ਫ਼ਤਹਿਗੜ੍ਹ ਸਾਹਿਬ – “ਸੈਟਰ ਦੇ ਮੁਤੱਸਵੀ ਹੁਕਮਰਾਨ ਅਤੇ ਉਨ੍ਹਾਂ ਦੇ ਗੈਰ-ਕਾਨੂੰਨੀ ਅਤੇ ਅਣਮਨੁੱਖੀ ਹੁਕਮਾਂ ਉਤੇ ਅਮਲ ਕਰਨ ਵਾਲੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਬਠਿੰਡਾ ਜੇਲ੍ਹ ਵਿਚ ਲੰਮੇਂ ਸਮੇਂ ਤੋਂ ਬੰਦੀ ਬਣਾਏ ਗਏ ਭਾਈ ਰਮਨਦੀਪ ਸਿੰਘ ਸੰਨੀ ਉਤੇ ਜੋ ਮੋਹਾਲੀ ਦੀ ਜਾਲਮ ਪੁਲਿਸ ਅਤੇ ਸਿੱਖ ਵਿਰੋਧੀ ਅਫ਼ਸਰਸ਼ਾਹੀ ਵੱਲੋਂ ਤੱਥਾਂ ਤੋ ਕੋਹਾ ਦੂਰ ਝੂਠਾਂ ਆਧਾਰ ਬਣਾਕੇ ਦੇਸ਼ ਵਿਰੋਧੀ ਧਾਰਾਵਾਂ ਲਗਾਕੇ ਜੋ ਇਕ ਹੋਰ ਝੂਠਾਂ ਕੇਸ ਦਰਜ ਕਰ ਦਿੱਤਾ ਗਿਆ ਹੈ, ਇਹ ਹੁਕਮਰਾਨਾਂ ਦੇ ਸਿੱਖ ਨੌਜ਼ਵਾਨੀ ਵਿਰੁੱਧ ਨਫ਼ਰਤ ਭਰੀ ਅਤੇ ਅਣਮਨੁੱਖੀ ਕਾਰਵਾਈਆ ਨੂੰ ਪ੍ਰਤੱਖ ਰੂਪ ਵਿਚ ਸਪੱਸਟ ਕਰਦੀ ਹੈ । ਇਸ ਕੀਤੇ ਗਏ ਦੁੱਖਦਾਇਕ ਅਮਲ ਦੀ ਜਿਥੇ ਅਸੀਂ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ, ਉਥੇ ਸੈਂਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਹਕੂਮਤ ਨੂੰ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਖ਼ਬਰਦਾਰ ਵੀ ਕਰਦੇ ਹਾਂ ਕਿ ਅਜਿਹੀਆ ਕਾਰਵਾਈਆ ਨੂੰ ਅਸੀਂ ਬਿਲਕੁਲ ਬਰਦਾਸਤ ਨਹੀਂ ਕਰਾਂਗੇ ਅਤੇ ਨਾ ਹੀ ਜੇਲ੍ਹਾਂ ਵਿਚ ਬੰਦੀ ਸਿੱਖਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਅਮਲਾਂ ਨੂੰ ਸਹਿਣ ਕਰਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਹਾਲੀ ਪੁਲਿਸ ਵੱਲੋਂ ਹੁਕਮਰਾਨਾਂ ਦੇ ਗੈਰ-ਵਿਧਾਨਿਕ ਜੁਬਾਨੀ ਹੁਕਮਾਂ ਨੂੰ ਪ੍ਰਵਾਨ ਕਰਕੇ ਸ. ਰਮਨਦੀਪ ਸਿੰਘ ਬੰਦੀ ਬਠਿੰਡਾ ਜੇਲ੍ਹ ਉਤੇ ਇਕ ਹੋਰ ਦੇਸ਼ ਵਿਰੋਧੀ ਕੇਸ ਦਰਜ ਕਰਨ ਦੀ ਕਾਰਵਾਈ ਵਿਰੁੱਧ ਸਖ਼ਤ ਨੋਟਿਸ ਲੈਦੇ ਹੋਏ ਅਤੇ ਹੁਕਮਰਾਨਾਂ ਨੂੰ ਅਜਿਹੇ ਅਮਲਾਂ ਦੀ ਬਦੌਲਤ ਨਿਕਲਣ ਵਾਲੇ ਭਿਆਨਕ ਨਤੀਜਿਆ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਇਹ ਕੌਮ ਵਿਰੋਧੀ ਸਿਲਸਿਲਾ ਕਾਫ਼ੀ ਲੰਮੇਂ ਸਮੇਂ ਤੋਂ ਮੁਤੱਸਵੀ ਜਮਾਤਾਂ ਅਤੇ ਹੁਕਮਰਾਨਾਂ ਦੀਆਂ ਸਾਜ਼ਿਸਾਂ ਨੂੰ ਨੇਪਰੇ ਚਾੜ੍ਹਨ ਹਿੱਤ ਅਤੇ ਪੰਜਾਬ ਪੁਲਿਸ ਦੀ ਅਫ਼ਸਰਸ਼ਾਹੀ ਤਰੱਕੀਆ ਪ੍ਰਾਪਤ ਕਰਨ ਅਤੇ ਹੁਕਮਰਾਨਾਂ ਨੂੰ ਖੁਸ਼ ਕਰਨ ਦੀ ਸੋਚ ਅਧੀਨ ਕਰਦੀ ਆ ਰਹੀ ਹੈ । ਜਦੋਂਕਿ ਅਜਿਹੇ ਝੂਠੇ ਕੇਸਾਂ ਵਿਚੋਂ ਸਾਡੇ ਬੰਦੀ ਸਿੱਖ ਨੌਜ਼ਵਾਨ ਬਾਇੱਜ਼ਤ ਢੰਗ ਨਾਲ ਬਰੀ ਹੁੰਦੇ ਆ ਰਹੇ ਹਨ। ਕਿਉਂਕਿ ਪੁਲਿਸ ਅਤੇ ਸਰਕਾਰ ਕੋਲ ਅਜਿਹੇ ਝੂਠੇ ਕੇਸਾਂ ਨੂੰ ਸਾਬਤ ਕਰਨ ਲਈ ਕੋਈ ਆਧਾਰ ਹੀ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਮੇਰੇ ਉਤੇ ਵੀ ਹੁਕਮਰਾਨਾਂ ਨੇ ਅਜਿਹੇ ਬLਗਾਵਤ, ਦੇਸ਼ਧ੍ਰੋਹੀ ਅਤੇ ਮਰਹੂਮ ਇੰਦਰਾ ਗਾਂਧੀ ਨੂੰ ਕਤਲ ਦੀ ਸਾਜ਼ਿਸ ਕਰਨ ਦੇ ਕੋਈ 75 ਦੇ ਕਰੀਬ ਕੇਸ ਦਰਜ ਕੀਤੇ ਸਨ । ਜਿਨ੍ਹਾਂ ਵਿਚੋਂ ਦਾਸ ਸਭ ਕੇਸਾਂ ਵਿਚੋਂ ਬਾਇੱਜ਼ਤ ਅਦਾਲਤਾਂ ਤੋਂ ਬਰੀ ਹੋ ਚੁੱਕਾ ਹੈ । ਇਸ ਗੱਲ ਨੂੰ ਸਾਬਤ ਕਰਦੇ ਹਨ ਕਿ ਮੇਰੇ ਵਰਗੇ ਇਨਸਾਫ਼, ਸੱਚ ਅਤੇ ਹੱਕ ਦੀ ਆਵਾਜ਼ ਉਠਾਉਣ ਵਾਲੇ ਅਤੇ ਸਿੱਖ ਕੌਮ ਦੀ ਆਨ-ਸ਼ਾਨ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਨ ਵਾਲੇ ਸਿੱਖਾਂ ਉਤੇ ਹੁਕਮਰਾਨ ਲੰਮੇਂ ਸਮੇਂ ਤੋਂ ਮੰਦਭਾਵਨਾ ਅਧੀਨ ਅਜਿਹਾ ਕਰਦੇ ਆ ਰਹੇ ਹਨ । ਅੱਜ ਸਿੱਖ ਕੌਮ ਅਮਰੀਕਾ, ਕੈਨੇਡਾ, ਜਰਮਨ, ਬਰਤਾਨੀਆ ਅਤੇ ਹੋਰ ਯੂਰਪਿੰਨ ਮੁਲਕਾਂ ਵਿਚ ਉਥੋਂ ਦੀਆਂ ਹਕੂਮਤਾਂ ਵਿਚ ਜ਼ਿੰਮੇਵਾਰੀਆ ਨਿਭਾਅ ਰਹੀ ਹੈ ਅਤੇ ਸਿੱਖ ਕੌਮ ਦੀ ਆਜ਼ਾਦੀ ਦਾ ਕੇਸ ਕੌਮਾਂਤਰੀ ਪੱਧਰ ਤੇ ਪਹੁੰਚ ਚੁੱਕਾ ਹੈ । ਅੱਜ ਪੁਲਿਸ ਅਤੇ ਹੁਕਮਰਾਨਾਂ ਦੇ ਅਜਿਹੇ ਬਣਾਏ ਜਾ ਰਹੇ ਝੂਠੇ ਕੇਸਾਂ ਤੋਂ ਸਭ ਮੁਲਕਾਂ ਤੇ ਉਨ੍ਹਾਂ ਦੀਆਂ ਹਕੂਮਤਾਂ ਨੂੰ ਭਰਪੂਰ ਜਾਣਕਾਰੀ ਮਿਲ ਚੁੱਕੀ ਹੈ । ਇਸ ਲਈ ਅਜਿਹੇ ਅਮਲ ਕਰਕੇ ਨਾ ਤਾਂ ਹੁਕਮਰਾਨ ਅਤੇ ਪੁਲਿਸ ਜ਼ਬਰ ਸਾਨੂੰ ਆਪਣੀ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਕਰਨ ਤੋਂ ਦੂਰ ਕਰਦਾ ਹੈ ਅਤੇ ਨਾ ਹੀ ਸਿੱਖ ਕੌਮ ਨੂੰ ਸਿਆਸਤਦਾਨ ਬਦਨਾਮ ਕਰਨ ਵਿਚ ਕਾਮਯਾਬ ਹੋ ਸਕਦੇ ਹਨ । ਇਸ ਲਈ ਅਸੀਂ ਮੋਹਾਲੀ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਫਿਰ ਚੇਤਾਵਨੀ ਦਿੰਦੇ ਹਾਂ ਕਿ ਭਾਈ ਰਮਨਦੀਪ ਸਿੰਘ ਸੰਨੀ ਬਠਿੰਡਾ ਜੇਲ੍ਹ ਤੇ ਪਾਏ ਝੂਠੇ ਕੇਸ ਨੂੰ ਤੁਰੰਤ ਮਨਸੂਖ ਕਰਨ ਅਤੇ ਜੇਲ੍ਹਾਂ ਵਿਚ ਬੈਠੇ ਸਿੰਘਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਪ੍ਰੇਸ਼ਾਨ ਕਰਨਾ ਬੰਦ ਕਰਨ । ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੈਂਟਰ ਦੀ ਹਕੂਮਤ ਨੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੋਂ ਪਹਿਲੇ ਇਹ ਐਲਾਨ ਕੀਤਾ ਸੀ ਕਿ 20-20, 25-25 ਸਾਲਾ ਤੋਂ ਬੰਦੀ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਅਤੇ ਹੋਰਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਮਨੁੱਖਤਾ ਪੱਖੀ ਸੋਚ ਤੇ ਪਹਿਰਾ ਦਿੰਦਿਆ ਰਿਹਾਅ ਕੀਤਾ ਜਾਵੇਗਾ । ਇਹ ਵੀ ਬਚਨ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਤੁਰੰਤ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਾਂਗੇ । ਜਿਸ ਉਤੇ ਪੰਜਾਬ ਅਤੇ ਸੈਂਟਰ ਦੀਆਂ ਸਰਕਾਰਾਂ ਮੁਨਕਰ ਹੋ ਕੇ ਸਿੱਖ ਕੌਮ ਨੂੰ ਧੋਖਾ ਦੇ ਰਹੀਆ ਹਨ । ਜਿਸਦਾ ਕੌਮਾਂਤਰੀ ਪ੍ਰਭਾਵ ਹੋਰ ਵੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ । ਇਸ ਲਈ ਅਜਿਹੇ ਸਿੱਖ ਵਿਰੋਧੀ ਅਮਲਾਂ ਨੂੰ ਬੰਦ ਕੀਤਾ ਜਾਵੇ ।