ਤੰਦਰੁਸਤੀ ਇਕ ਵਰਦਾਨ ਹੈ, ਹਰ ਇਕ ਇੱਛਾ ਰਖਦਾ ਹੈ ਕਿ ਉਹ ਕਦੀ ਬਿਮਾਰ ਨਾ ਹੋਵੇ, ਪ੍ਰੰਤੂ ਕਈ ਵਾਰ ਪੁਰਾਣੀਆਂ ਗਲਤ ਧਾਰਨਾਵਾਂ ਅਣਜਾਣਪੁਣੇ ਵਿਚ ਗਲਤੀਆਂ ਹੋ ਜਾਂਦੀਆਂ ਹਨ ਜੋ ਤੱਥ ਅਜਜ ਸਚ ਹਨ, ਹੋ ਸਕਦਾ ਹੈ ਕਿ ਉਹ ਭਵਿੱਖ ਵਿਗਿਆਨ ਦੀ ਕਸੋਟੀ ਉਪਰ ਪੂਰੇ ਨਾ ਉਤਰਨ । ਸਿਹਤ ਅਤੇ ਵਿਗਿਆਨ ਵਿਚ ਕੁਝ ਵੀ ਅੰਤਿਮ ਸਚ ਨਹੀਂ ਹੁੰਦਾ। ਸਿਹਤ ਸਬੰਧੀ ਕੁਝ ਅਹਿਮ ਸੁਝਾਅ ਇਸ ਤਰ੍ਹਾਂ ਹਨ :-
1. ਟੁਥ ਪੇਸਟ ਵਿਚਲੇ ਫਲੋਰਾਈਡ ਦਾ ਪੂਰਾ ਲਾਭ ਨਾ ਲੈਣਾ :- ਆਮ ਤੌਰ ’ਤੇ ਸਵੇਰੇ ਉਠ ਕੇ ਟੁਥ ਬੁਰਥ ਉੱਤੇ ਟੁਥ ਪੇਸਟ ਲਗਾ ਕੇ ਬੁਰਸ਼ ਕੀਤਾ ਜਾਂਦਾ ਹੈ। ਪੇਸਟ ਵਿਚ ਦੰਦਾਂ ਦੀ ਸੰਭਾਲ ਲਈ, ਦੰਦਾਂ ਨੂੰ ਮੂੰਹ ਵਿਚ ਪੈਦਾ ਹੋ ਰਹੇ ਤੇਜ਼ਾਬ ਤੋਂ ਬਚਾਵ ਲਈ ਕੋਵੀਟੀਸੀਜ਼ ਬਣਨ ਤੋਂ ਰੋਕਣ ਆਦਿ ਲਈ ਫਲੋਰਾਈਡ ਨਾ ਦਾ ਰਸਾਇਣ ਪਾਇਆ ਹੁੰਦਾ ਹੈ।
ਪ੍ਰੰਤੂ ਆਮ ਤੌਰ ’ਤੇ ਵਿਅਕਤੀ ਕੇਵਲ 1 ਜਾਂ 2 ਮਿੰਟ ਹੀ ਬੁਰਥ ਕਰਦਾ ਹੈ। ਪਾਣੀ ਨਾਲ ਕੁਰਲੀਆਂ ਕਰਕੇ ਮੂੰਹ ਸਾਫ਼ ਕਰ ਲੈਂਦਾ ਹੈ। ਦੰਦਾਂ ਅਤੇ ਫਲੋਰਾਈਡ ਦਾ ਸੰਪਰਕ ਕੇਵਲ 1 ਜਾਂ 2 ਮਿੰਟ ਲਈ ਹੀ ਹੁੰਦਾ ਹੈ। ਫਲੋਰਾਈਡ ਦਾ ਪੂਰਾ ਲਾਭ ਨਹੀਂ ਲਿਆ ਜਾਂਦਾ। ਮਾਹਰਾਂ ਅਨੁਸਾਰ ਟੁਥ ਬੁਰਸ਼ ਕਰਨ ਸਮੇਂ ਇਕ ਵਾਰ ਝੱਗ ਬਾਹਰ ਕੱਢੋ। ਫਿਰ 30 ਮਿੰਟ ਲਈ ਪਾਣੀ, ਭੋਜਨ ਨੂੰ ਮੂੰਹ ਵਿਚ ਨਾ ਪਾਵੋ। ਇਸ ਤਰ੍ਹਾਂ ਕਰਨ ਨਾਲ ਫਲੋਰਾਈਡ ਆਪਣਾ ਪੂਰਾ ਅਸਰ ਦੇਵੇਗਾ।
