ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਦੇ ਸ਼ਹਿਰ ਹਡਰਜ਼ਫੀਲਡ ਵਿਖੇ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਸਿਪਾਹੀਆਂ ਦੀ ਸ਼ਹਾਦਤ ਨੂੰ ਨਮਨ ਕਰਨ ਹਿਤ ਵੱਡ ਆਕਾਰੀ ਪਿੱਤਲ ਦੇ ਬੁੱਤ ਦੀ ਸਥਾਪਨਾ ਕੀਤੀ ਗਈ ਹੈ। 65000 ਪੌਂਡ ਦੀ ਲਾਗਤ ਨਾਲ ਤਿਆਰ ਹੋਏ ਇਸ ਪਿੱਤਲ ਦੇ ਬੁੱਤ ਨੂੰ ਗਰੀਨਹੈੱਡ ਪਾਰਕ ਵਿਖੇ ਲਗਾਇਆ ਗਿਆ ਹੈ। ਸਿੱਖ ਸੋਲਜ਼ਰਜ਼ ਸੰਸਥਾ ਦੇ ਬੁਲਾਰੇ ਕਲਵਿੰਦਰ ਭੁੱਲਰ ਅਨੁਸਾਰ ਇਸ 6 ਫੁੱਟ ਆਕਾਰ ਦੇ ਬੁੱਤ ਨੂੰ ਸਥਾਪਿਤ ਕਰਨ ਵਿੱਚ ਸਥਾਨਕ ਸਿੱਖ ਭਾਈਚਾਰੇ ਦਾ ਸਾਥ ਬਾ-ਕਮਾਲ ਰਿਹਾ ਹੈ। ਇੱਥੋਂ ਦੇ ਉਤਸ਼ਾਹੀ ਭਾਈਚਾਰੇ ਕਰਕੇ ਹੀ ਹਡਰਜ਼ਫੀਲਡ ਨੂੰ ਇਹ ਬੁੱਤ ਸਥਾਪਿਤ ਕਰਨ ਲਈ ਚੁਣਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿੱਚ 83000 ਦੇ ਲਗਭਗ ਸਿੱਖ ਬਹਾਦਰ ਸ਼ਹੀਦ ਹੋਏ ਅਤੇ ਅਨੇਕਾਂ ਜ਼ਖ਼ਮੀ ਹੋਏ ਸਨ। ਉਹਨਾਂ ਸਭ ਨੂੰ ਆਪਣਾ ਮੋਹ ਸਤਿਕਾਰ ਭੇਂਟ ਕਰਨ ਦੇ ਜਰੀਏ ਵਜੋਂ ਇਹ ਬੁੱਤ ਹੋਂਦ ਵਿੱਚ ਆਇਆ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਅਜਿਹੇ ਸਮਾਰਕਾਂ ਉੱਪਰ ਲਿਖ ਸ਼ਬਦਾਵਲੀ ਨੂੰ ਪੜ੍ਹ ਕੇ ਮਾਣ ਮਹਿਸੂਸ ਕਰਦੀ ਰਹੇ।
ਇੰਗਲੈਂਡ ਦੇ ਸ਼ਹਿਰ ਹਡਰਜ਼ਫੀਲਡ ਵਿਖੇ ਵਿਸ਼ਵ ਜੰਗ ਦੇ ਸ਼ਹੀਦ ਸਿੱਖ ਸਿਪਾਹੀ ਦਾ ਬੁੱਤ ਸਥਾਪਿਤ
This entry was posted in ਅੰਤਰਰਾਸ਼ਟਰੀ.