ਅੰਮ੍ਰਿਤਸਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਪਟਾ ਦੀ ਪ੍ਰਸਤਾਵਿਤ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਦਾ ਪੰਜਾਬ ਵਿਚ ਅਯੋਜਨ ਲਈ ਅੰਮ੍ਰਿਤਸਰ ਤੇ ਜਲੰਧਰ ਵਿਖੇ ਛੇ ਜਿਲਿਆਂ ਦੀਆਂ ਭਰਾਤਰੀ ਸੰਸਥਾਵਾਂ ਨਾਲ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਦੀ ਵਿਸ਼ੇਸ਼ ਸਮੂਲੀਅਤ ਵਾਲੀਆਂ ਸਫਲ ਇਕਤਰਤਾਵਾਂ ਹੋਇਆਂ। ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਵਿਰਸਾ ਵਿਹਾਰ ਕੇਂਦਰ, ਅੰਮ੍ਰਿਤਸਰ ਅਤੇ ਜਲੰਧਰ, ਕਪੂਰਥਲਾ ਤੇ ਨਵਾਂ ਸ਼ਹਿਰ ਦੀਆਂ ਨਾਟ-ਮੰਡਲੀਆਂ, ਸਭਿਆਚਾਰਕ ਸੰਸਥਾਵਾਂ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਦੇਸ਼ ਭਗਤ ਯਾਦਗਾਰ, ਜਲੰਧਰ ਵਿਖੇ ਇਪਟਾ ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਤੇ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਵਿਅਕਤ ਕਰਦੇ ਲੋਕ-ਹਿਤੈਸ਼ੀ ਸਭਿਆਚਾਰਕ ਤੇ ਰੰਗਮੰਚੀ ਸਮਾਗਮਾ ਦਾ ਇਪਟਾ, ਪੰਜਾਬ ਵੱਲੋਂ ਪੰਜਾਬ ਵਿਖੇ ਅਯੋਜਨ ਬਾਰੇ ਵਿਚਾਰ-ਵਿਟਾਦਰਾ ਬਹੁਤ ਹੀ ਸਫਲ ਤੇ ਹਾਂ-ਪੱਖੀ ਰਿਹਾਂ। ਜ਼ਿਕਯੋਗ ਹੈ ਕਿ ਇਹ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਲੋਕਾਈ ਦੇ ਰਾਹ ਦਸੇਰਾ, ਸਾਂਝੀਵਾਲਤਾ ਦੇ ਮੁੱਦਈ, ਬਰਾਬਰੀ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ।ਜਿਸ ਵਿਚ ਪੰਜਾਬ ਸਮੇਤ ਭਾਰਤ ਦੇ ਤਮਾਮ ਸੂਬਿਆਂ ਦੇ 1000 ਦੇ ਕਰੀਬ ਇਪਟਾ ਦੇ ਕਾਰਕੁਨ ਆਪੋ-ਆਪਣੇ ਖੇਤਰਾ ਦੇ ਸਭਿਆਚਾਰ ਤੇ ਰੰਗਮੰਚ ਦਾ ਪ੍ਰਦਰਸ਼ਨ ਕਰਨ ਲਈ ਸ਼ਾਮਿਲ ਹੋਣਗੇ।