2. ਥੁੱਕ ਵਿਚ ਰੋਗਾਣੂ ਨਾਸ਼ਕ ਹੁੰਦਾ ਹੈ :- ਥੁੱਕ ਵਿਚ 99 ਪ੍ਰਤੀਸ਼ਤ ਪਾਣੀ ਕੁੱਝ ਆਰੋਜੋਨਿਕ ਪਦਾਰਥ, ਯੁਰਿਕ ਏਸਿਡ, ਪ੍ਰੋਟੀਨ ਅਤੇ ਹਾਜ਼ਮੇ ਦੇ ਜੂਸ ਆਦਿ ਹੁੰਦੇ ਹਨ। ਕਈ ਵਾਰ ਕਿਸੇ ਕਾਰਨ ਕੋਈ ਸਟਲਗ ਜਾਂਦੀ ਹੈ। ਸਾਫ ਪਾਣੀ ਜਾਂ ਕੋਈ ਜਰਮ ਨਾਸ਼ਕ ਉਪਲਬਧ ਨਹੀਂ ਹੁੰਦਾ। ਉਸ ਹਾਲਤ ਵਿਚ ਚੋਟ ਤੋਂ ਧੂੜ, ਮਿੱਟੀ ਆਦਿ ਦੂਰ ਕਰਨ ਲਈ ਜੀਭ ਨਾਲ ਸਾਫ਼ ਕੀਤਾ ਜਾ ਸਕਦਾ ਹੈ।
3. ਰੇਸ਼ਮ ਦੇ ਸਰਹਾਣੇ ਦੇ ਕਵਰ :- ਹਰ ਇਕ ਵਿਅਕਤੀ ਦਿਨ ਵਿਚ 7/8 ਘੰਟੇ ਨੀਂਦ ਜਾਂ ਆਰਾਮ ਵੇਲੇ ਸਰਹਾਣੇ ਦੇ ਸੰਪਰਕ ਵਿਚ ਰਹਿੰਦਾ ਹੈ। ਸਰਹਾਣੇ ਦੇ ਫੈਬਰਿਕ ਦੀ ਚੋਣ ਬਹੁਤ ਜ਼ਰੂਰੀ ਹੈ। ਮਾਹਰਾਂ ਅਨੁਸਾਰ ਵਿਸ਼ਵ ਦੇ ਸਾਰੇ ਫੈਬਰਿਕ ਵਿਚ ਸਰਹਾਣੇ ਦੇ ਕਵਰ ਲਈ ਰੇਸ਼ਮ ਸਭ ਤੋਂ ਉਤਮ ਹੈ। ਬਾਹਰ ਚਮੜੀ ਦੀ ਦੋਸਤ ਹੈ। ਇਹ ਚਮੜੀ ਵਿਚ ਨਮੀ ਨਹੀਂ ਝੁਸਦੀ, ਚਮੜੀ ਉਤੇ ਜਰਮ ਦੀਆਂ (ਰਿੰਕਲ) ਨਹੀਂ ਬਣਾਉਂਦੀ। ਰੇਸ਼ਮ ਵਿਚ ਬਹੁਤ ਘੱਟ ਰਸਾਇਣ ਹੁੰਦੇ ਹਨ। ਕੀਟਾਣੂ ਉਲੀ ਨਹੀਂ ਲਗਦੀ। ਇਉਂ ਜਾਪਦਾ ਹੈ ਕਿ ਚਮੜੀ ਦਾ ਮੋਸਾਜ ਹੋ ਰਿਹਾ ਹੈ। ਸਖਤ ਫੈਬਰਿਕ ਚਮੜੀ ਉਤੇ ਝਰਮਦੀਆਂ ਪਾਉਂਦੇ ਹਨ।
