਪਾਏਰੇਟਸ (ਕਾਮੇ) ਲਈ ਨੌਕਰੀਆਂ ਉਪਲਬਧ ਹਨ। ਦੋਵੇਂ ਪੰਜਾਬ ਤੋਂ ਘੱਟ-ਪੜ੍ਹੇ ਨੌਜਵਾਨ ਉਜਲ ਭਵਿੱਖ ਲਈ ਇਨ੍ਹਾਂ ਮੁਲਕਾਂ ਵਿਚ ਜਾਂਦੇ ਹਨ। ਜ਼ਿਆਦਾ ਰੋਜ਼ਗਾਰ ਕੰਪਨੀਆਂ ਇਨ੍ਹਾਂ ਨੌਜਵਾਨਾ ਦਾ ਹਰ ਖੇਤਰ ਵਿਚ ਸ਼ੋਸ਼ਣ ਕਰਦੀਆਂ ਹਨ। ਚਾਹੇ ਉਹ ਤਨਖਾਹ, ਕੰਮ ਕਰਨ ਦੇ ਘੰਟੇ, ਛੁਟੀਆਂ, ਸਹੂਲਤਾਂ, ਮੌਤ/ਜ਼ਖਮੀਆਂ ਦੀ ਮਦਦ ਆਦਿ ਮੁਖ ਸਰੋਕਾਰ ਹਨ। ਇਨ੍ਹਾਂ ਕਾਮਿਆਂ ਦੀਆਂ ਮਸ਼ਕਲਾਂ/ਔਕੜਾਂ, ਵਧੀਕੀਆਂ ਆਦਿ ਦੇ ਹਲ ਲਈ ਇਮੀਗ੍ਰੇਸ਼ਨ ਐਕਟ 1983 ਹੈ, ਜੋ ਬਹੁਤ ਅਸਰਦਾਇਕ ਨਹੀਂ ਹੈ ਅਤੇ ਕੁਝ ਸ਼ੇ੍ਰਣੀਆਂ ਨੂੰ ਹੀ ਲਾਭ ਪਹੁੰਚਾਉਂਦਾ ਹੈ।
ਸਰੋਕਾਰਾਂ ਦੇ ਹੱਲ :- ਭਾਰਤ, ਪਾਕਿਸਤਾਨ ਸਰਕਾਰਾਂ ਨੂੰ ਗੁਲਫ ਦੀਆਂ ਸਰਕਾਰਾਂ ਨਾਲ ਕਾਮਿਆਂ ਦੇ ਸਰੋਕਾਰਾਂ ਦੇ ਹਲ ਲਈ ਅੱਗੇ ਆਉਣਾ ਚਾਹੀਦਾ ਹੈ। ਜਿਵੇਂ :-
1. ਪੰਜਾਬੀ ਕਾਮਿਆਂ ਨੂੰ ਗੁਲਫ ਜਾਣ ਸਮੇਂ ਰਿਕਰੂਟਨਿੰਗ ਅਦਾਰੇ ਪੂਰਾ ਖਿਲਵਾੜ ਕਰਦੇ ਹਨ। ਇਨ੍ਹਾਂ ਅਦਾਰਿਆਂ ਉੱਤੇ ਸਿਕੰਜਾ ਕੱਸਣਾ ਚਾਹੀਦਾ ਹੈ।
2. ਕਾਮਿਆਂ ਨੂੰ ਗੁਲਫ ਜਾਣ ਤੋਂ ਪਹਿਲਾਂ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਤਨਖਾਹ, ਕੰਮ ਕਰਨ ਦੇ ਘੰਟੇ, ਸਹੂਲਤਾਂ, ਛੁੱਟੀਆਂ, ਮੌਤ/ਜ਼ਖਮੀ ਵੇਲੇ ਮਦਦ, ਉਥੇ ਦੇ ਕਾਨੂੰਨ, ਹੱਕ ਅਤੇ ਜ਼ਿੰਮੇਵਾਰੀਆਂ ਆਦਿ ਦੀ ਅਗਾਊ ਜਾਣਕਾਰੀ ਹੋਣੀ ਚਾਹੀਦੀ ਹੈ। ਪੰਜਾਬ ਦੀਆਂ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਬਣਦਾ ਹੈ।
