ਫ਼ਤਹਿਗੜ੍ਹ ਸਾਹਿਬ – “ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 73ਵਾਂ ਜਨਮ ਦਿਹਾੜਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਹਰ ਸਾਲ ਦੀ ਤਰ੍ਹਾਂ 12 ਫਰਵਰੀ 2020 ਨੂੰ ਹੁੰਮ-ਹੁੰਮਾਕੇ ਪੂਰਨ ਸਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ । ਇਸ ਵਿਚ ਪਹੁੰਚਣ ਲਈ ਸਮੁੱਚੀਆ ਸਮਾਜਿਕ, ਪੰਥਕ, ਮੁਲਾਜ਼ਮ, ਵਿਦਿਆਰਥੀ, ਕਿਸਾਨ, ਮਜ਼ਦੂਰ, ਵਪਾਰ, ਕਾਰੋਬਾਰੀ ਨਾਲ ਸੰਬੰਧਤ ਜਥੇਬੰਦੀਆਂ ਦੇ ਨਾਲ-ਨਾਲ ਸਮੁੱਚੇ ਸੰਤ-ਮਹਾਪੁਰਖਾ, ਸਿੱਖ ਸਟੂਡੈਟਸ ਫੈਡਰੇਸ਼ਨਾਂ ਨੂੰ ਹੁੰਮ-ਹੁੰਮਾਕੇ ਪਹੁੰਚਣ ਦੀ ਜਿਥੇ ਜੋਰਦਾਰ ਅਪੀਲ ਕੀਤੀ ਜਾਂਦੀ ਹੈ, ਉਥੇ ਹਿੰਦੂਤਵ ਮੁਤੱਸਵੀ ਹਕੂਮਤ ਵੱਲੋਂ ਜੋ ਸੀ.ਏ.ਏ. (ਨਾਗਰਿਕਤਾ ਸੋਧ ਬਿਲ), ਐਨ.ਆਰ.ਸੀ (ਕੌਮੀ ਰਜਿਸਟਰ ਸਿਟੀਜ਼ਨ) ਅਤੇ ਐਨ.ਪੀ.ਆਰ. (ਕੌਮੀ ਜਨਸੰਖਿਆ ਰਜਿਸਟਰ) ਦੇ ਸਮੁੱਚੀਆ ਘੱਟ ਗਿਣਤੀ ਕੌਮਾਂ ਵਿਰੋਧੀ ਕਾਨੂੰਨ ਪਾਸ ਕਰਕੇ ਉਨ੍ਹਾਂ ਉਤੇ ਜ਼ਬਰ-ਜੁਲਮ ਕਰਨ, ਉਨ੍ਹਾਂ ਦੀ ਨਾਗਰਿਕਤਾ ਹੱਕ ਅਤੇ ਵੋਟ ਹੱਕ ਖੋਹਦੇ ਹੋਏ ਉਨ੍ਹਾਂ ਨੂੰ ਕੈਪਾਂ ਵਿਚ ਰੱਖਕੇ ਮੌਤ ਦੇ ਮੂੰਹ ਵਿਚ ਧਕੇਲਣ ਦੇ ਮਨਸੂਬੇ ਬਣਾਏ ਜਾ ਰਹੇ ਹਨ, ਇਸ ਵਿਰੁੱਧ ਜਥੇਬੰਧਕ ਢੰਗ ਨਾਲ ਲੜਾਈ ਵਿੱਢਣ ਅਤੇ ਕੌਮੀ ਨਿਸ਼ਾਨੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ (ਖ਼ਾਲਿਸਤਾਨ) ਦੀ ਪ੍ਰਾਪਤੀ ਲਈ ਹੋਰ ਦ੍ਰਿੜ ਹੋਣ ਹਿੱਤ ਹਰ ਤਰ੍ਹਾਂ ਦੇ ਵਿਤਕਰੇ, ਬੇਇਨਸਾਫ਼ੀਆਂ ਖ਼ਤਮ ਕਰਵਾਉਣ ਲਈ ਇਹ ਜ਼ਰੂਰੀ ਹੈ ਕਿ ਸਭ ਕੌਮਾਂ, ਵਰਗ ਅਤੇ ਸੰਗਠਨ 12 ਫਰਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਪਣਾ ਇਨਸਾਨੀ ਤੇ ਕੌਮੀ ਫਰਜ ਸਮਝਕੇ ਪਹੁੰਚਣ ।”
