ਫ਼ਤਹਿਗੜ੍ਹ ਸਾਹਿਬ – “ਲੰਮੇਂ ਸਮੇਂ ਤੋਂ ਇੰਡੀਆ ਦੇ ਮੁਤੱਸਵੀ ਅਤੇ ਫਿਰਕੂ ਹੁਕਮਰਾਨ ਇਥੇ ਅਜਿਹੇ ਮਨੁੱਖਤਾ ਵਿਰੋਧੀ ਅਮਲ ਤੇ ਕਾਰਵਾਈਆ ਕਰ ਰਹੇ ਹਨ, ਜਿਸ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਕੇ ਰੱਖਿਆ ਜਾ ਸਕੇ ਅਤੇ ਉਨ੍ਹਾਂ ਉਤੇ ਹਿੰਦੂਤਵ ਰਾਸਟਰ ਦੀ ਤਾਨਾਸ਼ਾਹੀ ਸੋਚ ਨੂੰ ਲਾਗੂ ਕੀਤਾ ਜਾ ਸਕੇ । ਪਰ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਆਪਣੇ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਇਖ਼ਲਾਕੀ ਹੱਕਾਂ ਨੂੰ ਬਹੁਤ ਅੱਛੀ ਤਰ੍ਹਾਂ ਮਹਿਸੂਸ ਕਰਦੀਆ ਹਨ ਅਤੇ ਉਨ੍ਹਾਂ ਦਾ ਸਹੀ ਢੰਗ ਨਾਲ ਆਨੰਦ ਮਾਨਣ ਲਈ ਤੱਤਪਰ ਹਨ । ਇਹੀ ਵਜਹ ਹੈ ਕਿ ਹੁਕਮਰਾਨਾਂ ਦੇ ਤਾਨਾਸ਼ਾਹੀ ਅਮਲਾਂ ਨੂੰ ਅੱਜ ਸਮੁੱਚੀਆ ਘੱਟ ਗਿਣਤੀ ਕੌਮਾਂ ਰੰਘਰੇਟੇ, ਦਲਿਤ, ਕਬੀਲੇ, ਸਿੱਖ, ਇਸਾਈ, ਮੁਸਲਿਮ, ਲਿੰਗਾਇਤ, ਆਦਿਵਾਸੀ ਆਦਿ ਪੂਰੀ ਦ੍ਰਿੜਤਾ ਨਾਲ ਤੜਫ ਉੱਠੇ ਹਨ ਅਤੇ ਇਨ੍ਹਾਂ ਕਾਰਵਾਈਆ ਵਿਰੁੱਧ ਸਮੁੱਚੇ ਮੁਲਕ ਵਿਚ ਇਕ ਮਜ਼ਬੂਤ ਵਿਦਰੋਹ ਖੜ੍ਹਾ ਹੋ ਚੁੱਕਾ ਹੈ । ਲੋਕ ਭਾਵਨਾਵਾਂ ਨੂੰ ਸਮਝਦੇ ਹੋਏ ਪੰਜਾਬ, ਰਾਜਸਥਾਂਨ, ਵੈਸਟ ਬੰਗਾਲ, ਮੱਧ ਪ੍ਰਦੇਸ਼ ਹਕੂਮਤਾਂ ਨੂੰ ਜ਼ਾਬਰ ਕਾਲੇ ਕਾਨੂੰਨਾਂ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਵਿਰੁੱਧ ਮਤੇ ਪਾ ਕੇ ਰੱਦ ਕੀਤਾ ਗਿਆ ਹੈ । ਆਉਣ ਵਾਲੇ ਸਮੇਂ ਵਿਚ ਵੱਡੀ ਗਿਣਤੀ ਵਿਚ ਸੂਬਿਆਂ ਨੂੰ ਇਨ੍ਹਾਂ ਲੋਕ ਮਾਰੂ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ ਅਤੇ ਹਿੰਦੂਤਵ ਧੋਂਸ ਨੂੰ ਇਥੋਂ ਦੇ ਨਿਵਾਸੀ ਅਤੇ ਘੱਟ ਗਿਣਤੀ ਕੌਮਾਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆ । ਕਿਉਂਕਿ ਪਹਿਲੇ ਬਾਬਾ ਦੀਪ ਸਿੰਘ ਜੀ ਨੇ ਅਜਿਹੇ ਜ਼ਬਰ-ਜੁਲਮਾਂ ਵਿਰੁੱਧ ਦ੍ਰਿੜਤਾ ਨਾਲ ਸੰਘਰਸ਼ ਕਰਦੇ ਹੋਏ ਆਪਣੀ ਮਹਾਨ ਸ਼ਹਾਦਤ ਦਿੱਤੀ ਸੀ ਅਤੇ ਅਜੋਕੇ ਸਮੇਂ ਵਿਚ ਮੌਜੂਦਾ ਮੁਤੱਸਵੀ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦਾ ਦ੍ਰਿੜਤਾ ਨਾਲ ਟਾਕਰਾ ਕਰਦੇ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ 3 ਮੁਲਕਾਂ ਸੋਵੀਅਤ ਰੂਸ, ਬਰਤਾਨੀਆ ਅਤੇ ਇੰਡੀਆ ਦੀਆਂ ਫ਼ੌਜਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਤਿੰਨ ਦਿਨ ਤੱਕ ਦਾਖਲ ਨਹੀਂ ਹੋਣ ਦਿੱਤਾ ਅਤੇ ਆਪਣੀ ਸ਼ਹਾਦਤ ਦੇ ਕੇ ਖ਼ਾਲਿਸਤਾਨ ਸਟੇਟ ਦੀ ਨੀਂਹ ਰੱਖੀ । ਕਿਉਂਕਿ ਉਨ੍ਹਾਂ ਨੇ ਆਪਣੀ ਸ਼ਹਾਦਤ ਤੋਂ ਪਹਿਲੇ ਸਮੁੱਚੀ ਮਨੁੱਖਤਾ ਨਾਲ ਇਹ ਬਚਨ ਕੀਤਾ ਸੀ ਕਿ ‘ਜਿਸ ਦਿਨ ਹੁਕਮਰਾਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੌLਜਾਂ ਚਾੜ੍ਹਨ ਦੀ ਗੁਸਤਾਖੀ ਕਰਨਗੇ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’। ਖ਼ਾਲਿਸਤਾਨ ਸਟੇਟ ਦੀ ਨੀਂਹ ਤਾਂ ਸੰਤ ਜੀ ਅਤੇ ਅਨੇਕਾਂ ਹੀ ਜੁਝਾਰੂ ਸਿੱਖ ਨੌਜ਼ਵਾਨਾਂ ਨੇ ਆਪਣੀਆ ਸ਼ਹਾਦਤਾਂ ਦੇ ਕੇ ਬਹੁਤ ਪਹਿਲੇ ਰੱਖ ਦਿੱਤੀ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸ ਵੱਡਮੁੱਲੀ ਕੌਮੀ ਸੋਚ ਨੂੰ ਅੱਗੇ ਤੋਰਦੇ ਹੋਏ ਲੰਮੇਂ ਸਮੇਂ ਤੋਂ ਦ੍ਰਿੜਤਾ ਨਾਲ ਆਪਣੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ (ਖ਼ਾਲਿਸਤਾਨ) ਨੂੰ ਦੁਨੀਆਂ ਦੇ ਨਕਸੇ ਤੇ ਲਿਆਉਣ ਲਈ ਤੇ ਕਾਇਮ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਦਾ ਆ ਰਿਹਾ ਹੈ । ਅੱਜ ਅਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 73ਵਾਂ ਜਨਮ ਦਿਹਾੜਾ ਸ਼ਹੀਦੀ ਧਰਤੀ ਤੇ ਮਨਾ ਰਹੇ ਹਾਂ । ਅਸੀਂ ਬਚਨ ਕਰਦੇ ਹਾਂ ਕਿ ਖ਼ਾਲਿਸਤਾਨ ਸਟੇਟ ਕਾਇਮ ਹੋਣ ਤੱਕ ਅਸੀਂ ਬਿਲਕੁਲ ਵੀ ਚੈਨ ਨਾਲ ਨਹੀਂ ਬੈਠਾਂਗੇ ਅਤੇ ਨਿਸ਼ਾਨੇ ਦੀ ਹਰ ਕੀਮਤ ਤੇ ਪ੍ਰਾਪਤੀ ਕਰਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 73ਵੇਂ ਜਨਮ ਦਿਹਾੜੇ ਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਕੀਤੇ ਗਏ ਸਮਾਗਮ ਵਿਚ ਖਚਾਖਚ ਭਰੇ ਵਿਸ਼ਾਲ ਪੰਡਾਲ ਵਿਚ ਬੈਠੀਆ ਸੰਗਤਾਂ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਵੱਲ ਵੱਧਦੇ ਰਹਿਣ ਉਤੇ ਸਮੁੱਚੀ ਮਨੁੱਖਤਾ ਅਤੇ ਕੌਮ ਨੂੰ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਇਹ ਹੁਕਮਰਾਨ ਅੱਜ ਵੀ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਕੁੱਚਲਣ ਲਈ ਪਾਕਿਸਤਾਨ ਗੁਆਂਢੀ ਮੁਲਕ ਨਾਲ ‘ਜੰਗ’ ਲਗਾਉਣ ਦੀਆਂ ਗੱਲਾਂ ਕਰਕੇ ਨਿਰਦੋਸ਼ ਮਨੁੱਖਤਾ ਦਾ ਘਾਣ ਕਰਨਾ ਚਾਹੁੰਦੇ ਹਨ । ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਜੰਗ ਦਾ ਅਖਾੜਾ ਬਣਨਗੇ ਅਤੇ ਅਜਿਹੀ ਹਾਲਤ ਵਿਚ ਸਿੱਖ ਕੌਮ ਦੀ ਤਾਂ ਨਸ਼ਲੀ ਸਫ਼ਾਈ ਤੇ ਮਲੀਆਮੇਟ ਹੋ ਕੇ ਰਹਿ ਜਾਵੇਗਾ । ਇਸ ਲਈ ਸਿੱਖ ਕੌਮ ਬਿਲਕੁਲ ਵੀ ਜੰਗ ਦੇ ਹੱਕ ਵਿਚ ਨਹੀਂ ਹੈ ਅਤੇ ਨਾ ਹੀ ਹਿੰਦੂਤਵ ਧੋਸ ਨੂੰ ਕਿਸੇ ਕੀਮਤ ਤੇ ਪ੍ਰਵਾਨ ਕਰੇਗੀ । ਉਨ੍ਹਾਂ ਕਿਹਾ ਕਿ ਹਿੰਦੂਤਵ ਰਾਸ਼ਟਰ ਕਾਇਮ ਕਰਨ ਦੀ ਮੰਦਭਾਵਨਾ ਅਧੀਨ ਹੀ ਹੁਕਮਰਾਨਾਂ ਨੇ ਸੀ.ਏ.ਏ, ਐਨ.ਆਰ.ਸੀ. ਐਨ.ਪੀ.ਆਰ. ਵਰਗੇ ਉਹ ਕਾਲੇ ਜ਼ਾਬਰ ਕਾਨੂੰਨ ਬਣਾਏ ਹਨ ਜਿਸ ਅਧੀਨ ਇਨ੍ਹਾਂ ਨੇ ਅਸਾਮ ਸੂਬੇ ਵਿਚੋਂ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਗੈਰ-ਇੰਡੀਅਨ ਕਰਾਰ ਦੇ ਕੇ ਯਹੂਦੀਆ ਦੀ ਤਰ੍ਹਾਂ ਜਿਵੇਂ ਨਾਜੀ ਨਿਜਾਮ ਨੇ ਕੈਪਾਂ ਵਿਚ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ 60 ਲੱਖ ਯਹੂਦੀਆ ਦਾ ਕਤਲ ਕਰ ਦਿੱਤਾ ਸੀ । ਉਸੇ ਤਰ੍ਹਾਂ ਦੀ ਸੋਚ ਉਤੇ ਅਮਲ ਕਰਦੇ ਹੋਏ ਮੁਸਲਿਮ, ਸਿੱਖ, ਇਸਾਈ, ਦਲਿਤ, ਰੰਘਰੇਟੇ, ਲਿੰਗਾਇਤਾਂ, ਕਬੀਲਿਆ, ਆਦਿਵਾਸੀਆ ਆਦਿ ਨੂੰ ਇਹ ਗੈਰ-ਇੰਡੀਅਨ ਕਰਾਰ ਦੇਣ ਦੇ ਜ਼ਬਰੀ ਅਮਲ ਕਰ ਰਹੇ ਹਨ । ਇਹੀ ਵਜਹ ਹੈ ਕਿ ਰਾਜਸਥਾਂਨ, ਵੈਸਟ ਬੰਗਾਲ, ਪੰਜਾਬ, ਮੱਧ ਪ੍ਰਦੇਸ਼ ਆਦਿ ਸੂਬਿਆ ਨੇ ਕਾਨੂੰਨੀ ਤੌਰ ਤੇ ਉਪਰੋਕਤ ਕਾਲੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਥੋਂ ਦੇ ਪ੍ਰੈਜੀਡੈਂਟ, ਸੁਪਰੀਮ ਕੋਰਟ, ਚੋਣ ਕਮਿਸ਼ਨ ਜੋ ਅਸਲੀਅਤ ਵਿਚ ਵਿਧਾਨ ਦੇ ਰੱਖਿਅਕ ਹਨ, ਉਹ ਫਿਰਕੂ ਬੀਜੇਪੀ-ਆਰ.ਐਸ.ਐਸ. ਜਮਾਤ ਦੇ ਹੱਕ ਵਿਚ ਭੁਗਤਕੇ ਆਪਣੀ ਨਿਰਪੱਖਤਾ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ । ਉਥੇ ਵਿਧਾਨ ਦੀ ਧਾਰਾ 14 ਜੋ ਸਭਨਾਂ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦਾ ਘੋਰ ਉਲੰਘਣ ਕਰ ਰਹੇ ਹਨ । ਕਿਉਂਕਿ ਪਹਿਲੇ ਹੁਕਮਰਾਨਾਂ ਨੇ ਜ਼ਬਰੀ ਬਾਬਰੀ ਮਸਜਿਦ ਢਾਹਕੇ ਆਪਣੀ ਹਿੰਦੂਤਵ ਸੋਚ ਨੂੰ ਅੱਗੇ ਵਧਾਇਆ, ਫਿਰ ਮੰਗੂ ਮੱਠ ਜਗਨਨਾਥਪੁਰੀ ਵਿਚ ਗੁਰੂਘਰ ਢਾਹਿਆ, ਦਿੱਲੀ ਵਿਚ ਭਗਤ ਰਵੀਦਾਸ ਦਾ ਗੁਰੂਘਰ ਢਾਹਿਆ, ਹਰਿਦੁਆਰ ਵਿਚ ਗੁਰੂਘਰ ਗਿਆਨ ਗੋਦੜੀ, ਬਾਰਾਮੁਲਾ ਸ੍ਰੀਨਗਰ ਵਿਚ ਗੁਰੂਘਰ ਢਾਹਿਆ ਅਤੇ ਸਿੱਕਮ ਵਿਚ ਡਾਂਗਮਾਰ ਢਾਹਿਆ । ਇਨ੍ਹਾਂ ਸਭ ਘੱਟ ਗਿਣਤੀ ਕੌਮਾਂ ਵਿਰੋਧੀ ਹੋਏ ਦੁੱਖਦਾਇਕ ਅਮਲਾਂ ਵਿਚ ਪ੍ਰੈਜੀਡੈਂਟ, ਸੁਪਰੀਮ ਕੋਰਟ ਨੇ ਵਿਧਾਨ ਅਨੁਸਾਰ ਆਪਣੀ ਜ਼ਿੰਮੇਵਾਰੀ ਬਿਲਕੁਲ ਨਹੀਂ ਨਿਭਾਈ । ਹੁਣ ਜਦੋਂ ਸੈਂਟਰ ਦੇ ਵਜ਼ੀਰ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾਂ ਐਮ.ਪੀ. ਘੱਟ ਗਿਣਤੀ ਕੌਮਾਂ ਨੂੰ ਗੋਲੀ ਮਾਰਨ ਦੀਆਂ ਸ਼ਰੇਆਮ ਗੱਲਾਂ ਕਰ ਰਹੇ ਹਨ । ਤਾਂ ਚੋਣ ਕਮਿਸ਼ਨ ਜਿਸਦਾ ਫਰਜ ਇਨ੍ਹਾਂ ਐਮ.