ਸ੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਹੋਣ ਵਾਲੇ ਸਮਾਗਮ ਦੀਆ ਸਮੁੱਚੀਆ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਚੀਫ ਖਾਲਸਾ ਦੀਵਾਨ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸ੍ਰੀ ਅੰਮ੍ਰਿਤਸਰ ਦੇ ਆਡੀਟੋਰੀਅਮ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਨੇਤਾਵਾ ਸ੍ਰ ਸੁਖਦੇਵ ਸਿੰਘ ਢੀਂਡਸਾ ਅਤੇ ਸ੍ਰ ਰਵੀਇੰਦਰ ਸਿੰਘ , ਸ੍ਰ ਸਿਮਰਜੀਤ ਸਿੰਘ ਬੈਂਸ ਨਾਲ ਗੱਲਬਾਤ ਕਰਕੇ ਸਾਝੇ ਰੂਪ ਵਿੱਚ ਸ੍ਰੌਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣ ਦਾ ਜੋ ਫੈਸਲਾ ਲਿਆ ਗਿਆ ਹੈ । ਉਸ ਮਹਾਨ ਇਤਿਹਾਸਕ ਦਿਹਾੜੇ ਦੀ ਸਫਲਤਾ ਲਈ ਆਪਣੀ ਸਭ ਦੀ ਜਿੰਮੇਵਾਰੀ ਬਹੁਤ ਵੱਡੀ ਹੈ । ਤੁਸੀ ਸਾਰੇ ਠੀਕ 11 ਵਜੇ ਸਮਾਗਮ ਵਾਲੀ ਜਗਾ ਆਪਣੇ ਸਾਥੀਆ ਨਾਲ ਪਹੁੰਚਣ ਦੀ ਕਿਰਪਾਲਤਾ ਕਰਨੀ ਉਹਨਾ ਨੇ ਨਾਲ ਆਉਣ ਵਾਲੇ ਗੁਰਸਿੱਖ ਸਾਥੀਆ ਨੂੰ ਬੇਨਤੀ ਹੈ ਕਿ ਉਹ ਨੀਲੀਆ ਪੀਲੀਆ ਕਾਲੀਆ ਦਸਤਾਰਾ ਸਜਾਉਣ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੌਕੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਅਕਾਲੀ ਲੀਡਰਸ਼ਿਪ ਅਹਿਮ ਐਲਾਨ ਕਰੇਗੀ। ਟਕਸਾਲੀ ਸੋਚ ਵਾਲੇ ਅਕਾਲੀ ਜਥੇਦਾਰਾ ਨੂੰ ਅਪੀਲ ਕੀਤੀ ਗਈ ਕਿ ਉਹ ਨਿਰਾਸਾ ਦੇ ਆਲਮ ਵਿੱਚੋ ਬਾਹਰ ਆਕੇ ਖਾਲਸਾ ਪੰਥ ਪੰਜਾਬ ਨੂੰ ਖੁਸ਼ਹਾਲ ਤੇ ਚੜਦੀਕਲਾ ਵਿੱਚ ਲਿਜਾਣ ਲਈ ਦ੍ਰਿੜ ਸੰਕਲਪ ਹੋਣ ਇਸੇ ਦੌਰਾਨ ਜਥੇਦਾਰ ਸੇਵਾ ਸਿੰਘ ਸੇਖਵਾ ਡਾਕਟਰ ਰਤਨ ਸਿੰਘ ਅਜਨਾਲਾ, ਸ੍ਰ ਬੀਰਦਵਿੰਦਰ ਸਿੰਘ, ਜਥੇਦਾਰ ਉਜਾਗਰ ਸਿੰਘ ਬਡਾਲੀ ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਸਮਾਗਮ ਦੀਆ ਤਿਆਰੀਆ ਤੇ ਪੂਰੀ ਨਜ਼ਰ ਰੱਖਣ ਲਈ ਸਰਗਰਮ ਹਨ । ਅਕਾਲੀ ਪ੍ਰੀਵਾਰਾ ਨਾਲ ਸਬੰਧਿਤ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ੍ਰ ਸਿਮਰਜੀਤ ਸਿੰਘ ਬੈਂਸ ਅਤੇ ਉਹਨਾ ਦੇ ਵੱਡੇ ਭਰਾ ਸ੍ਰ ਬਲਵਿੰਦਰ ਸਿੰਘ ਬੈਸ , ਸ੍ਰ ਮਨਜੀਤ ਸਿੰਘ ਜੀ ਕੇ , ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ, ਸ੍ਰ ਹਰਵਿੰਦਰ ਸਿੰਘ ਸਰਨਾ ਜਥੇਦਾਰ ਤਰਸੇਮ ਸਿੰਘ ਦਿੱਲੀ, ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਜਥੇਦਾਰ ਸੁਖਦੇਵ ਸਿੰਘ ਭੌਰ ਸਮੇਤ ਅਨੇਕ ਹੋਰ ਸੀਨੀਅਰ ਨੇਤਾਵਾ ਦੇ 14 ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚ ਚੁੱਕੇ ਹੈ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਹੰਕਾਰ ਵਿੱਚ ਗ੍ਰਸਤ ਬਾਦਲ ਪਰਿਵਾਰ ਤੇ ਉਹਨਾ ਦੇ ਚਹੇਤੇ ਹੁਣ ਅਕਾਲੀ ਦਲ ਨੂੰ ਬਰਬਾਦ ਕਰਨ ਤੋ ਬਾਅਦ ਸੰਗਤ ਦੀ ਸੇਵਾ ਕਰਨ ਦੇ ਵਿਖਾਵੇ ਕਰਕੇ ਭਲਾ ਕੀ ਸਾਬਤ ਕਰਨਾ ਚਾਹੁੰਦੇ ਹਨ । ਉਹਨਾ ਕਿਹਾ ਕਿ ਅਕਾਲੀ ਲੀਡਰਸ਼ਿਪ ਇਕਜੁੱਟ ਹੋਕੇ 14 ਦਸੰਬਰ ਨੂੰ ਖਾਲਸਾ ਪੰਥ ਨੂੰ 99 ਸਾਲ ਪਹਿਲਾ ਸਿਰਜੇ ਅਕਾਲੀ ਦਲ ਨੂੰ ਅਸਲ ਟਕਸਾਲੀ ਦਿੱਖ ਪ੍ਰਦਾਨ ਕਰਨ ਲਈ ਅਹਿਦ ਲੈਣਗੇ । ਇਸੇ ਦੌਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਮਨਮੋਹਨ ਸਿੰਘ ਸਠਿਆਲਾ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਰਤਨ ਸਿੰਘ ਅਜਨਾਲਾ ਦੇ ਸਪੁੱਤਰ ਸ੍ਰ ਅਮਰਪਾਲ ਸਿੰਘ ਬੋਨੀ , ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ, ਸ੍ਰ ਗੁਰਪ੍ਰੀਤ ਸਿੰਘ ਕਲਕੱਤਾ ਅਤੇ ਸ੍ਰ ਜਗਰੂਪ ਸਿੰਘ ਸੇਖਵਾ , ਡਾਕਟਰ ਮਨਜੀਤ ਸਿੰਘ ਭੌਮਾ, ਸ੍ਰ ਸਰਬਜੀਤ ਸਿੰਘ ਜੰਮੂ ਪੂਰੀ ਤਨਦੇਹੀ ਨਾਲ ਸਮਾਗਮ ਦੀਆ ਤਿਆਰੀਆ ਲਈ ਸਰਗਰਮ ਹਨ।
ਸ੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਦੀਆ ਤਿਆਰੀਆ ਮੁਕੰਮਲ ਕੱਲ ਇਤਿਹਾਸਕ ਫੈਸਲੇ ਹੋਣਗੇ
This entry was posted in ਪੰਜਾਬ.