ਫਰਾਂਸ, (ਸੁਖਵੀਰ ਸਿੰਘ ਸੰਧੂ) – ਮਾਲਵੇ ਦੇ ਬਰਨਾਲੇ ਜਿਲ੍ਹੇ ਦੇ ਪਿੰਡ ਅਲਕੜੇ ਦੇ ਡਾ. ਅਜਮੇਰ ਸਿੰਘ ਦੀ ਉਸ ਵਕਤ ਹੈਰਾਨੀ ਦੀ ਹੱਦ ਨਾ ਰਹੀ।ਜਦੋਂ ਉਹਨਾਂ ਨੂੰ ਆਪਣੇ ਦਾਦਾ ਦਾਦੀ ਜੀ ਦੀ ਦਹਾਕਿਆ ਪਈ ਪੇਟੀ ਨੁਮਾ (ਸੰਦੂਕ) ਵਿੱਚੋਂ ਡੇਢ ਤੋਂ ਦੋ ਸਦੀਆਂ ਤੱਕ ਪੁਾਰਣੇ ਚਾਂਦੀ ਦੇ ਦੁਰਲੱਭ ਸਿੱਕੇ ਮਿਲੇ ਹਨ।ਜਿਹਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਵਾਲਾ1804 ਸਨ ਦਾ ਬਣਿਆ ਹੋਇਆ ਸਿੱਕਾ ਵੀ ਮਿਿਲਆ ਹੈ।ਜਿਸ ਦੇ ਥੱਲੇ ਗੁਰਮੁਖੀ ਵਿੱਚ 1804 ਸਨ ਲਿਿਖਆ ਹੋਇਆ ਹੈ।ਦੂਸਰੀ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਭਾਈ ਮਾਰਦਾਨਾ ਜੀ ਤੇ ਭਾਈ ਬਾਲਾ ਜੀ ਵਿਰਾਜਮਾਨ ਹਨ।ਕੁਝ ਸਿੱਕੇ ਅੰਗਰੇਜ ਸ਼ਾਸਨ ਕਾਲ ਦੌਰਾਨ ਦੇ ਇੱਕ ਇੱਕ ਰੁਪਏ ਦੇ ਵੀ ਬਰਾਮਦ ਹੋਏ ਹਨ।ਜਿਹਨਾਂ ਉਪਰ 1862 ਸਨ ਲਿਿਖਆ ਹੋਇਆ ਹੈ। ਦੱਸਣ ਮੁਤਾਬਕ ਉਹਨਾਂ ਦੇ ਦਾਦਾ ਸ. ਲੱਖਾ ਸਿੰਘ ਜੀ 1912 ਤੋਂ 1939 ਤੱਕ ਮਲੇਸ਼ੀਆ ਦੀ ਪੁਲਿਸ ਵਿੱਚ ਹਵਾਲਦਾਰ ਦੀ ਨੌਕਰੀ ਕਰਦੇ ਸਨ।ਉਹਨਾਂ ਦੀ ਹੀ ਇਹ ਦਹਾਕਿਆ ਪੁਰਾਣੀ ਅਮਾਨਤ ਇੱਕ ਗੁਥਲੀ ਵਿੱਚ ਸੰਭਾਲ ਕਿ ਰੱਖੀ ਹੋਈ ਸੀ।ਅੰਤ ਵਿੱਚ ਉਹਨਾਂ ਕਿਹਾ ਅਗਰ ਕੋਈ ਵੇਖਣਾ ਜਾਂ ਖਰੀਦਣਾ ਚਾਹੁੰਦਾ ਹੋਵੇ ਤਾਂ ਇਸ 919815845560 ਨੰਬਰ ਤੇ ਸਪੰਰਕ ਕਰ ਸਕਦਾ ਹੈ।