ਨਵੀਂ ਦਿੱਲੀ- ਅਯੁੱਧਿਆ ਦੇ ਬਾਬਰੀ ਮਸਜਿਦ ਮਾਮਲੇ ਤੇ ਜਮੀਅਤ-ਉਲੇਮਾ-ਹਿੰਦ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਫੈਂਸਲੇ ਦੇ ਖਿਲਾਫ਼ ਪੁਨਰਵਿਚਾਰ ਦਰਖਾਸਤ ਦਾਖਿਲ ਕੀਤੀ। ਜਮੀਅਤ ਮੁੱਖੀ ਮੌਲਾਨਾ ਸਈਅਦ ਅਸ਼ਦ ਰਸੀਦੀ ਵੱਲੋ਼ ਇਹ ਪਟੀਸ਼ਨ ਦਾਇਰ ਕੀਤੀ ਗਈ। ਰਸ਼ੀਦੀ ਮੂਲ ਦਰਖਾਸਤ ਕਰਤਾ ਐਮ ਸਦੀਕੀ ਦੇ ਕਾਨੂੰਨੀ ਸਹਿਯੋਗੀ ਹਨ। ਉਨ੍ਹਾਂ ਨੇ ਕਿਹਾ ਕਿ ਕੋਰਟ ਦੇ ਫੈਂਸਲੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਹਨ ਅਤੇ ਸੰਵਿਧਾਨ ਦੀ ਧਾਰਾ 137 ਦੇ ਤਹਿਤ ਇਸ ਦੇ ਖਿਲਾਫ਼ ਪੁਨਰਵਿਚਾਰ ਦਰਖਾਸਤ ਦਾਇਰ ਕੀਤੀ ਜਾ ਸਕਦੀ ਹੈ।
ਅਖਿਲ ਭਾਰਤੀ ਮੁਸਲਿਮ ਪਰਸਨਲ ਲਾਅ ਬੋਰਡ ਨੇ ਵੀ ਐਤਵਾਰ ਨੂੰ ਕਿਹਾ ਸੀ ਕਿ ਦੇਸ਼ ਦੇ 99% ਮੁਸਲਮਾਨ ਅਯੁੱਧਿਆ ਮਾਮਲੇ ਤੇ ਸੁਪਰੀਮ ਕੋਰਟ ਦੇ ਫੈਂਸਲੇ ਦੀ ਸਮੀਖਿਆ ਚਾਹੁੰਦੇ ਹਨ। ਬੋਰਡ ਦੇ ਮੁੱਖ ਸਕੱਤਰ ਮੌਲਾਨਾ ਵਲੀ ਰਹਿਮਾਨੀ ਨੇ ਵੀ ਕਿਹਾ ਕਿ ਅਦਾਲਤ ਦੇ ਫੈਂਸਲੇ ਵਿੱਚ ਕਈ ਕਮੀਆਂ ਹਨ। ਮੁਸਲਮਾਨਾਂ ਨੂੰ ਅਦਾਲਤ ਤੇ ਵਿਸ਼ਵਾਸ਼ ਹੈ, ਇਸ ਲਈ ਸਮੀਖਿਆ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ। ਜੋ ਇਹ ਸਮਝ ਰਹੇ ਹਨ ਕਿ ਜਿਆਦਾਤਰ ਮੁਸਲਮਾਨ ਸਮੀਖਿਆ ਦੇ ਪੱਖ ਵਿੱਚ ਨਹੀਂ ਹਨ, ਤਾਂ ਇਹ ਗੱਲਤ ਹੈ, ਜਦੋਂ ਕਿ 99 ਫੀਸਦੀ ਮੁਸਲਮਾਨ ਪੁਨਰਵਿਚਾਰ ਦੀ ਮੰਗ ਕਰਦੇ ਹਨ।