ਲੰਡਨ – ਬ੍ਰਿਟੇਨ ਦੀਆਂ ਆਮ ਚੋਣਾਂ ਵਿੱਚ ਪ੍ਰਧਾਨਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ ਬਹੁਮੱਤ ਦੇ ਲਈ ਲੋੜੀਂਦਾ 326 ਦਾ ਅੰਕੜਾ ਪਾਰ ਕਰ ਲਿਆ ਹੈ। 1980 ਦੇ ਦਹਾਕੇ ਵਿੱਚ ਮਾਰਗਰੇਟ ਥੈਚਰ ਦੇ ਦੌਰ ਦੇ ਬਾਅਦ ਇਹ ਕੰਜ਼ਰਵੇਟਿਵ ਪਾਰਟੀ ਦੀ ਸੱਭ ਤੋਂ ਵੱਡੀ ਜਿੱਤ ਮੰਨੀ ਜਾ ਰਹੀ ਹੈ। ਹਾਊਸ ਆਫ ਕਾਮਨਜ਼ ਦੀ ਕੁਲ 650 ਸੀਟਾਂ ਵਿੱਚੋਂ 623 ਸੀਟਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ 364 ਸੀਟਾਂ ਤੇ ਜਿੱਤ ਪ੍ਰਾਪਤ ਕਰ ਲਈ ਹੈ। ਲੇਬਰ ਪਾਰਟੀ ਦੇ ਖਾਤੇ ਵਿੱਚ 201 ਸੀਟਾਂ ਹੀ ਗਈਆਂ ਹਨ।
ਲੇਬਰ ਪਾਰਟੀ ਦੀ 1935 ਤੋਂ ਬਾਅਦ ਸੱਭ ਤੋਂ ਵੱਡੀ ਹਾਰ ਹੋ ਰਹੀ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਨਾ ਕੇਵਲ ਜਾਨਸਨ ਨੂੰ ਦੁਬਾਰਾ ਸਤਾ ਦੀ ਚਾਬੀ ਦਿੱਤੀ ਹੈ ਬਲਿਕ ਬ੍ਰਿਟੇਨ ਦੇ ਯੌਰਪੀ ਯੂਨੀਅਨ ਤੋਂ ਵੱਖ ਹੋਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਯੌਰਪੀ ਸੰਘ ਨੇ ਬ੍ਰਿਟੇਨ ਤੋਂ ਵੱਖ ਹੋਣ ਮੱਤਲਬ ਬਰੇਗਜਿਟ ਦੀ ਸਮੇਂ ਸੀਮਾ ਨੂੰ ਅੱਗਲੇ ਸਾਲ ਦੀ 31 ਜਨਵਰੀ ਤੱਕ ਵਧਾ ਦਿੱਤਾ ਸੀ। ਕੰਜ਼ਰਵੇਟਿਵ ਪਾਰਟੀ ਨੂੰ ਪਿੱਛਲੀ ਵਾਰ ਨਾਲੋਂ 47 ਸੀਟਾਂ ਦਾ ਫਾਇਦਾ ਹੋਇਆ ਹੈ। ਦੂਸਰੀ ਤਰਫ਼ ਲੇਬਰ ਪਾਰਟੀ ਨੂੰ ਪਿੱਛਲੀ ਵਾਰ ਨਾਲੋਂ 59 ਸੀਟਾਂ ਘੱਟ ਮਿਲੀਆਂ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਾਨਸਨ ਨੂੰ ਇਸ ਭਾਰੀ ਜਿੱਤ ਤੇ ਵਧਾਈ ਦਿੱਤੀ ਹੈ।
ਲੇਬਰ ਪਾਰਟੀ ਦੇ ਨੇਤਾ ਜੇਰੇਮੀ ਨੇ ਨਤੀਜਿਆਂ ਤੇ ਅਫਸੋਸ ਜਾਹਿਰ ਕਰਦੇ ਹੋਏ ਕਿਹਾ, ‘ਲੇਬਰ ਪਾਰਟੀ ਦੇ ਲਈ ਇੱਕ ਬਹੁਤ ਨਿਰਾਸ਼ਾਜਨਕ ਰਾਤ ਹੈ।’