ਚੰਡੀਗੜ੍ਹ – ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮੱਠ ਅਤੇ ਨਾਨਕ ਮੱਠ ਨੂੰ ਫਿਰ ਤੋਂ ਢਾਹੁਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਹ ਮੱਠ ਸੋਮਵਾਰ ਨੂੰ ਹੀ ਢਾਹ ਦੇਣੇ ਸਨ ਪਰ ਸਮਾਜਿਕ ਵਰਕਰਾਂ ਦੇ ਵਿਰੋਧ ਕਰਨ ਕਰ ਕੇ ਪੁਰੀ ਦੇ ਡਿਪਟੀ ਕਮਿਸ਼ਨਰ ਬਲਵੰਤ ਸਿੰਹ ਨੇ ਦੋ ਦਿਨ ਦਾ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਹਰਿਦੁਆਰ ਵਿੱਚ ਗੁਰਦੁਆਰਾ ਗਿਆਨ ਗੋਦੜੀ ਨੂੰ ਢਾਹ ਦਿੱਤਾ ਗਿਆ ਸੀ।
ਸਤੰਬਰ ਵਿੱਚ ਇਹ ਫੈਂਸਲਾ ਹੋਇਆ ਸੀ ਕਿ ਜਗਨਨਾਥਪੁਰੀ ਮੰਦਿਰ ਦੀ ਕੰਧ ਦੇ ਨਾਲ 70 ਮੀਟਰ ਤੱਕ ਦੇ ਖੇਤਰ ਨੂੰ ਖਾਲੀ ਕਰਵਾਇਆ ਜਾਵੇਗਾ। ਇਸ ਦੇ ਦਾਇਰੇ ਵਿੱਚ ਆਉਣ ਵਾਲੀਆਂ ਸਾਰੀਆਂ ਇਮਾਰਤਾਂ ਨੂੰ ਤੋੜ ਦਿੱਤਾ ਜਾਵੇਗਾ। ਹੁਣ ਤੱਕ 68 ਮੀਟਰ ਦੇ ਖੇਤਰ ਨੂੰ ਖਾਲੀ ਕਰਵਾਇਆ ਜਾ ਚੁੱਕਾ ਹੈ। ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰਧੀਨ ਹੈ ਅਤੇ ਅਦਾਲਤ ਨੇ ਇਸ ਨੂੰ ਢਾਹੁਣ ਦੀ ਕੋਈ ਵੀ ਆਗਿਆ ਨਹੀਂ ਦਿੱਤੀ। ਫਿਰ ਇਸ ਤਰ੍ਹਾਂ ਦੀ ਕਾਰਵਾਈ ਗੈਰ ਕਾਨੂੰਨੀ ਹੈ।
ਪੁਰੀ ਵਿੱਚ ਦੋ ਮੱਠ ਬਣੇ ਹੋਏ ਹਨ। ਮੰਗੂ ਮੱਠ 12,500 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ, ਲਦੋਂ ਕਿ ਪੰਜਾਬੀ ਮੱਠ ਜਾਂ ਨਾਨਕ ਮੱਠ ਸਾਢੇ ਛੇ ਏਕੜ ਵਿੱਚ ਹੈ। ਦੋਵਾਂ ਮੱਠਾਂ ਵਿੱਚ ਕੋਈ ਵੀ ਗੈਰਕਾਨੂੰਨੀ ਕਬਜ਼ਾ ਨਹੀਂ ਹੈ। ਇਸ ਤੋਂ ਪਹਿਲਾਂ ਹਰਿਦੁਆਰ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਗਿਆਨ ਗੋਦੜੀ ਨੂੰ ਵੀ ਢਾਹ ਦਿੱਤਾ ਗਿਆ ਸੀ।