ਇਹ ਅਪੀਲ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੀਤ ਪ੍ਰਧਾਨ ਸ. ਸਵਰਨ ਸਿੰਘ ਪੰਜਗਰਾਈ ਦੀ ਪ੍ਰਧਾਨਗੀ ਹੇਠ ਫ਼ਤਹਿਗੜ੍ਹ ਸਾਹਿਬ ਵਿਖੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਪੀ.ਏ.ਸੀ. ਮੈਬਰ, ਜ਼ਿਲ੍ਹਾ ਪ੍ਰਧਾਨ ਅਤੇ ਕਾਰਜਕਾਰਨੀ ਮੈਬਰਾਂ ਦੀ ਹੰਗਾਮੀ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕਰਦੇ ਹੋਏ ਕੀਤੀ ਗਈ । ਅੱਜ ਦੀ ਮੀਟਿੰਗ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੇ ਸਮਾਗਮ ਦੀ ਕਾਮਯਾਬੀ ਲਈ ਜਿਥੇ ਪ੍ਰੋਗਰਾਮ ਉਲੀਕੇ ਗਏ, ਉਥੇ ਤਿੰਨ ਮਤੇ ਜੈਕਾਰਿਆ ਦੀ ਗੂੰਜ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਗਏ । ਪਹਿਲੇ ਮਤੇ ਵਿਚ ਪੰਜਾਬ ਨਿਵਾਸੀ, ਸਿੱਖ ਕੌਮ, ਘੱਟ ਗਿਣਤੀ ਕੌਮਾਂ ਵਿਰੋਧੀ ਉਪਰੋਕਤ ਤਿੰਨੇ ਕਾਨੂੰਨਾਂ ਸੀ.ਏ.ਏ. ਐਨ.ਆਰ.ਸੀ. ਐਨ.ਪੀ.ਆਰ. ਨੂੰ ਬਿਲਕੁਲ ਵੀ ਪ੍ਰਵਾਨ ਨਾ ਕਰਨ ਅਤੇ ਈਵੀਐਮ ਦੀ ਦੋਸ਼ਪੂਰਨ ਚੋਣ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਇਸਦੇ ਸਥਾਂਨ ਤੇ ਬੈਲਟ ਪੇਪਰ ਪ੍ਰਣਾਲੀ ਲਾਗੂ ਕਰਨ ਦੀ ਹੁਕਮਰਾਨਾਂ ਨੂੰ ਗੁਜ਼ਾਰਿਸ ਕੀਤੀ ਗਈ। ਦੂਸਰੇ ਮਤੇ ਵਿਚ ਸ. ਜਸਵੰਤ ਸਿੰਘ ਕੰਵਲ, ਬੀਬੀ ਦਲੀਪ ਕੌਰ ਟਿਵਾਣਾ ਜੋ ਦੋਵੇ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖ ਕੌਮ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਉੱਘੇ ਲੇਖਕ ਸਨ, ਜਿਨ੍ਹਾਂ ਦੀ ਮਨੁੱਖਤਾ ਨੂੰ ਬਹੁਤ ਵੱਡੀ ਦੇਣ ਹੈ, ਉਨ੍ਹਾਂ ਦੇ ਅਕਾਲ ਚਲਾਣੇ, ਬੀਬੀ ਪ੍ਰੀਤਮ ਕੌਰ ਮਾਤਾ ਭਾਈ ਪਰਮਜੀਤ ਸਿੰਘ ਭਿਊਰਾ ਜੀ ਦੇ ਅਕਾਲ ਚਲਾਣੇ ਅਤੇ ਸ. ਗੁਰਮੇਲ ਸਿੰਘ ਚੰਧੜ ਜਰਨਲ ਸਕੱਤਰ ਬਹੁਜਨ ਮੁਕਤੀ ਪਾਰਟੀ ਪੰਜਾਬ ਦੇ ਅਕਾਲ ਚਲਾਣੇ ਸੰਬੰਧੀ ਅਰਦਾਸ ਕਰਦੇ ਹੋਏ ਅਫ਼ਸੋਸ ਜਾਹਰ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਬੀ ਪ੍ਰੀਤਮ ਕੌਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਭੋਗ ਸਮਾਗਮ 07 ਫਰਵਰੀ 2020 ਨੂੰ ਗੁਰਦੁਆਰਾ ਸਾਚਾ ਧੰਨ ਫੇਸ ੀੀੀ-ਭ-2 ਮੋਹਾਲੀ ਵਿਖੇ ਹੋਣਗੇ, ਸਭਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ । ਤੀਸਰੇ ਮਤੇ ਵਿਚ ਜੋ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ 1 ਹਜ਼ਾਰ ਕਰੋੜ ਰੁਪਏ ਦੀਆਂ ਨਸ਼ੀਲੀਆਂ ਵਸਤਾਂ ਵਾਲੇ ਸਮੱਗਲਰ ਫੜੇ ਗਏ ਹਨ, ਉਹ ਬਾਦਲ ਦਲੀਏ ਹਨ । ਅੱਜ ਦੀ ਮੀਟਿੰਗ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਸਮੱਗਲਰ ਬੀਤੇ ਸਮੇਂ ਵਿਚ ਬਾਦਲ ਦਲੀਆ ਅਤੇ ਹੋਰਨਾਂ ਵੱਲੋਂ ਜੋ ਪੰਜਾਬ ਵਿਚ ਕਬੱਡੀ ਦੇ ਮੈਚ ਕਰਵਾਏ ਜਾਂਦੇ ਸਨ, ਅਸਲ ਵਿਚ ਉਨ੍ਹਾਂ ਕਬੱਡੀ ਮੈਚਾਂ ਦੇ ਬਹਾਨੇ ਬਾਹਰਲੇ ਮੁਲਕਾਂ ਵਿਚੋਂ ਸਮੱਗਲਰ ਇਥੇ ਆਉਦੇ ਸਨ ਅਤੇ ਨਵੀਆਂ-ਨਵੀਆਂ ਸਮੱਗਲਿੰਗ ਕਾਰੋਬਾਰ ਦੀਆਂ ਸਕੀਮਾਂ ਕਰਦੇ ਸਨ । ਜਿਸਦੀ ਬਦੌਲਤ ਸਮੁੱਚੇ ਪੰਜਾਬ ਦੀ ਵੱਡੀ ਗਿਣਤੀ ਵਿਚ ਨੌਜ਼ਵਾਨੀ ਨਸ਼ਿਆਂ ਵਿਚ ਗ੍ਰਸਤ ਹੋ ਗਈ ਹੈ । ਇਸਦੀ ਤਹਿ ਤੱਕ ਜਾਣ ਲਈ ਕਬੱਡੀ ਮੈਚਾਂ ਦੇ ਪ੍ਰਬੰਧਕਾਂ ਦੀ ਪੂਰੀ ਛਾਣਬੀਨ ਕੀਤੀ ਜਾਵੇ ।
ਅੱਜ ਦੀ ਮੀਟਿੰਗ ਵਿਚ ਸ. ਸਵਰਨ ਸਿੰਘ ਪੰਜਗਰਾਈ ਤੋਂ ਇਲਾਵਾ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ (ਸਾਰੇ ਜਰਨਲ ਸਕੱਤਰ), ਅੰਮ੍ਰਿਤਪਾਲ ਸਿੰਘ ਛੰਦੜਾਂ ਯੂਥ ਪ੍ਰਧਾਨ, ਗੁਰਜੰਟ ਸਿੰਘ ਕੱਟੂ ਪੀ.ਏ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਕੁਲਦੀਪ ਸਿੰਘ ਭਾਗੋਵਾਲ, ਬਲਬੀਰ ਸਿੰਘ ਬੱਛੋਆਣਾ, ਪਰਮਿੰਦਰ ਸਿੰਘ ਬਾਲਿਆਵਾਲੀ, ਅਵਤਾਰ ਸਿੰਘ ਖੱਖ, ਰਣਜੀਤ ਸਿੰਘ ਸੰਘੇੜਾ (ਸਾਰੇ ਪੀ.ਏ.ਸੀ. ਮੈਂਬਰ), ਸੁਰਿੰਦਰ ਸਿੰਘ ਬੋਰਾ ਸਦਰ-ਏ-ਖ਼ਾਲਿਸਤਾਨ, ਅਮਰੀਕ ਸਿੰਘ ਨੰਗਲ, ਗੁਰਬਚਨ ਸਿੰਘ ਪਵਾਰ, ਸਿੰਗਾਰਾ ਸਿੰਘ ਬਡਲਾ, ਬਲਕਾਰ ਸਿੰਘ ਭੁੱਲਰ, ਰਜਿੰਦਰ ਸਿੰਘ ਫ਼ੌਜੀ, ਹਰਪਾਲ ਸਿੰਘ ਕੁੱਸਾ, ਕੁਲਵੰਤ ਸਿੰਘ ਮਝੈਲ, ਪਰਮਜੀਤ ਸਿੰਘ ਰੀਕਾ, ਪ੍ਰੀਤਮ ਸਿੰਘ ਮਾਨਗੜ੍ਹ, ਕੁਲਵੰਤ ਸਿੰਘ ਸਲੇਮਟਾਬਰੀ, ਬੀਬੀ ਤੇਜ ਕੌਰ, ਮੋਹਨ ਸਿੰਘ ਕਰਤਾਰਪੁਰ, ਹਰਬੰਸ ਸਿੰਘ ਪੈਲੀ, ਕੁਲਦੀਪ ਸਿੰਘ ਪਹਿਲਵਾਨ, ਰਾਜਪਾਲ ਸਿੰਘ ਭਿੰਡਰ, ਧਰਮ ਸਿੰਘ ਕਲੌੜ ਆਦਿ ਆਗੂਆਂ ਨੇ ਸਮੂਲੀਅਤ ਕੀਤੀ ।