ਪੀਜ਼ ਵਿਰੁੱਧ ਕਾਨੂੰਨੀ ਕਾਰਵਾਈ ਕਰੇ, ਉਹ ਵੀ ਇਸ ਸੰਜ਼ੀਦਾ ਵਿਸ਼ੇ ਤੇ ਚੁੱਪ ਧਾਰੀ ਬੈਠੀ ਹੈ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਨਿਰਪੱਖਤਾ ਅਤੇ ਇਨਸਾਫ਼ ਦੇਣ ਵਾਲੀਆ ਸੰਸਥਾਵਾਂ ਵੀ ਹਿੰਦੂਤਵ ਹੁਕਮਰਾਨਾਂ ਦੇ ਸਿਕੰਜੇ ਵਿਚ ਫਸਕੇ ਗੈਰ-ਕਾਨੂੰਨੀ ਤੇ ਅਣਮਨੁੱਖੀ ਅਮਲ ਕਰ ਰਹੀਆ ਹਨ । ਜੋ ਬਰਦਾਸਤ ਕਰਨ ਯੋਗ ਨਹੀਂ ਹੈ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਅਵਤਾਰ ਪੁਰਬ ਤੇ ਸਮੁੱਚੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਬਣਾਏ ਗਏ ਸਿੱਖਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ, ਲੇਕਿਨ ਹੁਕਮਰਾਨ ਆਪਣੇ ਇਸ ਬਚਨ ਤੋਂ ਮੁੰਨਕਰ ਹੋ ਚੁੱਕੇ ਹਨ ਅਤੇ ਸਮੁੱਚੀਆ ਘੱਟ ਗਿਣਤੀਆ ਉਤੇ ਹਿੰਦੂਤਵ ਰਾਸ਼ਟਰ ਦੀ ਫਿਰਕੂ ਸੋਚ ਅਧੀਨ ਜ਼ਬਰ-ਜੁਲਮ ਕਰ ਰਹੇ ਹਨ । ਇਨ੍ਹਾਂ ਸਭ ਦੁੱਖਦਾਇਕ ਅਮਲਾਂ ਦਾ ਅੰਤ ਖ਼ਾਲਿਸਤਾਨ ਹੋਂਦ ਵਿਚ ਆਉਣ ਉਪਰੰਤ ਹੀ ਹੋ ਸਕੇਗਾ । ਇਸ ਲਈ ਸਮੁੱਚੀ ਸਿੱਖ ਕੌਮ, ਘੱਟ ਗਿਣਤੀ ਕੌਮਾਂ ਅਤੇ ਸਭ ਵਰਗ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਲਈ ਆਪੋ-ਆਪਣੇ ਫਰਜਾਂ ਨੂੰ ਸੰਜ਼ੀਦਗੀ ਨਾਲ ਪੂਰਨ ਕਰਨ ।
ਅੱਜ ਦੇ ਇਕੱਠ ਦੇ ਇਕੱਠ ਵਿਚ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਪੰਥਕ ਜੈਕਾਰਿਆ ਦੀ ਗੂੰਜ ਵਿਚ 19 ਮਤੇ ਸਰਬਸੰਮਤੀ ਨਾਲ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਜ਼ਰੀਨ ਸੰਗਤਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ । ਜਿਨ੍ਹਾਂ ਵਿਚ ਜੇਕਰ ਅਮਰੀਕਾ ਵੈਨੇਜੁਏਲਾ ਮੁਲਕ ਦੀਆਂ ਚੋਣਾਂ ਕਰਵਾਉਣ ਲਈ ਯੂ.ਐਨ ਨੂੰ ਗੁਜ਼ਾਰਿਸ ਕਰ ਸਕਦਾ ਹੈ, ਤਾਂ ਕਾਨੂੰਨ ਅਨੁਸਾਰ ਹੋਂਦ ਵਿਚ ਆਈ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਿਉਂ ਨਹੀਂ ਕਰਵਾਈਆ ਜਾਂਦੀਆ, ਕੌਮੀ ਵਿਰਸੇ-ਵਿਰਾਸਤਾਂ ਨੂੰ ਸਾਜ਼ਸੀ ਢੰਗ ਨਾਲ ਖ਼ਤਮ ਕਰਨ ਦੀਆਂ ਕਾਰਵਾਈਆ ਸਹਿਣ ਨਹੀਂ ਕੀਤੀਆ ਜਾਣਗੀਆ, ਨਵੀਂ ਹੋਣ ਵਾਲੀ ਮਰਦਮਸੁਮਾਰੀ ਸਮੇਂ ਸਮੁੱਚੀ ਸਿੱਖ ਕੌਮ ਆਪਣੀ ‘ਸਿੱਖ ਕੌਮੀਅਤ’ ਲਿਖਾਉਣ ਦੇ ਫਰਜ ਅਦਾ ਕਰੇ, ਗਿਆਨ ਗੋਦੜੀ, ਮੰਗੂ ਮੱਠ ਉੜੀਸਾ ਅਤੇ ਕਸ਼ਮੀਰ ਵਿਚ ਢਹਿ-ਢੇਰੀ ਕੀਤੇ ਗੁਰੂਘਰਾਂ ਉਤੇ ਹੋ ਰਹੇ ਹਮਲਿਆ ਨੂੰ ਬਿਲਕੁਲ ਬਰਦਾਸਤ ਨਹੀਂ ਕਰਾਂਗੇ, ਬੀਜੇਪੀ ਦੇ ਵਜ਼ੀਰ ਅਨੁਰਾਗ ਠਾਕੁਰ ਵੱਲੋਂ ‘ਗੋਲੀ ਮਾਰੋ ਸਾਲਿਆਂ ਤੇ ਗ਼ਦਾਰਾਂ ਨੂੰ’ ਦੇ ਸ਼ਰੇਆਮ ਨਾਅਰੇ ਲਗਵਾਉਣ ਅਤੇ ਪ੍ਰਵੇਸ਼ ਵਰਮਾ ਵੱਲੋਂ ਧੀਆਂ-ਭੈਣਾਂ ਨਾਲ ਜ਼ਬਰ-ਜ਼ਿਨਾਹ ਕਰਨ ਦੇ ਨਾਅਰਿਆ ਵਿਰੁੱਧ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਫੌਰੀ ਕਾਰਵਾਈ ਕਰੇ, ਮੋਦੀ ਵੱਲੋਂ ਪਾਕਿਸਤਾਨ ਨੂੰ 7 ਦਿਨਾਂ ਵਿਚ ਖ਼ਤਮ ਕਰਨ ਦੀ ਬਿਆਨਬਾਜੀ, ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਵਿਚ ਝੋਕਣ ਵਾਲੀ ਅਤੇ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੀ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਇਮਰਾਨ ਖਾਨ, ਜਰਨਲ ਬਾਜਵਾ ਅਤੇ ਸ੍ਰੀ ਮੋਦੀ ਦਾ ਧੰਨਵਾਦ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਿਆ ਸਿੰਘ ਲਾਹੌਰੀਆਂ ਅਤੇ ਹੋਰ ਨੌਜ਼ਵਾਨਾਂ ਨੂੰ ਰਿਹਾਅ ਨਾ ਕਰਨ ਦੇ ਅਮਲ ਅਤਿ ਦੁੱਖਦਾਇਕ ਅਤੇ ਵਿਤਕਰੇ ਭਰੇ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀ ਜਾਣ ਵਾਲੇ ਸਰਧਾਲੂਆਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੀ ਨਿਖੇਧੀ, ਐਨ.ਆਰ.ਸੀ ਅਤੇ ਸੀ.ਏ.ਏ. ਐਨ.ਪੀ.ਆਰ. ਬਣਾਏ ਗਏ ਕਾਲੇ ਕਾਨੂੰਨ ਤੁਰੰਤ ਰੱਦ ਕਰਕੇ ਇਥੋਂ ਦੇ ਅਮਨ-ਚੈਨ ਤੇ ਜਮਹੂਰੀਅਤ ਕਾਇਮ ਰੱਖੀ ਜਾਵੇ, ਧਾਰਾ 370 ਅਤੇ 35ਏ ਖ਼ਤਮ ਕਰਨਾ ਜਮਹੂਰੀ ਹੱਕਾਂ ਨੂੰ ਕੁੱਚਲਣ ਵਾਲੀ ਕਾਰਵਾਈ, ਅਸੀਂ ਮੌਤ ਦੀ ਸਜ਼ਾ ਦੇ ਸਖ਼ਤ ਵਿਰੁੱਧ ਹਾਂ, ਸ੍ਰੀ ਮੁਸੱਰਫ਼ ਤੇ ਕੁਲਭੂਸ਼ਨ ਜਾਧਵ ਦੀਆਂ ਫ਼ਾਸੀਆਂ ਦੇ ਹੁਕਮ ਰੱਦ ਕੀਤੇ ਜਾਣ, ਟਰੈਵਲ ਏਜੰਟਾਂ ਵੱਲੋਂ ਪੰਜਾਬੀ ਅਤੇ ਸਿੱਖ ਨੌਜ਼ਵਾਨਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਵੱਲੋਂ ਸਿੱਖ ਨੌਜ਼ਵਾਨਾਂ ਦੇ ਕੇਸ ਕਤਲ ਕਰਨ ਵਿਰੁੱਧ 295 ਆਈ.