ਬਗਦਾਦ – ਇਰਾਕ ਵਿੱਚ ਅਮਰੀਕੀ ਹਵਾਈ ਹਮਲੇ ਵਿੱਚ ਮਾਰੇ ਗਏ ਮੇਜਰ ਜਨਰਲ ਕਾਸਿਮ ਸੁਲੇਮਾਨੀ ਅਤੇ ਇਰਾਕੀ ਮਿਲਸਿ਼ਆ ਨੇਤਾ ਅਬੂ ਮਹਿਦੀ ਅਲ-ਮੁਹਾਂਡਿਸ ਦੇ ਲਈ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਸੜਕਾਂ ਤੇ ਉਤਰੇ ਹਨ।ਸੁਲੇਮਾਨੀ ਸਮੇਤ ਹੋਰ ਲੋਕਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਜਲੂਸ ਕੱਢ ਰਹੇ ਹਨ। ਲੋਕ ਆਪਣੇ ਹੱਥਾਂ ਵਿੱਚ ਹਰਮਨ ਪਿਆਰੇ ਨੇਤਾ ਦੀਆਂ ਤਸਵੀਰਾਂ ਅਤੇ ਪੋਸਟਰ ਲੈ ਕੇ ਸੋਗ ਜਾਹਿਰ ਕਰ ਰਹੇ ਹਨ।
ਵਰਨਣਯੋਗ ਹੈ ਕਿ ਹਾਲ ਹੀ ਵਿੱਚ ਬਗਦਾਦ ਏਅਰਪੋਰਟ ਤੇ ਅਮਰੀਕਾ ਵੱਲੋਂ ਕੀਤੀ ਗਈ ਏਅਰ ਸਟਰਾਈਕ ਵਿੱਚ ਸੁਲੇਮਾਨੀ ਦੀ ਮੌਤ ਹੋ ਗਈ ਸੀ।ਅਮਰੀਕਾ ਦੇ ਇਸ ਹਮਲੇ ਨਾਲ ਮਿਡਲ ਈਸਟ ਦੀ ਸਥਿਤੀ ਫਿਰ ਤੋਂ ਗੰਭੀਰ ਹੋ ਗਈ ਹੈ। ਇਸ ਨਾਲ ਅਮਰੀਕਾ ਅਤੇ ਈਰਾਨ ਦਰਮਿਆਨ ਹਾਲਾਤ ਹੋਰ ਵੀ ਤਣਾਅਪੂਰਣ ਹੋ ਗਏ ਹਨ। ਅਜਿਹਾ ਲਗ ਰਿਹਾ ਹੈ ਜਿਸ ਤਰ੍ਹਾਂ ਮਿਡਲ ਈਸਟ ਵਿੱਚ ਦੁਬਾਰਾ ਤੋਂ ਗਲਫ ਵਾਰ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਰਾਕ ਦੀ ਜ਼ਮੀਨ ਤੇ ਮਾਰੇ ਗਏ ਨੇਤਾਵਾਂ ਨੂੰ ਲੈ ਕੇ ਅਮਰੀਕਾ ਦੀ ਆਲੋਚਨਾ ਕਰ ਰਹੇ ਹਨ।ਵਿਸ਼ਵ ਦੇ ਹੋਰ ਵੀ ਕਈ ਦੇਸ਼ਾਂ ਤੇ ਇਸ ਦਾ ਬੁਰਾ ਪ੍ਰਭਾਵ ਪਵੇਗਾ। ਮੇਜਰ ਜਨਰਲ ਕਾਸਿਮ ਈਰਾਨ ਦੇ ਦੂਸਰੇ ਸੱਭ ਤੋਂ ਵੱਧ ਤਾਕਤਵਰ ਵਿਅਕਤੀ ਸਨ।