ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਸਾਂਝੇ ਤੌਰ ਤੇ ‘ਸਟੇਟ ਆਫ਼ ਦਾ ਯੂਨੀਅਨ’ ਭਾਸ਼ਣ ਦਿੱਤਾ॥ ਇਸ ਭਾਸ਼ਣ ਦੇ ਸਮਾਪਤ ਹੋਣ ਦੇ ਤੁਰੰਤ ਬਾਅਦ ਹੀ ਡੈਮੋਕ੍ਰੇਟ ਪਾਰਟੀ ਦੀ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਟਰੰਪ ਦੇ ਰੁੱਖੇ ਵਤੀਰੇ ਤੋਂ ਖਫਾ ਹੋ ਕੇ ਉਨ੍ਹਾਂ ਦੇ ਭਾਸ਼ਣ ਦੀ ਕਾਪੀ ਸੰਸਦ ਵਿੱਚ ਹੀ ਪਾੜ ਦਿੱਤੀ। ਪਲੋਸੀ ਨੇ ਇਸ ਨੂੰ ਬਹੁਤ ਹੀ ਬੇਕਾਰ ਸਪੀਚ ਦੱਸਿਆ।
ਰਾਸ਼ਟਰਪਤੀ ਟਰੰਪ ਦਾ ਇਹ ਤੀਸਰਾ ਸਟੇਟ ਆਫ ਦਾ ਯੂਨੀਅਨ ਸੰਬੋਧਨ ਰਿਹਾ।ਇਸ ਵਾਰ ਇਹ ਸਟੇਟ ਆਫ ਦਾ ਯੂਨੀਅਨ ਦੀ ਥੀਮ ‘ਇਟਸ ਦਾ ਗਰੇਟ ਅਮੈਰਿਕਨ ਕਮਬੈਕ’ ਰਹੀ। ਇਸ ਦੌਰਾਨ ਟਰੰਪ ਅਤੇ ਸਪੀਕਰ ਨੈਂਸੀ ਪਲੋਸੀ ਦਰਮਿਆਨ ਕੁਝ ਤਲਖੀ ਸਾਹਮਣੇ ਆਈ। ਟਰੰਪ ਦੇ ਸੰਬੋਧਨ ਤੋਂ ਪਹਿਲਾਂ ਪੋਡੀਅਮ ਵੱਲ ਜਾਂਦੇ ਸਮੇਂ ਪਲੋਸੀ ਨੇ ਆਪਣੀ ਕੁਰਸੀ ਤੋਂ ਖੜੇ ਹੋ ਕੇ ਹੱਥ ਮਿਲਾਉਣ ਦੇ ਲਈ ਅੱਗੇ ਵੱਧੀ ਤਾਂ ਟਰੰਪ ੳਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਗੇ ਵੱਧ ਗਏ। ਜਿਵੇਂ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣਾ ਭਾਸ਼ਣ ਸਮਾਪਤ ਕੀਤਾ ਤਾਂ ਪਲੋਸੀ ਨੇ ਸਪੀਚ ਦੀ ਕਾਪੀ ਪਾੜ ਦਿੱਤੀ।