ਹੁਣ ਮੈਂ ਲਿਖਦਾ ਨਹੀਂ…
ਸਾਇਦ ਕਦੇ ਲਿਖ ਹੀ ਨਾ ਪਾਵਾਂ।
ਤੇਰੇ ਚੇਹਰੇ ਨੂੰ ਵੇਖ…
ਮੈਨੂੰ ਸ਼ਬਦ ਮਿਲਦੇ ਸਨ।
ਤੇਰੇ ਹਾਸਿਆਂ ਤੋਂ…
ਮੇਰਿਆਂ ਗੀਤਾਂ ਨੂੰ ਰਵਾਨੀ ਮਿਲਦੀ ਸੀ।
ਤੇਰੀ ਹੋਂਦ ਤੋਂ…
ਮੇਰੀਆਂ ਕਵਿਤਾਵਾਂ ਨੂੰ ਮਿਠਾਸ ਮਿਲਦੀ ਸੀ।
ਤੇਰੀ ਨੇੜਤਾ ਤੋਂ…
ਮੈਨੂੰ ਇਕ ਸ਼ਕਤੀ ਖ਼ਾਸ ਮਿਲਦੀ ਸੀ।
ਤੂੰ ਮੈਨੂੰ ਨਿਰੀ…
ਰੱਬ ਜਿਹੀ ਲੱਗਦੀ ਸੀ।
ਹਰ ਬਰਕਤ…
ਮੇਰੇ ਵੇਹੜੇ ਆਣ ਵੱਸਦੀ ਸੀ।
ਕੀ ਲਿਖਾਂ…?
ਲਿਖਣੇ ਨੂੰ…
ਅੱਜ ਕੁਝ ਵੀ ਤਾਂ ਨਹੀਂ ਮੇਰੇ ਕੋਲ…?
ਨਾ ਸ਼ਬਦ ਮੇਰੇ ਦਰ ਆਉਂਦੇ ਨੇ।
ਨਾ ਹੀ ਖਿਆਲ ਮਨ ਦਾ ਕੁੰਡਾ ਖੜਕਾਉਂਦੇ ਨੇ।
ਨਾ ਕਲਮ ਸਾਥ ਦਿੰਦੀ ਹੈ…।
ਤੇ ਨਾ ਹੀ ਡਾਇਰੀ ਅਵਾਜ਼ ਦਿੰਦੀ ਹੈ…।
ਜੀਣਾ ਵੀ ਝੂਠ ਲੱਗਦਾ ਹੈ।
… ਬੇਮਾਇਨਾ ਲੱਗਦਾ ਹੈ।