ਅੰਮ੍ਰਿਤਸਰ ਵਿਖੇ ਗੁਰਦਾਸਪੁਰ ਤੋਂ ਰੰਗਕਰਮੀ ਗੁਰਮੀਤ ਪਾਹੜਾ ਤੇ ਨਰੇਸ਼ ਚੰਦਰ ਬਿਆਸ ਤੋਂ ਨਾਟ-ਕਰਮੀ ਹੰਸਾ ਸਿੰਘ ਬਿਆਸ, ਅੰਮ੍ਰਿਤਸਰ ਤੋਂ ਰਜਿੰਦਰ ਸਿੰਘ, ਹਰਜਿੰਦਰ ਸਿੰਘ ਸਰਕਾਰੀਆ, ਅਮਨ ਭਾਰਦਵਾਜ, ਜਸਪਾਲ ਪਾਇਲਟ, ਕ੍ਰਿਸ਼ਨ ਖੰਨਾ, ਇਪਟਾ ਦੀ ਜਿਲਾਂ ਅੰਮ੍ਰਿਤਸਰ ਦੇ ਪ੍ਰਧਾਨ ਬਲਬੀਰ ਮੂਧਲ, ਜਨਰਲ ਸੱਕਤਰ ਦਲਜੀਤ ਸੋਨਾ, ਨਰਿੰਦਰ ਤੇੜਾ, ਰਕੇਸ਼ ਹਾਂਡਾ, ਹਰੀਸ਼ ਕੈਲਾ ਤੇ ਗੁਰਮੇਲ ਸ਼ਾਮ ਨਗਰ ਆਦਿ ਅਤੇ ਦੇਸ ਭਗਤ ਯਾਦਗਰ ਜਲੰਧਰ ਵਿਖੇ ਫਗਵਾੜਾ ਤੋਂ ਬੀਬਾ ਕੁਲਵੰਤ, ਗਮਨੂੰ ਬਾਂਸਲ, ਪਰਮਜੀਤ ਕੌਰ ਤੇ ਪਰਮਿੰਦਰ, ਜਲੰਧਰ ਤੋਂ ਦੇਸ਼ ਭਗਤ ਯਾਦਗਾਰ ਦੇ ਖਜਾਨਚੀ ਰਣਜੀਤ ਸਿੰਘ, ਨਾਟਕਰਮੀ ਨੀਰਜ ਕੌਸ਼ਕ ਤੇ ਪੱਤਰਕਾਰ ਮੋਹਿੰਦਰ ਰਾਮ ਫੁਗਲਾਣਾ, ਫਗਵਾੜਾ ਤੋਂ ਡਾ. ਹਰਭਹਨ ਸਿੰਘ, ਕਸ਼ਮੀਰ ਬਜਰੋਰ, ਸਰਬਜੀਤ ਰੂਪੋਵਾਲੀ ਤੇ ਦੀਪਕ ਆਦਿ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਪਟਾ ਦੀ ਪ੍ਰਸਤਾਵਿਤ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਦੇ ਅਯੋਜਨ ਲਈ ਪੂਰਨ ਹਮਾਇਤ ਅਤੇ ਹਰ ਕਿਸਮ ਦੇ ਵਿੱਤੀ ਤੇ ਪ੍ਰਬੰਧਕੀ ਸਹਿਯੋਗ ਦਾ ਵਾਅਦਾ ਕੀਤਾ।
ਇਥੇ ਇਹ ਵੀ ਦੱਸਣਾਂ ਬਣਦਾ ਹੈ ਕਿ ਇਕੱਤਰਤਾਵਾਂ ਦੇ ਦੂਸਰ ਪੜਾਅ ਦੌਰਾਨ 1 ਫਰਵਰੀ ਸ਼ਨੀਚਰਵਾਰ ਨੂੰ ਪਟਿਆਲਾ ਤੇ 2 ਫਰਵਰੀ ਐਤਵਾਰ ਨੂੰ ਮੁਹਾਲੀ ਤੇ ਚੰਡੀਗੜ੍ਹ ਵਿਖੇ ਮੀਟਿੰਗਾਂ ਕੀਤੀਆਂ ਜਾਣਗੀਆਂ।ਅੰਤਿਮ ਪੜਾਅ ਦੌਰਾਨ ਮੋਗਾ ਤੇ ਬਠਿੰਡਾ ਵਿਖੇ ਹੋਣ ਵਾਲੀਆਂ ਮੀਟਿੰਗਾ ਦੀ ਤਾਰੀਖਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।ਇਨਾਂ ਮੀਟਿੰਗਾਂ ਦਾ ਸਿਲਸਲਾ ਪ੍ਰਗਤੀਸ਼ੀਲ ਲੇਖਕ ਸੰਘ, ਏਟਕ, ਆਲ ਇੰਡੀਆਂ ਸਟੂਡੈਂਟ ਫੈਡਰੇਸ਼ਨ ਤੇ ਹੋਰ ਹਮ-ਖਿਆਲ ਜੱਥੇਬੰਦੀਆਂ ਦੇ ਆਗੂਆਂ ਨਾਲ ਇਕ ਮੀਟਿੰਗ ਵਿਚ ਪੰਜਾਬ ਭਰ ਦੀਆਂ ਹਰ ਖਿਆਲ ਅਤੇ ਸੋਚ ਦੀਆਂ ਰੰਗਮੰਚੀ ਤੇ ਸਭਿਆਚਾਰਕ ਜੱਥਬੰਦੀਆਂ ਨਾਲ ਤਾਲਮੇਲ ਕਰਨ ਬਾਰੇ ਲਏ ਫੈਸਲੇ ਅਧੀਨ ਸ਼ੂਰੁ ਕੀਤਾ ਹੈ।