3. ਸਬੰਧਤ ਧਿਰਾਂ ਨੂੰ ਤਨਖਾਹ, ਛੁੱਟੀਆਂ, ਕੰਮ ਕਰਨ ਦੇ ਘੰਟੇ, ਸਹੂਲਤਾਂ, ਐਕਸੀਡੈਂਟ ਹੋਣ ਉੱਤੇ ਮਦਦ ਦੇ ਨਿਸ਼ਚਿਤ ਨਿਯਮ ਹੋਣੇ ਚਾਹੀਦੇ ਹਨ।
4. ਦੋਹਾਂ ਪੰਜਾਬ ਦੀਆਂ ਅੰਬੈਂਸੀਆਂ ਨੂੰ ਆਪਣੇ ਆਪਣੇ ਮੁਲਕਾਂ ਦੇ ਕਾਮਿਆਂ ਨਾਲ ਜ਼ਿਆਦਾ ਸੰਪਰਕ ਬਨਾਉਣਾ ਚਾਹੀਦਾ ਹੈ।
5. ਗੁਲਫ ਵਿਚ ਘਰਾਂ ਵਿਚ ਕੰਮ ਕਰਦੀਆਂ ਔਰਤਾਂ ਦੀ ਸੇਫਟੀ, ਕੰਮ-ਕਾਜ ਦੇ ਨਿਯਮ ਬਾਰੇ ਕੋਈ ਵੱਖਰਾ ਅਦਾਰਾ ਹੋਣਾ ਚਾਹੀਦਾ ਹੈ।
ਅ. ਗੋਰਿਆਂ ਦੇ ਮੁਲਕਾਂ ਵਿਚ
1. ਸਿੱਖ ਪਹਿਚਾਣ (ਪਰਵਾਸੀ ਸਿੱਖ) :- ਸਿੱਖ ਧਰਮ ਦਾ ਅਰੰਭ ਲਗਭਗ 550 ਸਾਲ ਪਹਿਲਾਂ ਹੋਇਆ। ਸਿੱਖਾਂ ਨੂੰ ਹਰ ਰੋਜ਼ ਪੰਜ ਕਰਾਰ ਰੱਖਣੇ ਜ਼ਰੂਰੀ ਹਨ। ਕੇਸ, ਕੰਘਾ, ਕਿਰਪਾਨ, ਕੜਾ ਅਤੇ ਕਛਹਿਰਾ ਹਨ। ਕੇਸ ਅਤੇ ਕਿਰਪਾਨ ਰੱਖਣ ਕਾਰਨ ਗੋਰਿਆਂ ਨੂੰ ਕਈ ਭੁਲੇਖੇ ਰਹਿੰਦੇ ਹਨ। 11/9 ਤੋਂ ਬਾਅਦ ਸਿੱਖਾਂ ਉੱਤੇ ਘਾਤਕ ਹਮਲੇ ਹੋ ਚੁੱਕੇ ਹਨ।
ਮੁੱਖ ਕਾਰਨ ਹੈ ਕਿ ਇਸ ਦੀ ਦਿਖ ਮੁਸਲਮਾਨਾਂ ਵਰਗੀ ਹੈ। ਗੋਰਿਆਂ ਦੇ ਮੁਲਕਾਂ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਅਸਟਰੇਲੀਆ ਵਿਚ ਸਿੱਖਾਂ ਨਾਲ ਨਸਲੀ ਵਿਤਕਰਾ ਹੁੰਦਾ ਹੈ। ਚਾਹੇ ਵਖ-ਵਖ ਮੁਲਕਾਂ ਵਿਚ ਵਿਤਕਰੇ ਦੀ ਹੱਦ ਘੱਟ ਵੱਧ ਹੈ। ਅਮਰੀਕਾ ਵਿਚ 75 