ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰ ਜੀ ਨੇ ਆਲ ਇੰਡੀਆ ਮਜਲਿਸ-ਏ-ਇਤਾਹਾਦੁਲ ਮੁਸਲਮੀਨ (ਏਆਈਐਮਆਈਐਮ) ਦੇ ਪ੍ਰਧਾਨ ਅੋਵੈਸੀ ਤੇ ਅਸਿੱਧੇ ਤੌਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਹੈਦਰਾਬਾਦ ਦੀ ਇੱਕ ਪਾਰਟੀ ਭਾਜਪਾ ਤੋਂ ਪੈਸਾ ਲੈਂਦੀ ਹੈ। ਕੂਚ ਬਿਹਾਰ ਵਿੱਚ ਮਮਤਾ ਨੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਘੱਟਗਿਣਤੀਆਂ ਦੇ ਵਿੱਚ ਅੱਤਵਾਦ ਸਾਹਮਣੇ ਆ ਰਿਹਾ ਹੈ, ਠੀਕ ਜਿਸ ਤਰ੍ਹਾਂ ਕਿ ਹਿੰਦੂਆਂ ਵਿੱਚ ਚਰਮਪੰਥ ਹੈ। ਇੱਕ ਰਾਜਨੀਤਕ ਪਾਰਟੀ ਹੈ ਜੋ ਭਾਜਪਾ ਤੋਂ ਪੈਸਾ ਲੈਂਦੀ ਹੈ। ਉਹ ਹੈਦਰਾਬਾਦ ਤੋਂ ਹੈ ਨਾ ਕਿ ਪੱਛਮੀ ਬੰਗਾਲ ਤੋਂ।’
ਮਮਤਾ ਨੇ ਬੀਜੇਪੀ ਤੇ ਆਰੋਪ ਲਗਾਉਂਦੇ ਹੋਏ ਕਿਹਾ, ‘ਕੇਂਦਰੀ ਬਲਾਂ ਦਾ ਉਪਯੋਗ ਅਤੇ ਵੋਟਾਂ ਦੀ ਖ੍ਰੀਦ ਕਰ ਕੇ’ ਬੀਜੇਪੀ ਨੇ ਪੱਛਮੀ ਬੰਗਾਲ ਤੋਂ 18 ਲੋਕਸਭਾ ਸੀਟਾਂ ਜਿੱਤ ਲਈਆਂ ਸਨ ਅਤੇ ਹੁਣ 2021 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਹ ‘ਬੰਗਾਲ ਤੇ ਜਿੱਤ ਪ੍ਰਾਪਤ ਕਰਨ ਦਾ ਦਿਨ ਦਾ ਸੁਫ਼ਨਾ’ ਵੇਖ ਰਹੀ ਹੈ। ਭਾਰਤ-ਬੰਗਲਾ ਦੇਸ਼ ਸੀਮਾ ਤੇ ਕੂਚ ਬਿਹਾਰ ਜਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੀ ਇੱਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ 2021 ਵਿੱਚ ਲਗਾਤਾਰ ਤੀਸਰੇ ਕਾਰਜਕਾਲ ਦੇ ਲਈ ਸਤਾ ਵਿੱਚ ਵਾਪਿਸ ਆਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਅੰਦਰੂਨੀ ਕਲੇਸ਼ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਪਾਰਟੀ ਵਿੱਚ ਕੋਈ ਵੀ ਗੁਟਬਾਜ਼ੀ ਨਹੀਂ ਹੋਵੇਗੀ।
ਅੋਵੈਸੀ ਨੇ ਵੀ ਮਮਤਾ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ, ‘ਮੇਰੇ ਖਿਲਾਫ਼ ਇਸ ਤਰ੍ਹਾਂ ਦੇ ਆਰੋਪ ਲਗਾ ਕੇ ਆਪ ਬੰਗਾਲ ਦੇ ਮੁਸਲਮਾਨਾਂ ਨੂੰ ਇਹ ਸੰਦੇਸ਼ ਦੇ ਰਹੀ ਹੈ ਕਿ ਅੋਵੈਸੀ ਦੀ ਪਾਰਟੀ ਰਾਜ ਵਿੱਚ ਤੇਜ਼ੀ ਨਾਲ ਉਭਰ ਰਹੀ ਹੈ। ਮਮਤਾ ਬੈਨਰਜੀ ਇਸ ਤਰ੍ਹਾਂ ਦੇ ਬਿਆਨਾਂ ਨਾਲ ਆਪਣਾ ਡਰ ਜਾਹਿਰ ਕਰ ਰਹੀ ਹੈ। ਅਸੀਂ ਬੰਗਾਲ ਵਿਧਾਨਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਉਤਾਰਾਂਗੇ। ਅਸੀਂ ਏ ਟੀਮ ਹਾਂ। ਸਾਨੂੰ ਭਾਜਪਾ ਦੀ ਬੀ ਟੀਮ ਕਹਿਣਾ ਗੱਲਤ ਹੈ।’