ਲੁਧਿਆਣਾ – ਗੁਰਦੁਆਰਾ ਨਾਨਕਸਰ ਟਰੱਸਟ ਮਿਲਰਗੰਜ ਅਤੇ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਪਹਿਲੇ ਪਾਤਸ਼ਾਹੀ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਦੇ 550ਵਾਂ ਗੁਰਪੂਰਬ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਮਹਾਨ ਕੀਰਤਨੀਏ ਜਥੇ ਜਿਸ ਵਿਚ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ਼੍ਰੀ ਨਗਰ ਵਾਲਿਆਂ ਦਾ ਜਥਾ, ਭਾਈ ਗੁਰਪਾਲ ਸਿੰਘ ਲੁਧਿਆਣਾ ਵਾਲਿਆਂ ਦਾ ਜਥਾ, ਭਾਈ ਸੁਰਿੰਦਰਪਾਲ ਸਿੰਘ ਅਖੰਡ ਕੀਰਤਨੀ ਜਥਾ, ਭਾਈ ਵਜਿੰਦਰ ਸਿੰਘ ਦਾ ਜਥਾ, ਕਥਾ ਵਾਚਕ ਤੇ ਕੀਰਤਨੀਏ ਬਾਬਾ ਜਸਵਿੰਦਰ ਸਿੰਘ ਬਾਲਿਆਂ ਵਾਲੀ ਵਾਲੇ ਦਾ ਜਥਾ ਅਤੇ ਹੋਰ ਕਥਾ ਵਾਚਕ ਤੇ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰ-ਸ਼ਬਦ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਆਪਣਾ ਜੀਵਨ ਸਫ਼ਲ ਕਰਨ ਲਈ ਵਿਚਾਰਾਂ ਕੀਤੀਆਂ।
ਤਿੰਨ ਦਿਨਾਂ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ ਤੋਂ ’ਤੇ ਪਹੁੰਚੇ ਸਾਬਕਾ ਸ਼ੈਸਨਜ਼ ਜੱਜ ਕਰਨੈਲ ਸਿੰਘ ਆਹੀ ਨੇ ਆਖਿਆ ਕਿ ਸਾਨੂੰ ਆਪਣੇ ਧਾਰਮਿਕ ਸਮਾਗਮ ਰੱਲ ਮਿਲਕੇ ਮਨਾਉਣੇ ਚਾਹੀਦੇ ਹਨ ਤਾਂ ਕੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ’ਚ ਹੋਰ ਵਾਧਾ ਹੋ ਸਕੇ। ਕੌਸਲਰ ਇਕਬਾਲ ਸਿੰਘ ਡੀਕੋ ਅਤੇ ਕੋਸਲਰ ਜਸਵਿੰਦਰ ਸਿੰਘ ਠੁਕਰਾਲ ਨਿਰਦੇਸ਼ਕ ਜੰਤਾ ਨਗਰ ਸਮਾਲ ਸਕੇਲ ਇੰਡੀ: ਨੇ ਆਖਿਆ ਕਿ ਸਾਨੂੰ ਕੰਮਾਂ-ਕਾਰਾਂ ਵਿਚੋਂ ਸਮਾਂ ਕੱਢ ਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਲਾਜ਼ਮੀ ਹੈ ਅਤੇ ਨਾਮ ਜੱਪੋ, ਕਿਰਤ ਕਰੋ ਤੇ ਵੰਡ ਛੱਕੋ ਦੇ ਧਰਨੀ ਬਣਨਾ ਸਮੇਂ ਦੀ ਲੋੜ ਹੈ। ਗੁਰਦੁਆਰਾ ਪ੍ਰਧਾਨ ਕਿੰਦਰ ਸਿੰਘ ਅਹੁਦੇਦਰਾਂ ’ਚ ਦਵਿੰਦਰ ਸਿੰਘ, ਬਲਵੰਤ ਸਿੰਘ, ਜਗਰੂਪ ਸਿੰਘ ਗੁੱਜਰਵਾਲ, ਕਰਮਜੀਤ ਸਿੰਘ ਨਾਰੰਗਵਾਲ ਪ੍ਰਧਾਨ ਓ. ਬੀ. ਫ਼ਰੰਟ ਪੰਜਾਬ, ਸਾਬਕਾ ਕੌਸਲਰ ਸਰਬਜੀਤ ਸਿੰਘ ਕਾਕਾ, ਇੰਦਰਜੀਤ ਸਿੰਘ ਸੇਠੀ, ਜੇ. ਐਸ. ਵਧਾਵਨ, ਦਿਯਾ ਸਿੰਘ ਦਿਆਲ, ਕੁਲਦੀਪ ਸਿੰਘ ਢਿਲੋਂ, ਹਰਚਰਨ ਸਿੰਘ ਮਠਾੜੂ, ਦੀਦਾਰ ਸਿੰਘ ਮਸ਼ੀਨ ਟੂਲਜ਼, ਰਣਜੀਤ ਸਿੰਘ, ਪ੍ਰਧਾਨ ਹਰਬੰਸ ਸਿੰਘ ਗੋਬਿੰਦ ਇੰਡੀ: , ਕੁਲਵੰਤ ਸਿੰਘ ਰਾਊਵਾਲ, ਹਰਪਾਲ ਸਿੰਘ ਬਿੱਟੂ, ਰਾਣਾ ਮੱਲ ਤੇਜ਼ੀ, ਅਕਾਸ਼ਦੀਪ ਸਿੰਘ, ਕਰਨ ਸਿੰਘ, ਮਨਪ੍ਰੀਤ ਸਿੰਘ ਸਮੇਤ ਹੋਰ ਸੰਗਤਾਂ ਹਾਜਰ ਸਨ। ਅੰਤ ’ਚ ਗੁਰਦੁਆਰਾ ਪ੍ਰਧਾਨ ਕਿੰਦਰ ਸਿੰਘ ਅਤੇ ਸਮਾਜ ਸੇਵਕ ਤੇ ਜਨ: ਸਕੱਤਰ ਪ੍ਰਗਟ ਸਿੰਘ ਰਾਜਿਆਣਾ ਨੇ ਆਈਆਂ ਸੰਗਤਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰਬੰਧਕਾਂ ਵਲੋਂ ਆਈਆਂ ਸ਼ਖਸੀਅਤਾਂ ਦਾ ਸਿਰੋਪੇ ਭੇਂਟ ਕਰਕੇ ਸਨਮਾਨਤ ਕੀਤਾ ਗਿਆ।