ਪ੍ਰਤੀਸ਼ਤ ਸਿੱਖ ਸਕੂਲੀ ਬੱਚਿਆਂ ਦਾ ਮਜਾਕ ਉਡਾਇਆ ਜਾਂਦਾ ਹੈ। ਸਿੱਖ ਪਹਿਚਾਣ ਦੀ ਸਮੱਸਿਆ ਗੰਭੀਰ ਹੈ। ਸਬੰਧਤ ਸਰਕਾਰਾਂ ਅਤੇ ਸਿੱਖ ਜਥੇਬੰਦੀਆਂ ਨੂੰ ਇਸ ਭੁਲੇਖੇ ਬਾਰੇ ਜਾਗਰੂਕ ਕਰਨਾ ਹੋਵੇਗਾ।
2. ਸਿੱਖਾਂ ਦਾ ਅਕਸ਼ :-ਸਿੱਖ ਧਰਮ ਦੀ ਸਥਾਪਨਾ ਜੁਲਮ ਅਤੇ ਅੱਤਿਆਚਾਰਾਂ ਦੇ ਵਿਰੁੱਧ ਅਵਾਜ਼ ਉਠਾਉਣਾ ਮੰਤਵ ਵਿੱਚੋਂ ਇਕ ਹੈ। ਸਿੱਖ ਮਿਹਨਤੀ, ਬਹਾਦਰ, ਹਿੰਮਤੀ, ਸਰਬੱਤ ਦਾ ਭਲਾ ਮੰਨਣ ਵਾਲੇ, ਕੁਦਰਤੀ ਕਰੋਪੀ ਸਮੇਂ ਮੁਸ਼ਕਲ ਵਿਚ ਆਇਆਂ ਦੀ ਮਦਦ ਕਰਨ ਵਾਲੇ, ਉਸ ਦੇਸ਼ ਨੂੰ ਅਥਾਹ ਪਿਆਰ ਕਰਦੇ ਹਨ, ਜਿਥੇ ਰਹਿ ਰਹੇ ਹੁੰਦੇ ਹਨ। ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਵਰਗੇ ਗੁਣਾਂ ਨਾਲ ਭਰਪੂਰ ਹਨ।
ਪ੍ਰੰਤੂ ਭਾਰਤ ਦੀ ਅਜ਼ਾਦੀ ਤੋਂ ਬਾਅਦ ਕੇਂਦਰ ਸਰਕਾਰ ਭੂਮਿਕਾ ਨਾ-ਪੱਖੀ ਰਹੀ ਹੈ। ਪੰਜਾਬ ਅਤੇ ਸਿੱਖਾਂ ਨਾਲ ਭੇਦਭਾਵ ਹੁੰਦਾ ਰਹਿੰਦਾ ਹੈ। ਮਨੁੱਖੀ ਅਧਿਕਾਰਾਂ ਦਾ ਖਲਨ ਇਕ ਆਮ ਜਿਹੀ ਗੱਲ ਹੈ।
ਬਾਹਰਲੇ ਦੇਸ਼ਾਂ ਵਿਚ ਵੱਸਦੇ ਸਿੱਖ ਇਸ ਵਰਤਾਵੇ ਕਰਕੇ ਅਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਜਿਸ ਕਾਰਨ ਭਾਰਤ ਦੀ ਸਰਕਾਰ ਵਿਦੇਸ਼ਾਂ ਵਿਚ ਸਿੱਖਾਂ ਦਾ ਅਕਸ਼ ਖਰਾਬ ਕਰਨ ਵਿਚ ਹਰ ਮੁਮਕਿਨ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਨ੍ਹਾਂ ਨੂੰ ਅੰਤਕਵਾਦੀ, ਵੱਖਵਾਦੀ, ਹਿੰਸਕ ਸਿੱਧ ਕਰਨ ਲਈ ਭਾਰਤੀ ਏਜੰਸੀਆਂ ਲੱਗੀਆਂ ਰਹਿੰਦੀਆਂ ਹਨ।