4. ਪਲਾਸਟਿਕ ਦਾ ਸਟਰਾਅ :- ਪਾਣੀ, ਤਰਲ, ਸੋਢਾ ਆਦਿ ਪੀਣ ਲਈ ਕਾਗਜ਼ ਦੇ ਸਟਰਾਵ ਦੀ ਵਰਤੋਂ 1888 ਤੋਂ ਸ਼ੁਰੂ ਹੋਈ। ਸਮੇਂ ਦੇ ਨਾਲ-ਨਾਲ ਕਾਗਜ਼ ਦੀ ਥਾਂ ਪਲਾਸਟਿਕ ਸਟਾਰਾਵ ਵਰਤੋਂ ਵਿਚ ਆਉਣ ਲੱਗੇ। ਇਨ੍ਹਾਂ ਸਟਰਾਵ ਵਿਚ ਪੋਲੀਪਰੋਪਾਈਲੀਨ ਰਸਾਇਣ ਹੁੰਦਾ ਹੈ, ਜੋ ਭੋਜਨ ਤੇ ਇਨ੍ਹਾਂ ਰਾਹੀਂ ਸਰੀਰ ਵਿਚ ਪਹੁੰਚ ਜਾਂਦਾ ਹੈ ਅਤੇ ਕਈ ਬਿਮਾਰੀਆਂ ਲਈ ਜ਼ਿੰਮੇਵਾਰ ਹੁੰਦੇ ਹਨ।
ਕਈ ਮੁਲਕਾਂ ਵਿਚ ਪਲਾਸਟਿਕ ਦੇ ਸਟਰਾਅ ਉੱਤੇ ਪਾਬੰਦੀ ਲੱਗ ਚੁੱਕੀ ਹੈ। ਕਾਗਜ਼, ਸਿਲੀਕੋਨ, ਸਟੀਲ ਆਦਿ ਦੇ ਸਟਰਾਵ ਵਰਤੇ ਜਾਣ ਲੱਗੇ ਹਨ।
5. ਸਵੇਰੇ ਉਠਦੇ ਸਾਰ ਬਿਸਤਰਾ ਇਕੱਠਾ ਕਰਨਾ :- ਸਦੀਆਂ ਤੋਂ ਸਵੇਰ ਉਠਦੇ ਸਾਰ ਬਿਸਤਰਾ ਇਕੱਠਾ ਕਰਨ ਦਾ ਰਿਵਾਜ਼ ਹੈ, ਪ੍ਰੰਤੂ ਮਾਹਰਾਂ ਅਨੁਸਾਰ ਇਹ ਸਿਹਤ ਲਈ ਉਚਿਤ ਨਹੀਂ ਹੈ। ਰਾਤ ਸੌਂਦੇ ਸਮੇਂ ਵਿਅਕਤੀ ਵਿਚ ਸਾਹ ਰਾਹੀਂ ਵਾਸ਼ਪ ਅਤੇ ਪਸੀਨੇ ਵਿਚ ਵਾਸਪ ਨਿਕਲਦੇ ਰਹਿੰਦੇ ਹਨ। ਬਿਸਤਰੇ ਵਿਚ ਨਿੱਘ ਹੁੰਦਾ ਹੈ। ਨਮੀ ਅਤੇ ਨਿੱਘ ਕਾਰਨ ਛੋਟੇ ਜੀਵ (ਡਸਟ ਮਾਈਟਸ) ਦੀ ਸੰਖਿਆ ਵਧਦੀ ਰਹਿੰਦੀ ਹੈ।
ਜਦੋਂ ਸਵੇਰ ਵੇਲੇ ਬਿਸਤਰਾ ਇਕੱਠਾ ਕੀਤਾ ਜਾਂਦਾ ਹੈ, ਤਦ ਮਹੀਨ ਜੀਵ ਨਿੱਘ/ਨਮੀ ਮਿਲਦੀ ਰਹਿੰਦੀ ਹੈ ਅਤੇ ਜੀਵ ਦੀ ਗਿਣਤੀ ਸਾਰਾ ਦਿਨ ਵਧਦੀ ਰਹਿੰਦੀ ਹੈ। ਚਾਹੇ ਇਹ ਜੀਵ ਤੰਦਰੁਸਤ ਵਿਅਕਤੀ ਦਾ ਨੁਕਸਾਲ ਨਹੀਂ ਕਰਦੇ, ਪ੍ਰੰਤੂ ਐਲਰਜ਼ੀ ਅਤੇ ਅਸਰਦਾਰ ਦੇ ਮਰੀਜਾਂ ਨੂੰ ਨੱਕ ਘੁੱਟ ਸਕਦਾ ਹੈ, ਨੱਕ ਵਗ ਸਕਦਾ ਹੈ, ਨਿੱਛਾਂ ਆ ਸਕਦੀਆਂ ਹਨ। ਅਸਥਮੇ ਦਾ ਦੌਰਾ ਪੈ ਸਕਦਾ ਹੈ। ਚਮੜੀ ਲਾਲ ਹੋ ਸਕਦੀ ਹੈ।
