ਫ਼ਤਹਿਗੜ੍ਹ ਸਾਹਿਬ – “ਜੇ.ਐਨ.ਯੂ. ਵਿਖੇ ਅਮਨਮਈ ਅਤੇ ਜਮਹੂਰੀਅਤ ਢੰਗਾਂ ਰਾਹੀ ਸੰਘਰਸ਼ ਕਰ ਰਹੀ ਜਵਾਹਰ ਲਾਲ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਮੈਬਰਾਂ ਉਤੇ ਬੀਤੇ ਕੁਝ ਦਿਨ ਪਹਿਲੇ ਕਿਰਪਾਨਾਂ, ਲਾਠੀਆ ਅਤੇ ਹੋਰ ਮਾਰੂ ਹਥਿਆਰਾਂ ਰਾਹੀ ਨਕਾਬਪੋਸਾਂ ਵੱਲੋਂ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਹਿੰਦੂ ਰੱਖਿਆ ਦਲ ਦੇ ਪਿੰਕੀ ਚੌਧਰੀ ਨੇ ਲੈ ਲਈ ਹੈ, ਤਾਂ ਹੁਣ ਇਸ ਵਿਚ ਕੀ ਸ਼ੱਕ ਬਾਕੀ ਰਹਿ ਗਿਆ ਹੈ ਕਿ ਉਪਰੋਕਤ ਹਿੰਦੂ ਰੱਖਿਆ ਦਲ ਦੀ ਸਰਪ੍ਰਸਤੀ ਹੁਕਮਰਾਨ, ਪੁਲਿਸ ਅਤੇ ਗੁੰਡਾ ਅਨਸਰ ਕਰ ਰਿਹਾ ਸੀ ? ਹੁਣ ਹੁਕਮਰਾਨਾਂ ਦਾ ਕਾਨੂੰਨੀ ਪ੍ਰਕਿਰਿਆ ਅਧੀਨ ਇਹ ਪਹਿਲਾ ਫਰਜ ਬਣ ਜਾਂਦਾ ਹੈ ਕਿ ਜਿਸ ਜਥੇਬੰਦੀ ਨੇ ਇਹ ਦਹਿਸਤਗਰਦੀ ਕਰਦੇ ਹੋਏ ਕਾਨੂੰਨ ਨੂੰ ਆਪਣੇ ਹੱਥ ਵਿਚ ਲਿਆ ਹੈ ਅਤੇ ਯੂਨੀਵਰਸਿਟੀਆ ਅਤੇ ਵਿਦਿਅਕ ਅਦਾਰਿਆ ਦੇ ਮਾਹੌਲ ਨੂੰ ਗੰਧਲਾ ਕੀਤਾ ਹੈ, ਉਸ ਜਥੇਬੰਦੀ ਅਤੇ ਉਸਦੇ ਮੈਬਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਫੌਰੀ ਕਾਨੂੰਨੀ ਕਾਰਵਾਈ ਕਰੇ ਅਤੇ ਜਿਨ੍ਹਾਂ ਸਿਆਸਤਦਾਨਾਂ ਜਾਂ ਅਫ਼ਸਰਸ਼ਾਹੀ ਨੇ ਉਪਰੋਕਤ ਹਮਲਾਵਰਾਂ ਦੀ ਸਰਪ੍ਰਸਤੀ ਕੀਤੀ ਹੈ, ਉਨ੍ਹਾਂ ਦੇ ਮਨੁੱਖਤਾ ਵਿਰੋਧੀ ਚਿਹਰਿਆ ਨੂੰ ਮੁਲਕ ਨਿਵਾਸੀਆ ਦੇ ਸਾਹਮਣੇ ਲਿਆਂਦਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਹਿੰਦੂਤਵ ਹੁਕਮਰਾਨਾਂ ਵੱਲੋਂ ਹਿੰਦੂ ਸੰਗਠਨਾਂ ਨੂੰ ਦਿੱਤੀ ਜਾ ਰਹੀ ਸਰਪ੍ਰਸਤੀ ਅਤੇ ਉਨ੍ਹਾਂ ਵੱਲੋਂ ਯੂਨੀਵਰਸਿਟੀਆ ਤੇ ਵਿਦਿਅਕ ਅਦਾਰਿਆ ਵਿਚ ਕੀਤੀ ਜਾ ਰਹੀ ਗੁੰਡਾਗਰਦੀ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਹੁਕਮਰਾਨਾਂ ਨੂੰ ਤੁਰੰਤ ਕਾਨੂੰਨੀ ਵਿਵਸਥਾਂ ਦੇ ਮੁੱਦੇ ਨੂੰ ਮੁੱਖ ਰੱਖਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੀ ਜੋਰਦਾਰ ਗੁਜ਼ਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਬਿਨ੍ਹਾਂ ਹਕੂਮਤੀ ਸਰਪ੍ਰਸਤੀ ਤੋਂ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਜੋ ਆਰ.ਐਸ.ਐਸ-ਬੀਜੇਪੀ ਦੀ ਹੀ ਇਕ ਨੌਜ਼ਵਾਨਾਂ ਦੀ ਸਾਂਖਾ ਹੈ, ਉਸ ਵੱਲੋਂ ਅਜਿਹਾ ਕੋਹਰਾਮ ਮਚਾਉਣ ਦੀ ਗੱਲ ਨਹੀਂ ਹੋ ਸਕਦੀ । ਜੋ ਗੁਜਰਾਤ, ਅਹਿਮਦਾਬਾਦ, ਮੁੰਬਈ, ਲਖਨਊ ਅਤੇ ਹੋਰ ਕਈ ਸਥਾਨਾਂ ਤੇ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਵੱਲੋਂ ਵਿਦਿਅਕ ਅਦਾਰਿਆ ਦੀਆਂ ਨੈਸ਼ਨਲ ਸਟੂਡੈਟ ਯੂਨੀਅਨ ਆਫ਼ ਇੰਡੀਆ ਦੇ ਉਨ੍ਹਾਂ ਵਿਦਿਆਰਥੀਆਂ ਉਤੇ ਅੱਜ ਵੀ ਬੇਰਹਿੰਮੀ ਨਾਲ ਪੁਲਿਸ ਤੇ ਫੋਰਸਾਂ ਦੀ ਹਾਜਰੀ ਵਿਚ ਹਮਲੇ ਕੀਤੇ ਜਾ ਰਹੇ ਹਨ ਅਤੇ ਵਿਦਿਅਕ ਅਦਾਰਿਆ ਨੂੰ ਖੂਨੀ ਟਕਰਾਅ ਵਿਚ ਬਦਲਿਆ ਜਾ ਰਿਹਾ ਹੈ, ਇਸ ਲਈ ਕੌਣ ਜ਼ਿੰਮੇਵਾਰ ਹੈ, ਉਸਦੀ ਹੁਣ ਕੋਈ ਘੋਖ ਜਾਂ ਜਾਂਚ ਕਰਨ ਦੀ ਕੋਈ ਲੋੜ ਨਹੀਂ । ਕਿਉਂਕਿ ਪ੍ਰਤੱਖ ਹੋ ਗਿਆ ਹੈ ਕਿ ਅਜਿਹੇ ਵਿਦਿਆਰਥੀਆ ਉਤੇ ਹਮਲੇ ਖੁਦ ਹੁਕਮਰਾਨ ਕੱਟੜਵਾਦੀ ਹਿੰਦੂ ਜਥੇਬੰਦੀਆਂ ਵੱਲੋਂ ਇਸ ਲਈ ਕਰਵਾ ਰਹੇ ਹਨ, ਕਿਉਂਕਿ ਉਪਰੋਕਤ ਯੂਨੀਵਰਸਿਟੀਆ ਅਤੇ ਵਿਦਿਅਕ ਅਦਾਰਿਆ ਦੇ ਵਿਦਿਆਰਥੀਆ ਦੀ ਲਿਆਕਤਮੰਦੀ ਅਤੇ ਇਥੋਂ ਦੀ ਸਥਿਰਤਾ ਨੂੰ ਸਦਾ ਕਾਇਮ ਰੱਖਣ ਹਿੱਤ ਇਹ ਵਿਦਿਆਰਥੀ ਜਮਹੂਰੀਅਤ ਢੰਗ ਰਾਹੀ ਐਨ.