ਹੁਣੇ ਹੁਣੇ ਕੈਨੇਡਾ ਵਿਚ ਪਬਲਿਕ ਸੇਫਟੀ ਰਿਪੋਰਟ ਆਈ ਹੈ। ਇਸ ਵਿਚ ਸਿੱਖ ਅੱਤਵਾਦੀਆਂ ਨੂੰ ਕੈਨੇਡਾ ਲਈ ਖ਼ਤਰਾ ਦਿਸਿਆ ਹੈ। 31 ਪੰਨਿਆਂ ਦੀ ਇਸ ਰਿਪੋਰਟ ਵਿਚ ਸਿੱਖਾਂ ਦਾ ਅਕਸ਼ ਖਰਾਬ ਹੋਇਆ ਹੈ। ਹੈਰਾਨੀ ਇਸ ਗੱਲ ਤੋਂ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਿਚ ਹੋਈ ਕਿਸੇ ਦੀ ਅੱਤਵਾਦੀ ਕਾਰਵਾਈ ਵਿਚ ਕਿਸੇ ਵੀ ਸਿੱਖ ਦੀ ਸ਼ਮੂਲੀਅਤ ਸਾਬਤ ਨਹੀਂ ਹੋਈ।
ਇਸ ਤਰ੍ਹਾਂ ਇੰਗਲੈਂਡ ਦੇ ਅੰਕੜਾ ਵਿਭਾਗ ਵੱਲੋਂ 2021 ਵਿਚ ਜਨਗਣਤਾ ਕੀਤੀ ਜਾਣੀ ਹੈ। ਇਸ ਵਿਚ ਸਿੱਖਾਂ ਦੀ ਘਟ ਗਿਣਤੀ ਦੇ ਤੌਰ ਗਿਣਤੀ ਕਰਨ ਤੋਂ ਨਾਹ ਕਰ ਦਿੱਤੀ ਹੈ। ਜਦੋਂ ਕਿ ਯੂ.ਕੇ. ਇਹ ਲਗਭਗ 7 ਫੀਸਦੀ ਅਤੇ 5 ਲੱਖ ਦੇ ਲਗਭਗ ਸਿੱਖ ਹਨ। 250 ਸੰਸਦ ਮੈਂਬਰਾਂ ਨੂੰ ਇਸ ਫੈਸਲੇ ਦੀ ਵਿਰੋਧਤਾ ਕੀਤੀ ਹੈ। ਹੈਰਾਨੀ ਇਸ ਗੱਲ ਤੋਂ ਹੈ ਕਿ ਯੂ.ਕੇ. ਦੀ ਘੱਟ ਗਿਣਤੀ ਰੋਮਾਨੀ ਜਿਸ ਦੀ ਵਸੋਂ ਲਗਭਗ 2 ਫੀਸਦੀ ਹੈ, ਦੀ ਗਿਣਤੀ ਕੀਤੀ ਜਾਣੀ ਹੈ।
ਇਸ ਤਰ੍ਹਾਂ ਦੇ ਭੇਦਭਾਵ ਭਾਰਤੀ ਏਜੰਸੀਆਂ ਦੇ ਦਬਾਅ ਕਾਰਨ ਹੀ ਹੁੰਦੇ ਹਨ। ਇਉਂ ਜਾਪਦਾ ਹੈ ਕਿ ਭਾਰਤ ਸਰਕਾਰ ਇਹ ਸਭ ਕੁੱਝ ਈਰਖਾ ਕਾਰਨ ਕਰ ਰਹੀ ਹੈ। ਇਸ ਦਾ ਹੱਲ ਤਾਂ ਭਾਰਤ ਸਰਕਾਰ ਕੋਲ ਹੈ। ਉਹ ਆਪਣੀ ਮਾਰੂ ਨੀਤੀ ਦਾ ਤਿਆਗ ਕਰੇ।