ਪੀ.ਸੀ. ਧਾਰਾ ਲਗਾਈ ਜਾਵੇ, ਸਿੱਖ ਕੌਮ ਦੇ ਸ਼ਮਸਾਨਘਾਟ ਵੱਖਰੇ ਤੌਰ ਤੇ ਕਾਇਮ ਹੋਣੇ ਜ਼ਰੂਰੀ, ਹਰਿਆਣਾ ਸੂਬੇ ਵਿਚ ਪੰਜਾਬੀ ਦੇ ਸਥਾਂਨ ਤੇ ਤੇਲਗੂ ਭਾਸ਼ਾ ਨੂੰ ਦੂਸਰੀ ਬੋਲੀ ਲਾਗੂ ਕਰਨ ਦੇ ਅਮਲ ਸਿੱਖ ਕੌਮ ਤੇ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ, ਈਵੀਐਮ ਮਸ਼ੀਨਾਂ ਦੀ ਥਾਂ ਤੇ ਬੈਲਟ ਪੇਪਰ ਰਾਹੀ ਹਰ ਤਰ੍ਹਾਂ ਦੀਆਂ ਚੋਣਾਂ ਕਰਵਾਉਣ ਦਾ ਚੋਣ ਕਮਿਸ਼ਨ ਇੰਡੀਆ ਪ੍ਰਬੰਧ ਕਰੇ, ਕਿਸਾਨ ਅਤੇ ਖੇਤ-ਮਜ਼ਦੂਰ ਦੀਆਂ ਖੁਦਕਸੀਆਂ ਲਈ ਹੁਕਮਰਾਨਾਂ ਦੀਆਂ ਮਾਰੂ ਨੀਤੀਆ ਜ਼ਿੰਮੇਵਾਰ, ਕਸ਼ਮੀਰ, ਬਿਹਾਰ, ਛੱਤੀਸਗੜ੍ਹ, ਅਸਾਮ, ਮਹਾਰਾਸ਼ਟਰਾਂ, ਮਨੀਪੁਰ, ਨਾਗਾਲੈˆਡ ਅਤੇ ਵੈਸਟ ਬੰਗਾਲ ਵਰਗੇ ਸੂਬਿਆˆ ਵਿਚ ਫੌਜ ਅਤੇ ਅਰਧ ਸੈਨਿਕਾˆ ਵਲੋˆ ਮਨੁੱਖਤਾ ਦਾ ਕੀਤਾ ਜਾਣ ਵਾਲਾ ਕਤਲੇਆਮ ਬੰਦ ਹੋਵੇ, ਸਿੱਖਾਂ ਦੀਆਂ ਬਣੀਆ ਕਾਲੀਆ ਸੂਚੀਆਂ ਖ਼ਤਮ ਕੀਤੀਆ ਜਾਣ ।
ਇਸ ਮੌਕੇ ਤੇ ਜਥੇਦਾਰ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਸਵਰਨ ਸਿੰਘ ਪੰਜਗਰਾਈ ਮੀਤ ਪ੍ਰਧਾਨ, ਹਰਪਾਲ ਸਿੰਘ ਚੀਮਾਂ ਦਲ ਖ਼ਾਲਸਾ, ਗੁਰਦੀਪ ਸਿੰਘ ਬਠਿੰਡਾ ਯੂਨਾਈਟਿਡ ਅਕਾਲੀ ਦਲ, ਕੁਲਦੀਪ ਸਿੰਘ ਈਸਾਪੁਰ ਬੀ.ਐਮ.ਪੀ, ਪਰਮਜੀਤ ਸਿੰਘ ਸਹੋਲੀ ਸੁਤੰਤਰ ਅਕਾਲੀ ਦਲ, ਅਮਰੀਕ ਸਿੰਘ ਈਸੜੂ, ਸੂਬਾ ਸਿੰਘ ਲਿੱਤਰਾ ਯੂ.ਕੇ, ਸ. ਪਰਮਿੰਦਰਪਾਲ ਸਿੰਘ ਸੁੱਕਰਚੱਕੀਆ, ਜਸਵੀਰ ਸਿੰਘ ਖਡੂਰ ਸਾਹਿਬ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਅਮਰੀਕ ਸਿੰਘ ਬੱਲੋਵਾਲ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ (ਸਾਰੇ ਜਰਨਲ ਸਕੱਤਰ), ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਸ. ਅੰਮ੍ਰਿਤਪਾਲ ਸਿੰਘ ਛੰਦੜਾਂ ਯੂਥ ਪ੍ਰਧਾਨ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਗੁਰਜੰਟ ਸਿੰਘ ਕੱਟੂ ਪੀ.ਏ ਸ. ਮਾਨ, ਰਣਦੀਪ ਸਿੰਘ ਤੇ ਬੀਬੀ ਕੋਮਲ (ਦੋਵੇ ਸਕੱਤਰ ਸ. ਮਾਨ), ਹਰਬੀਰ ਸਿੰਘ ਸੰਧੂ ਸਕੱਤਰ ਅੰਮ੍ਰਿਤਸਰ, ਨਵਦੀਪ ਸਿੰਘ ਸਕੱਤਰ ਅੰਮ੍ਰਿਤਸਰ, ਸ. ਗੁਰਦੇਵ ਸਿੰਘ ਜੰਮੂ, ਸੰਸਾਰ ਸਿੰਘ ਦਿੱਲੀ, ਹਰਜੀਤ ਸਿੰਘ ਹਰਿਆਣਾ, ਗੁਰਮੀਤ ਸਿੰਘ ਕਾਹਲੋ ਪ੍ਰਧਾਨ ਮਨਰੇਗਾ, ਸੁਰਿੰਦਰ ਸਿੰਘ ਖੁੱਡਾ ਪ੍ਰਧਾਨ ਪਟਿਆਲਾ ਬੀ.ਐਮ.ਪੀ, ਕੁਲਦੀਪ ਸਿੰਘ ਪਹਿਲਵਾਨ, ਲਖਵੀਰ ਸਿੰਘ ਸੌਟੀ, ਇਕਬਾਲ ਸਿੰਘ ਬਰੀਵਾਲਾ, ਕਰਮ ਸਿੰਘ ਭੋਈਆ, ਅਮਰੀਕ ਸਿੰਘ ਨੰਗਲ, ਅਵਤਾਰ ਸਿੰਘ ਖੱਖ, ਬੀਬੀ ਤੇਜ ਕੌਰ, ਬੀਬੀ ਮਨਦੀਪ ਕੌਰ ਸੰਧੂ, ਪਰਮਿੰਦਰ ਸਿੰਘ ਬਾਲਿਆਵਾਲੀ, ਰਜਿੰਦਰ ਸਿੰਘ ਫ਼ੌਜੀ, ਬਲਰਾਜ ਸਿੰਘ ਮੋਗਾ, ਸਿੰਗਾਰਾ ਸਿੰਘ ਬਡਲਾ, ਹਰਪਾਲ ਸਿੰਘ ਕੁੱਸਾ, ਰਣਜੀਤ ਸਿੰਘ ਸੰਘੇੜਾ, ਬਲਕਾਰ ਸਿੰਘ ਭੁੱਲਰ, ਰਾਜਪਾਲ ਸਿੰਘ ਭਿੰਡਰ, ਬਲਦੇਵ ਸਿੰਘ ਗੱਗੜਾ, ਕੁਲਦੀਪ ਸਿੰਘ ਭਾਗੋਵਾਲ, ਰਣਜੀਤ ਸਿੰਘ ਸੰਤੋਖਗੜ੍ਹ, ਜਸਵੰਤ ਸਿੰਘ ਚੀਮਾਂ, ਗੁਰਬਚਨ ਸਿੰਘ ਮੁਲਤਾਨੀ, ਹਰਬੰਸ ਸਿੰਘ ਪੈਲੀ, ਗੁਰਬਚਨ ਸਿੰਘ ਪਵਾਰ, ਮਨਜੀਤ ਸਿੰਘ ਮੱਲ੍ਹਾ, ਗੁਰਮੀਤ ਸਿੰਘ ਮਾਨ, ਗੁਰਨੈਬ ਸਿੰਘ ਰਾਮਪੁਰਾ, ਮੋਹਨ ਸਿੰਘ ਕਰਤਾਰਪੁਰ, ਮਨਜੀਤ ਸਿੰਘ ਰੇਰੂ, ਸੁਖਜੀਤ ਸਿੰਘ ਡਰੋਲੀ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਹਰਜੀਤ ਸਿੰਘ ਸੰਜੂਮਾ, ਪ੍ਰੀਤਮ ਸਿੰਘ ਮਾਨਗੜ੍ਹ, ਪਰਮਜੀਤ ਸਿੰਘ ਰੀਕਾ, ਬਲਵੀਰ ਸਿੰਘ ਬੱਛੋਆਣਾ, ਬਲਵੀਰ ਸਿੰਘ ਡਸਕਾ, ਧਰਮ ਸਿੰਘ ਕਲੌੜ, ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ, ਸੁਰਿੰਦਰ ਸਿੰਘ ਬੋਰਾ ਅਕਾਲਗੜ੍ਹ ਸਦਰ-ਏ-ਖ਼ਾਲਿਸਤਾਨ, ਨਰਿੰਦਰ ਸਿੰਘ ਕਾਲਾਬੂਲਾ, ਖਜਾਨ ਸਿੰਘ ਅੰਬਾਲਾ ਆਦਿ ਵੱਡੀ ਗਿਣਤੀ ਵਿਚ ਆਗੂਆਂ ਅਤੇ ਵਰਕਰਾਂ ਨੇ ਸਮੂਲੀਅਤ ਕੀਤੀ ।