ਚੰਡੀਗੜ੍ਹ – ਉੜੀਸਾ ਦੇ ਪੁਰੀ ਵਿੱਚ ਸਿਥਾਨਕ ਪ੍ਰਸ਼ਾਸਨ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ ਮੰਗੂ ਮੱਠ ਦਾ ਕੁਝ ਹਿੱਸਾ ਢਾਹ ਦਿੱਤਾ ਗਿਆ ਹੈ। ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ ਵਿੱਚ ਉੜੀਸਾ ਦੇ ਮੁਖਮੰਤਰੀ ਨਵੀਨ ਪਟਨਾਇਕ ਨੂੰ ਇਸ ਵੱਲ ਧਿਆਨ ਦੇਣ ਲਈ ਅਪੀਲ ਕੀਤੀ ਸੀ ਪਰ ਰਾਜ ਸਰਕਾਰ ਨੇ ਇਸ ਵੱਲ ਕੋਈ ਵੀ ਤਵਜੋਂ ਨਹੀਂ ਦਿੱਤੀ। ਇਸ ਸਬੰਧੀ ਸੁਪਰੀੰਮ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ। ਅਦਾਲਤ ਦੇ ਫੈਂਸਲੇ ਤੋਂ ਪਹਿਲਾਂ ਹੀ ਮੱਠ ਨੂੰ ਢਾਹੁਣਾ ਗੈਰ ਕਾਨੂੰਨੀ ਹੈ।
ਮੁੱਖਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਉੜੀਸਾ ਦੇ ਪੁਰੀ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮੱਠੂ ਦਾ ਕੁੱਝ ਹਿੱਸਾ ਪ੍ਰਸ਼ਾਸਨ ਵੱਲੋਂ ਢਾਹ ਦਿੱਤਾ ਗਿਆ ਹੈ.. ਜਦਕਿ ਮੈਂ 15 ਸਤੰਬਰ 2019 ਨੂੰ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਜੀ ਨੂੰ ਇਸ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚ ਸਕੇ। ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆਂ ਨੂੰ ਸਿੱਧੇ ਰਾਹੇ ਪਾਉਣ ਲਈ ਅਲੱਗ-ਅਲੱਗ ਥਾਵਾਂ ‘ਤੇ ਜਾ ਕੇ ਗਿਆਨਤਾ ਦਾ ਚਾਨਣ ਫੈਲਾਇਆ, ਜਗਨਨਾਥ ਪੁਰੀ ਨਾਲ ਵੀ ਸਾਡਾ ਖ਼ਾਸ ਰਿਸ਼ਤਾ ਹੈ, ਫਿਰ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮੱਠ ਦੇ ਕੁੱਝ ਹਿੱਸੇ ਨੂੰ ਢਾਹੁਣਾ ਨਿੰਦਾਯੋਗ ਹੈ।
I am shocked to hear that some part of Mangu Mutt in Puri Orrisa has been demolished. This is the year of Guru Nanak Dev Ji and the least we can do is to preserve his heritage. I would request Naveen Patnaik for immediate intervention.