6. ਮੀ-ਟਾਈਮ :- ਅਜ ਕਲ ਦੌੜ ਭੱਜ ਦੇ ਸਮੇਂ ਵਿਚ ਹਰ ਇਕ ਸਮੇਂ ਦੀ ਘਾਟ ਦੀ ਗੱਲ ਕਰਦਾ ਹੈ। ਫਲਸਰੂਪ ਕਿਸੇ ਕੋਲ ਆਪਣੇ ਲਈ ਸਮਾਂ ਨਹੀਂ ਹੈ, ਪ੍ਰੰਤੂ ਮਾਹਰਾਂ ਅਨੁਸਾਰ ਕਿ ਹਰ ਸਮੇਂ ਕਿਸੇ ਨਾ ਕਿਸੇ ਕੰਮ ਵਿਚ ਰੁਝੇ ਰਹਿਣ ਕਾਰਨ ਮਾਨਸਿਕ ਤਨਾਵ ਅਤੇ ਤੰਦਰੁਸਤੀ ਉਤੇ ਮਾੜਾ ਅਸਰ ਪੈਂਦਾ ਹੈ, ਕਈ ਛੋਟੀਆਂ-ਮੋਟੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਸਰੀਰ ਦੇ ਸੈਲਾਂ ਨੂੰ ਕੁਝ ਅਰਾਮ ਚਾਹੀਦਾ ਹੈ। ਸਰੀਰ ਦੀਆਂ ਬੈਟਰੀਆਂ ਨੇ ਚਾਰਜ ਹੋਣਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਰੋਜ਼ ਲਗਭਗ 30 ਮਿੰਟ ਦਾ ਸਮਾਂ ਕੇਵਲ ਆਪਣੇ ਲਈ ਕੱਢੋ। ਇਹ ਇਕ ਵਾਰ ਹੋਵੇ ਜਾਂ 2/3 ਹਿੱਸਿਆਂ ਵਿਚ ਹੋਵੇ।
ਮੀ ਸਮੇਂ ਵਿਚ ਸੈਰ ਕੀਤੀ ਜਾ ਸਕਦੀ ਹੈ। ਕਸਰਤ ਹੋ ਸਕਦੀ ਹੈ, ਲਿਖਿਆ ਜਾ ਸਕਦਾ ਹੈ, ਕਿਤਾਬ ਪੜ੍ਹੀ ਜਾ ਸਕਦੀ, ਸੰਗੀਤ ਸੁਣਿਆ ਜਾ ਸਕਦਾ ਹੈ। ਲਾਨ ਵਿਚ ਬੈਠ ਕੇ ਕਾਫ ਦਾ ਕੋਪ ਪੀਤਾ ਜਾ ਸਕਦਾ ਹੈ, ਹੋਬੀ ਵਿਚ ਮਗਨ ਹੋਇਆ ਜਾ ਸਕਦਾ ਹੈ ਆਦਿ।
ਮੀ ਟਾਈਮ ਵਿਅਕਤੀ ਨੂੰ ਤਨਾਵ-ਰਹਿਦ, ਜਰਖੇਜ, ਇਸ ਆਤਮ ਵਿਸ਼ਵਾਸ਼ੀ, ਭਰੋਸੇਯੋਗ ਉਪਜਾਉ ਸਪਸ਼ਟ ਸੋਚ, ਹਾਂ ਪੱਖੀ ਸੋਚ, ਘੱਟ ਨਿਰਭਰਤਾ ਅਤੇ ਕਈ ਬਿਮਾਰੀਆਂ ਤੋਂ ਦੂਰ ਰਖਦੀ ਹੈ।