ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵੱਲੋਂ ਦਿੱਲੀ ਵਿਖੇ ਐਨ.ਸੀ.ਸੀ. ਦੇ ਕੈਡੇਟਾਂ ਨੂੰ ਸੁਬੋਧਿਤ ਕਰਦੇ ਹੋਏ ਜੋ ਇਹ ਕਿਹਾ ਹੈ ਕਿ ਪਾਕਿਸਤਾਨ ਇੰਡੀਆਂ ਵਿਚ ਪ੍ਰੋਕਸੀ ਖੇਂਡ ਰਿਹਾ ਹੈ, ਸਾਡੀਆ ਫ਼ੌਜਾਂ ਐਨੀਆ ਤਾਕਤਵਰ ਹਨ ਕਿ ਅਸੀਂ ਹਫਤੇ ਦੇ ਵਿਚ ਪਾਕਿਸਤਾਨ ਨੂੰ ਸਬਕ ਸਿਖਾ ਦੇਵਾਂਗੇ । ਜਿਸਦਾ ਮਤਲਬ ਹੈ ਕਿ ਮੋਦੀ ਹਕੂਮਤ ਗੁਆਂਢੀ ਮੁਲਕ ਪਾਕਿਸਤਾਨ ਨਾਲ ਜੰਗ ਲਗਾਉਣ ਦੇ ਅਮਲਾਂ ਵੱਲ ਵੱਧ ਰਹੀ ਹੈ । ਜੋ ਕਿ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਨੂੰ ਜੰਗ ਦਾ ਅਖਾੜਾ ਬਣਾਕੇ ਸਿੱਖ ਕੌਮ ਦੀ ਨਸ਼ਲਕੁਸੀ ਕਰਨ ਦੀ ਸਾਜ਼ਿਸ ਤੇ ਕੰਮ ਕਰ ਰਹੇ ਹਨ । ਅਜਿਹਾ ਅਸੀਂ ਕਦਾਚਿਤ ਨਾ ਹੋਣ ਦੇਵਾਂਗੇ ਅਤੇ ਨਾ ਹੀ ਸਹਿਣ ਕਰਾਂਗੇ । ਕਿਉਂਕਿ ਸਿੱਖ ਕੌਮ ਦੀ ਨਾ ਤਾਂ ਪਾਕਿਸਤਾਨ ਤੇ ਮੁਸਲਿਮ ਕੌਮ ਨਾਲ ਕੋਈ ਦੁਸ਼ਮਣੀ ਹੈ ਅਤੇ ਨਾ ਹੀ ਹਿੰਦੂਆਂ ਤੇ ਇੰਡੀਆ ਨਾਲ । ਫਿਰ ਇਹ ਜੰਗ ਦੀਆਂ ਮਨੁੱਖਤਾ ਵਿਰੋਧੀ ਗੱਲਾਂ ਕਰਕੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਵਿਚ ਕਿਉਂ ਝੋਕਿਆ ਜਾ ਰਿਹਾ ਹੈ ਤੇ ਉਸਦਾ ਮੁਕੰਮਲ ਸਫਾਇਆ ਕਰਨ ਦੇ ਗੁੱਝੇ ਮਨਸੂਬੇ ਕਿਉਂ ਬਣਾਏ ਜਾ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋਂ ਪਾਕਿਸਤਾਨ ਅਤੇ ਮੁਸਲਿਮ ਕੌਮ ਸੰਬੰਧੀ ਭੜਕਾਊ ਕਾਰਵਾਈਆ ਅਤੇ ਬਿਆਨਬਾਜੀ ਕਰਨ ਨੂੰ ਇਕ ਡੂੰਘੀ ਸਾਜ਼ਿਸ ਕਰਾਰ ਦਿੰਦੇ ਹੋਏ ਸਮੁੱਚੇ ਏਸੀਆ ਖਿੱਤੇ ਅਤੇ ਸਿੱਖ ਵਸੋਂ ਵਾਲੇ ਇਲਾਕਿਆ ਦੇ ਅਮਨ-ਚੈਨ ਨੂੰ ਭੰਗ ਕਰਨ ਦੀ ਕਾਰਵਾਈ ਕਰਾਰ ਦਿੰਦੇ ਹੋਏ ਅਤੇ ਸਿੱਖ ਕੌਮ ਦੀ ਨਸ਼ਲੀ ਸਫ਼ਾਈ ਵਿਰੁੱਧ ਜੋਰਦਾਰ ਆਵਾਜ਼ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਮੁੱਚੀ ਦੁਨੀਆਂ ਨੂੰ ਇਹ ਜਾਣਕਾਰੀ ਹੈ ਕਿ ਇਸਲਾਮਿਕ ਪਾਕਿਸਤਾਨ ਇਕ ਪ੍ਰਮਾਣੂ ਤਾਕਤ ਵਾਲਾ ਮੁਲਕ ਹੈ ਅਤੇ ਦੂਸਰੇ ਪਾਸੇ ਇੰਡੀਆ ਵੀ ਪ੍ਰਮਾਣੂ ਤਾਕਤ ਵਾਲਾ ਮੁਲਕ ਹੈ । ਜੋ ਤੀਸਰਾ ਗੁਆਂਢੀ ਮੁਲਕ ਚੀਨ ਜਿਸਦੀ ਪਾਕਿਸਤਾਨ ਨਾਲ ਹਰ ਤਰ੍ਹਾਂ ਦੀ ਦੋਸਤੀ ਹੈ, ਜੰਗ ਲੱਗਣ ਦੀ ਸੂਰਤ ਵਿਚ ਜੋ ਪਾਕਿਸਤਾਨ ਦੀ ਪਿੱਠ ਤੇ ਖੜ੍ਹਾ ਹੋਵੇਗਾ, ਉਹ ਵੀ ਪ੍ਰਮਾਣੂ ਤਾਕਤ ਨਾਲ ਲੈਸ ਮੁਲਕ ਹੈ । ਅਜਿਹੀਆ ਮਨੁੱਖਤਾ ਵਿਰੋਧੀ ਭੜਕਾਊ ਕਾਰਵਾਈਆ ਕਰਕੇ ਸਿੱਖ ਹੋਮਲੈਡ ਦੀ ਸਰਜਮੀਨ ਨੂੰ ਜੋ ਜੰਗ ਦਾ ਅਖਾੜਾ ਬਣਾਉਣ ਦੇ ਮਨਸੂਬੇ ਬਣਾਏ ਜਾ ਰਹੇ ਹਨ । ਅਸਲੀਅਤ ਵਿਚ ਮੰਨੂਵਾਦੀ ਮੁਤੱਸਵੀ ਤਾਕਤਾਂ ਅਜਿਹੀਆ ਕਾਰਵਾਈਆ ਅਧੀਨ ਸਿੱਖ ਕੌਮ ਨੂੰ ਨਿਸ਼ਾਨਾਂ ਬਣਾ ਰਹੀਆ ਹਨ । ਪ੍ਰਮਾਣੂ ਜੰਗ ਹੋਣ ਦੀ ਹਾਲਤ ਵਿਚ ਤਾਂ ਏਸੀਆ ਖਿੱਤੇ ਦਾ ਪੂਰਾ ਮਾਹੌਲ ਮਨੁੱਖਤਾ ਵਿਰੋਧੀ ਬਣ ਜਾਵੇਗਾ । ਇਸ ਲਈ ਅਸੀਂ ਸ੍ਰੀ ਮੋਦੀ ਵੱਲੋਂ ਬੀਤੇ ਦਿਨੀਂ ਪਾਕਿਸਤਾਨ ਨੂੰ ਹਫਤੇ ਵਿਚ ਸਬਕ ਸਿਖਾਉਣ ਦੀਆਂ ਗੱਲਾਂ ਕਰਨ ਵਾਲੀ ਬਿਆਨਬਾਜੀ ਦੀ ਜਿਥੇ ਅਸੀਂ ਜੋਰਦਾਰ ਨਿਖੇਧੀ ਕਰਦੇ ਹਾਂ, ਉਥੇ ਕੌਮਾਂਤਰੀ ਜਥੇਬੰਦੀ ਯੂਨਾਈਟਿਡ ਨੇਸ਼ਨਜ਼, ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਜਥੇਬੰਦੀ, ਏਸੀਆ ਵਾਚ ਹਿਊਮਨ ਰਾਈਟਸ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ, ਅਮਰੀਕਾ, ਕੈਨੇਡਾ ਵਰਗੇ ਜਮਹੂਰੀਅਤ ਪਸ਼ੰਦ ਮੁਲਕਾਂ ਨੂੰ ਇਹ ਸੰਜ਼ੀਦਾ ਅਪੀਲ ਕਰਨੀ ਚਾਹਵਾਂਗੇ ਕਿ ਉਹ ਮੋਦੀ ਵੱਲੋਂ ਬੀਤੇ ਦਿਨੀਂ ਇਸਲਾਮਿਕ ਪਾਕਿਸਤਾਨ ਮੁਲਕ ਨਾਲ ਜੰਗ ਲਗਾਉਣ ਦੀਆਂ ਗੱਲਾਂ ਕਰਦੇ ਹੋਏ ਜੋ ਮਨੁੱਖਤਾ ਵਿਰੋਧੀ ਕਾਰਵਾਈ ਕੀਤੀ ਜਾ ਰਹੀ ਹੈ ਉਸਦਾ ਤੁਰੰਤ ਸਖਤ ਨੋਟਿਸ ਲੈਦੇ ਹੋਏ ਉਸਦੀਆਂ ਸਿੱਖ ਕੌਮ ਅਤੇ ਸਿੱਖ ਵਸੋਂ ਵਾਲੇ ਇਲਾਕੇ ਮਾਰੂ ਸੋਚ ਦਾ ਖਾਤਮਾ ਕਰਨ ਲਈ ਅੱਗੇ ਆਉਣ ਤਾਂ ਕਿ ਜਿਥੇ ਸਮੁੱਚੇ ਏਸੀਆ ਖਿੱਤੇ ਦਾ ਅਮਨ-ਚੈਨ ਬਰਕਰਾਰ ਰਹਿ ਸਕੇ, ਉਥੇ ਸਿੱਖ ਕੌਮ ਦੀ ਮੁਤੱਸਵੀਆਂ ਵੱਲੋਂ ਨਸ਼ਲਕੁਸੀ ਕਰਨ ਦੀ ਸਾਜ਼ਿਸ ਨੂੰ ਵੀ ਅਸਫਲ ਕੀਤਾ ਜਾ ਸਕੇ ।