ਆਰ.ਸੀ, ਸੀ.ਏ.ਏ, ਐਨ.ਪੀ.ਆਰ. ਵਰਗੇ ਘੱਟ ਗਿਣਤੀ ਕੌਮਾਂ ਵਿਰੋਧੀ ਜਾਲਮ ਕਾਨੂੰਨਾਂ ਅਤੇ ਵੱਖ-ਵੱਖ ਫਿਰਕਿਆ ਵਿਚ ਨਫ਼ਰਤ ਪੈਦਾ ਕਰਨ ਵਾਲੇ ਕਾਨੂੰਨਾਂ ਦੀ ਬਾਦਲੀਲ ਢੰਗ ਨਾਲ ਵਿਰੋਧਤਾ ਕਰਦੇ ਆ ਰਹੇ ਹਨ । ਜਿਸ ਤੋਂ ਹੁਕਮਰਾਨਾਂ ਨੇ ਚਿੜਕੇ ਆਪਣੀਆ ਜਥੇਬੰਦੀਆਂ ਰਾਹੀ ਇਹ ਖੂਨ-ਖਰਾਬਾ ਕਰਵਾਉਣ ਦੀ ਗੁਸਤਾਖੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜੋ ਹਮਲਾਵਰ ਜਥੇਬੰਦੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇ.ਐਨ.ਯੂ. ਖੱਬੇਪੱਖੀ ਸੋਚ ਨੂੰ ਉਭਾਰ ਰਹੀ ਹੈ ਜਾਂ ਖੱਬੇਪੱਖੀਆ ਦਾ ਗੜ੍ਹ ਬਣ ਚੁੱਕਿਆ ਹੈ, ਅਸੀਂ ਇਨ੍ਹਾਂ ਫਿਰਕੂਆਂ ਤੋਂ ਇਹ ਪੁੱਛਣਾ ਚਾਹਵਾਂਗੇ ਕਿ ਖੱਬੇਪੱਖੀ ਆਗੂ ਜਾਂ ਬੁੱਧੀਜੀਵੀ ਕੀ ਇਸ ਮੁਲਕ ਦੇ ਨਾਗਰਿਕ ਨਹੀਂ ਹਨ ? ਕੀ ਖੱਬੇਪੱਖੀ ਸੋਚ ਕੋਈ ਬLਗਾਵਤੀ ਸੋਚ ਹੈ ? ਉਹ ਤਾਂ ਦਲੀਲ ਸਹਿਤ ਹਰ ਹੋਣ ਵਾਲੇ ਅਮਲ ਦੀ ਵਿਰੋਧਤਾ ਜਾਂ ਪੱਖ ਕਰਦੇ ਹਨ ਜੋ ਹਰ ਨਾਗਰਿਕ ਦਾ ਵਿਧਾਨਿਕ ਮੁੱਢਲਾ ਅਧਿਕਾਰ ਹੈ । ਕੀ ਹੁਣ ਇਹ ਹਿੰਦੂ ਕੱਟੜਵਾਦੀ ਜਮਾਤਾਂ ਸਾਡੇ ਵਰਗੇ ਅਜਿਹਾ ਕਰਨ ਵਾਲੇ ਲੱਖਾਂ ਹੀ ਨਾਗਰਿਕਾਂ ਜਾਂ ਆਵਾਜ਼ ਉਠਾਉਣ ਵਾਲੀਆ ਜਥੇਬੰਦੀਆਂ ਨਾਲ ਇਸੇ ਤਰ੍ਹਾਂ ਕਿਰਪਾਨਾਂ, ਲਾਠੀਆ ਜਾਂ ਮਾਰੂ ਹਥਿਆਰਾਂ ਨਾਲ ਸਿੱਝਣਗੇ? ਅਜਿਹਾ ਅਧਿਕਾਰ ਹੁਕਮਰਾਨਾਂ ਜਾਂ ਇਨ੍ਹਾਂ ਕੱਟੜਵਾਦੀ ਜਥੇਬੰਦੀਆ ਨੂੰ ਕਿਹੜੇ ਵਿਧਾਨ ਨੇ ਦਿੱਤਾ ਹੈ ?