3. ਹਿੰਸਕ ਹੋਣ ਦਾ ਦੋਸ਼ :- ਸਿੱਖਾਂ ਦੇ ਹਰ ਸਮੇਂ ਕਿਰਪਾਨ ਪਹਿਨਣ ਕਰਕੇ ਅਤੇ ਗੁਰਦਵਾਰਿਆਂ ਵਿਚ ਕਿਰਪਾਨਾਂ ਦੀ ਖੁੱਲੀ ਵਰਤੋਂ ਕਾਰਨ ਇਸ ਦੋਸ਼ ਨੇ ਜਨਮ ਲਿਆ ਹੈ।
ਇਸ ਦਾ ਹਲ ਇਹੀ ਹੈ ਕਿ ਗੁਰਦਵਾਰਿਆਂ ਵਿੱਚ ਵੋਟਾਂ ਗੁਪਤ ਢੰਗ ਨਾਲ ਕਰਵਾਈਆਂ ਜਾਣ ਅਤੇ ਦੂਜੇ ਇਟਲੀ ਨੇ ਇਕ ਕਿਰਪਾਨ ਬਣਾਈ ਹੈ ਜੋ ਬਿਲਕੁਲ ਅਸਲੀ ਕਿਰਪਾਨ ਵਰਗੀ ਹੈ, ਪ੍ਰੰਤੂ ਵਾਰ ਕਰਨ ਉੱਤੇ ਮੁੜ ਜਾਂਦੀ ਹੈ ਅਤੇ ਕੋਈ ਨੁਕਸਾਨ ਨਹੀਂ ਹੁੰਦਾ। ਇਹੋ ਜਿਹੀ ਕਿਰਪਾਨ ਨੂੰ ਮਾਨਤਾ ਦੇਣੀ ਚਾਹੀਦੀ ਹੈ।
4. ਗਲੋਬਲ ਕੰਪੈਕਟ ਫਾਰ ਸੇਫ, ਆਰਡਹਲੀ ਅਤੇ ਰੈਗੂਲਰ ਇੰਮੀਗ੍ਰੇਸ਼ਨ ਚਾਰਟ :- ਸੰਯੁਕਤ ਰਾਸ਼ਟਰ ਵੱਲੋਂ 20/12/2018 ਨੂੰ ਅਸੈਂਬਲੀ ਵੱਲੋਂ ਕਾਮੇ, ਇੰਮੀਗ੍ਰੇਸ਼ਨ, ਸ਼ਰਨਾਰਥੀ, ਗੈਰ-ਕਾਨੂੰਨੀ ਪ੍ਰਵਾਸੀ ਆਦਿ ਦੇ ਮਨੁੱਖ ਅਧਿਕਾਰਾਂ ਦੇ ਮੁਲਕ ਨੂੰ ਰੋਕਣ ਲਈ ਇਕ 23 ਨੁਕਤਿਆਂ ਵਾਲਾ ਚਾਰਟ ਬਣਾਇਆ ਗਿਆ।
ਜਿੱਥੇ ਵਿਸ਼ਵ ਦੇ 160 ਮੁਲਕਾਂ ਨੇ ਇਸ ਨੂੰ ਮੰਨਜ਼ੂਰ ਕਰ ਲਿਆ, ਪ੍ਰੰਤੂ ਅਮਰੀਕਾ, ਅਸਟਰੇਲੀਆ, ਇਟਲੀ ਨੇ ਇਸ ਚਾਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਮੁਲਕਾਂ ਵਿਚ ਪੰਜਾਬੀ ਵਸੋਂ ਕਾਫੀ ਹੈ। ਉਹ ਇਸ ਤੋਂ ਲਾਭ ਨਹੀਂ ਉਠਾ ਸਕਣਗੇ। ਇਸ ਦੇ ਹੱਲ ਕਈ ਵਿਸ਼ਵ ਦੀਆਂ ਸਰਕਾਰਾਂ ਨੂੰ ਇਨ੍ਹਾਂ ਦੇਸ਼ਾਂ ਨੂੰ ਚਾਰਟ ਮੰਨਣ ਲਈ ਰਾਜੀ ਕਰਨਾ ਹੋਵੇਗਾ।