ਠੰਡੇ ਬੁਰਜ ਤੋਂ ਮਾਂ ਗੁਜਰੀ,
ਜਦ ਵੇਖ ਰਹੀ ਸੀ ਲਾਲਾਂ ਨੂੰ।
ਬੱਚਿਉ ਧਰਮ ਬਚਾ ਕੇ ਰਖਣਾ,
ਕਹਿੰਦੀ ਗੁਰਾਂ ਦੇ, ਲਾਲਾਂ ਨੂੰ।
ਰਾਤ ਪੋਹ ਦੀ ਠੰਡ ਕਹਿਰ ਦੀ,
ਗੱਲ ਸੁਣਾਵਾਂ ਤੱੜਕ ਪਹਿਰ ਦੀ।
ਮਾਂ ਗੁਜਰੀ ਨੇ ਦੱਬ ਲਿਆ ਸੀ,
ਜੁਲਮ ਦੇ ਆਏ ਭੁਚਾਲਾਂ ਨੂੰ।
ਠੰਡੇ ਬੁਰਜ ਤੋਂ ਮਾਂ ਗੁਜਰੀ,
ਜਦ ਵੇਖ ਰਹੀ ਸੀ ਲਾਲਾਂ ਨੂੰ।
ਬੱਚਿਉ ਧਰਮ ਬਚਾ ਕੇ ਰਖਣਾ,
ਕਹਿੰਦੀ ਗੁਰਾਂ ਦੇ ਲਾਲਾਂ ਨੂੰ।
ਹੱਥੀਂ ਤੋਰੇ ਗੁਰੁ, ਤੇਗ਼ ਬਹਾਦਰ,
ਬਣਕੇ ਹਿੰਦ ਧਰਮ ਦੀ ਚਾਦਰ।
ਦਿਲ ਦਰਿਆ, ਸਮੁੰਦਰੋਂ ਡੂੰਘੇ,
ਮਾਂ ਭੁੱਲੀ, ਸਭ ਖਿਆਲਾਂ ਨੂੰ।
ਠੰਡੇ ਬੁਰਜ ਤੋਂ ਮਾਂ ਗੁਜਰੀ,
ਜਦ ਵੇਖ ਰਹੀ ਸੀ ਲਾਲਾਂ ਨੂੰ।
ਬੱਚਿਉ ਧਰਮ ਬਚਾ ਕੇ ਰਖਣਾ,
ਕਹਿੰਦੀ ਗੁਰਾਂ ਦੇ ਲਾਲਾਂ ਨੂੰ।
ਫਤਹਿ ਸਿੰਘ ਤੇ ਜ਼ੋਰਾਵਰ ਜੀ,
ਮੌਤ ਤੋਂ ਦੋਵੇਂ ਹੀ, ਬੇ-ਡਰ ਸੀ।
ਚਿਣ ਦਿਤਾ ਸੀ ਨੀਹਾਂ ਅੰਦਰ,
ਨਿੱਕਿਆਂ-ਨਿੱਕਿਆਂ ਬਾਲਾਂ ਨੂੰ।
ਠੰਡੇ ਬੁਰਜ ਤੋਂ ਮਾਂ ਗੁਜਰੀ,
ਜਦ ਵੇਖ ਰਹੀ ਸੀ ਲਾਲਾਂ ਨੂੰ।
ਬੱਚਿਉ ਧਰਮ ਬਚਾ ਕੇ ਰਖਣਾ,
ਕਹਿੰਦੀ ਗੁਰਾਂ ਦੇ ਲਾਲਾਂ ਨੂੰ।
ਇਹ ਹੈ ਦੁੱਖਾਂ ਭਰੀ ਕਹਾਣੀ,
“ਸੁਹਲ” ਲਾਲਾਂ ਦੀ ਕੁਰਬਾਨੀਂ।
ਦੁਨੀਆਂ ਸਾਰੀ ਜਾਣ ਗਈ ਸੀ,
ਮੁਗਲ ਦੀਆਂ ਸਭ ਚਾਲਾਂ ਨੂੰ।
ਠੰਡੇ ਬੁਰਜ ਤੋਂ ਮਾਂ ਗੁਜਰੀ,
ਜਦ ਵੇਖ ਰਹੀ ਸੀ ਲਾਲਾਂ ਨੂੰ।
ਬੱਚਿਉ ਧਰਮ ਬਚਾ ਕੇ ਰਖਣਾ,
ਕਹਿੰਦੀ ਗੁਰਾਂ ਦੇ, ਲਾਲਾਂ ਨੂੰ।